ਗੁਰਦਵਾਰੇ 'ਤੇ ਕਬਜ਼ਾ ਲੈਣ ਲਈ ਚੱਲੀ ਗੋਲੀ, ਕਈ ਜ਼ਖ਼ਮੀ
Published : Mar 13, 2018, 11:55 pm IST
Updated : Mar 19, 2018, 4:39 pm IST
SHARE ARTICLE
guradavare-te-kabaza-laina-la-i-cali-goli-ka-i-zakhami
guradavare-te-kabaza-laina-la-i-cali-goli-ka-i-zakhami

ਮਾਨੋਚਾਹਲ ਦੇ ਗੁਰਦਵਾਰਾ ਜੋਗੀ ਪੀਰ ਵਿਖੇ ਵਾਪਰੀ ਘਟਨਾ ਗੁਰਦਵਾਰੇ ਵਿਚ ਖੜੀਆਂ ਗੱਡੀਆਂ ਨੂੰ ਲਾਈ ਅੱਗ

ਮਾਨੋਚਾਹਲ ਦੇ ਗੁਰਦਵਾਰਾ ਜੋਗੀ ਪੀਰ ਵਿਖੇ ਵਾਪਰੀ ਘਟਨਾ ਗੁਰਦਵਾਰੇ ਵਿਚ ਖੜੀਆਂ ਗੱਡੀਆਂ ਨੂੰ ਲਾਈ ਅੱਗ

ਤਰਨਤਾਰਨ, 13 ਮਾਰਚ (ਚਰਨਜੀਤ ਸਿੰਘ): ਗੁਰਦਵਾਰੇ 'ਤੇ ਕਬਜ਼ੇ ਨੂੰ ਲੈ ਕੇ ਅੱਜ ਦੋ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਕਾਰਨ ਦੋ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਛੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਲੜਾਈ ਵਿਚ ਕੁੱਝ ਵਿਅਕਤੀਆਂ ਨੇ ਗੁਰਦਵਾਰੇ ਵਿਚ ਖੜੇ ਵਾਹਨਾਂ ਨੂੰ ਵੀ ਅੱਗ ਲਗਾ ਦਿਤੀ। ਮੌਕੇ 'ਤੇ ਪੁੱਜੀ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਕਰ ਲਿਆ ਅਤੇ ਵੱਡੀ ਗਿਣਤੀ ਵਿਚ ਪੁਲਿਸ ਜਵਾਨ ਤੈਨਾਤ ਕਰ ਦਿਤੇ।  ਪੁਲਿਸ ਨੇ ਗੁਰਦਵਾਰੇ 'ਤੇ ਕਬਜ਼ਾ ਕਰਨ ਆਏ ਇਕ ਧੜੇ ਦੇ ਮੁਖੀ ਜੋਧਾ ਸਿੰਘ ਅਤੇ ਕਈ ਹੋਰਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਮਾਨੋਚਾਹਲ ਦੇ ਚਾਹਲ ਗੋਤ ਦੇ ਜਠੇਰਿਆਂ ਨਾਲ ਸਬੰਧਤ ਇਹ ਗੁਰਦਵਾਰਾ ਜੋਗੀ ਪੀਰ ਕਈ ਦਹਾਕੇ ਪੁਰਾਣਾ ਹੈ ਅਤੇ ਅੰਮ੍ਰਿਤ ਵੇਲੇ ਹੀ ਗ੍ਰੰਥੀ ਸਿੰਘਾਂ ਵਲੋਂ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿਤਾ ਜਾਂਦਾ ਹੈ। ਦਸਿਆ ਜਾਂਦਾ ਹੈ ਕਿ ਕੁੱਝ ਸਮਾਂ ਪਹਿਲਾਂ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਜੋਧਾ ਸਿੰਘ ਜੋ ਨਸ਼ੇ ਕਰਨ ਦਾ ਆਦੀ ਦਸਿਆ ਜਾਂਦਾ ਹੈ ਅਤੇ ਇਕ ਸੇਵਾਦਾਰ ਦੇ ਕਤਲ ਕੇਸ ਵਿਚ ਉਸ ਨੂੰ ਸਜ਼ਾ ਵੀ ਹੋ ਚੁੱਕੀ ਹੈ ਜਿਸ ਕਰ ਕੇ ਉਸ ਨੂੰ ਪ੍ਰਬੰਧਕ ਕਮੇਟੀ ਵਿਚੋਂ ਕੱਢ ਦਿਤਾ ਗਿਆ ਸੀ ਅਤੇ ਜੋਧਾ ਸਿੰਘ ਇਸ ਸਮੇਂ ਗੁਰਦਵਾਰੇ ਨੇੜੇ ਹੀ ਰਹਿ ਰਿਹਾ ਸੀ ਅਤੇ ਅੱਜ ਜੋਧਾ ਸਿੰਘ ਨੇ ਗੁਰਦਵਾਰੇ 'ਤੇ ਕਰਜ਼ਾ ਕਰਨ ਦੀ ਨੀਯਤ ਨਾਲ 5 ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀ ਅਪਣੇ ਮਕਾਨ ਵਿਚ ਇਕੱਠੇ ਕਰ ਲਏ ਅਤੇ ਜਦ ਅੰਮ੍ਰਿਤ ਵੇਲੇ ਸੰਗਤ ਗੁਰਦਵਾਰੇ ਆਉਣੀ ਸ਼ੁਰੂ ਹੋਈ ਤਾਂ ਜੋਧਾ ਸਿੰਘ ਅਤੇ ਉਸ ਦੇ ਸਾਥੀਆਂ ਨੇ ਸੰਗਤ ਅਤੇ ਪ੍ਰਬੰਧਕ ਕਮੇਟੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। 


ਦੂਜੇ ਪਾਸੇ ਗੁਰਦਵਾਰਾ ਕਮੇਟੀ ਦੇ ਹਮਾਇਤੀਆਂ ਨੇ ਵੀ ਗੋਲੀ ਦਾ ਜਵਾਬ ਗੋਲੀ 'ਚ ਦੇਣਾ ਸ਼ੁਰੂ ਕਰ ਦਿਤਾ। ਇਸ ਸਮੇਂ ਭਾਵੇਂ ਪਹਿਲਾਂ ਹੀ ਭਾਰੀ ਗਿਣਤੀ 'ਚ ਪੁਲਿਸ ਅਧਿਕਾਰੀ ਅਤੇ ਮੁਲਾਜਮ ਘਟਨਾ ਸਥਾਨ 'ਤੇ ਪੁੱਜ ਚੁੱਕੇ ਸਨ ਪਰ ਸਥਿਤੀ ਕੰਟਰੋਲ ਵਿਚ ਨਾ ਹੋਣ ਕਾਰਨ ਅਤੇ ਗੋਲੀਬਾਰੀ ਬੰਦ ਨਾ ਹੁੰਦੀ ਵੇਖ ਕੇ ਤਰਨਤਾਰਨ ਦੇ ਐੱਸ.ਐੱਸ.ਪੀ. ਸ. ਦਰਸ਼ਨ ਸਿੰਘ ਮਾਨ ਖ਼ੁਦ ਘਟਨਾ ਸਥਾਨ 'ਤੇ ਪੁੱਜੇ। ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸਰਕਾਰ ਦੀ ਸ਼ੈਅ ਤੋਂ ਬਿਨਾਂ ਜੋਧਾ ਸਿੰਘ ਅਤੇ ਉਸ ਦੇ ਸਾਥੀ ਗੁੰਡੇ ਇੰਨਾਂ ਵੱਡਾ ਸਾਕਾ ਨਹੀਂ ਕਰ ਸਕਦੇ ਜਦਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਅਪਣੇ ਸਾਥੀਆਂ ਸਮੇਤ ਘਟਨਾ ਸਥਾਨ ਤੇ ਪੁੱਜੇ ਹੋਏ ਸਨ। ਭਾਵੇਂ ਐਸ.ਐਸ.ਪੀ. ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਪਰ ਫਿਰ ਵੀ ਪਿੰਡ ਵਾਸੀਆਂ 'ਚ ਸਹਿਮ ਅਤੇ ਡਰ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਮੰਗ ਕੀਤੀ ਹੈ ਕਿ ਇਸ ਘਟਨਾਂ ਦੀ ਉਚ ਪਧਰੀ ਜਾਂਚ ਕਰਵਾਈ ਜਾਵੇ ਅਤੇ ਕਬਜ਼ਾ ਕਰਨ ਆਏ ਗੁੰਡਿਆਂ ਵਿਰੁਧ ਸਖ਼ਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਦਿਤੀ ਜਾਵੇ। ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਘਟਨਾ ਸਥਾਨ ਤੋਂ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement