ਸ਼੍ਰੋਮਣੀ ਕਮੇਟੀ ਨੇ ਬਾਬੇ ਨਾਨਕ ਦੇ ਅੰਤਮ ਸਥਾਨ ਨੂੰ ਢਾਹੁਣ ਦੀ ਕੀਤੀ ਤਿਆਰੀ: ਗੁਰਾਇਆ
Published : Mar 9, 2018, 1:13 am IST
Updated : Mar 19, 2018, 4:55 pm IST
SHARE ARTICLE
minha-daurana-chata-de-cona-da-mamala
minha-daurana-chata-de-cona-da-mamala

ਗੁਰਾਇਆ ਨੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ ਇਮਾਰਤ ਬਰਸਾਤ ਵੇਲੇ ਚੋਂਦੀ ਹੈ ਜਿਸ ਕਰ ਕੇ ਇਸ ਇਮਾਰਤ ਨੂੰ ਢਾਹੁਣਾ ਜ਼ਰੂਰੀ ਹੋ ਗਿਆ ਹੈ।

ਸ਼੍ਰੋਮਣੀ ਕਮੇਟੀ ਨੇ ਬਾਬੇ ਨਾਨਕ ਦੇ ਅੰਤਮ ਸਥਾਨ ਨੂੰ ਢਾਹੁਣ ਦੀ ਕੀਤੀ ਤਿਆਰੀ: ਗੁਰਾਇਆ
ਕਿਹਾ, ਕਾਰਸੇਵਾ ਦਾ ਸਿਧਾਂਤ ਵਧੀਆ ਤੇ ਅਲੌਕਿਕ ਹੈ ਪਰ ਉਪਯੋਗ ਵਿਦਵਤਾ ਪੂਰਨ ਹੋਵੇ
ਅੰਮ੍ਰਿਤਸਰ, 8 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) :  ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਦੇ ਲਾਂਘੇ ਨੂੰ ਸਮਰਪਿਤ ਸਿੱਖ ਵਿਦਵਾਨ ਬੀ.ਐਸ.ਗੁਰਾਇਆ ਨੇ ਦੋਸ਼ ਲਾਇਆ ਹੈ ਕਿ ਸਥਾਨਕ ਡੇਰਾ ਬਾਬਾ ਨਾਨਕ, ਜਿਲ੍ਹਾ ਗੁਰਦਾਸਪੁਰ ਵਿਖੇ ਮੌਜੂਦ ਸ੍ਰੀ ਗੁਰੂ ਨਾਨਕ ਦੇ ਅੰਤਿਮ ਅਸਥਾਨ ਨੂੰ ਢਾਹੁਣ ਦੀ ਸ਼੍ਰੋਮਣੀ ਕਮੇਟੀ ਨੇ ਪੂਰੀ ਤਿਆਰੀ ਕਰ ਲਈ ਹੈ। ਸ੍ਰ ਗੁਰਾਇਆ ਦਾ ਕਹਿਣਾ ਹੈ ਕਿ ਉਸ ਮਜਬੂਤ ਇਤਿਹਾਸਕ ਅਸਥਾਨ ਨੂੰ ਕਿਸੇ ਵੀ ਕੀਮਤ ਤੇ ਬਚਾਉਣਾ ਚਾਹੀਦਾ ਹੈ। ਗੁਰਾਇਆ ਨੇ ਜਾਰੀ ਬਿਆਨ 'ਚ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਜੋ ਨਵਾਂ ਨਕਸ਼ਾ ਉਲੀਕਿਆ ਹੈ, ਉਸ ਮੁਤਾਬਿਕ ਸ੍ਰੀ ਦਰਬਾਰ ਸਾਹਿਬ ਦਾ ਮੂੰਹ ਸ਼ਹਿਰ ਤੋਂ ਦੂਸਰੇ ਪਾਸੇ ਕਰਨ ਦੀ ਯੋਜਨਾ ਹੈ, ਜਿਸ ਤੇ ਕਸਬਾ ਵਾਸੀਆਂ ਦੇ ਮਨ ਵਿਚ ਦੁੱਖ ਹੈ। ਸ੍ਰ ਗੁਰਾਇਆ ਮੁਤਾਬਕ ਇਮਾਰਤ ਜੋ ਦੀਵਾਨ (ਪ੍ਰਧਾਨ ਮੰਤਰੀ) ਚੰਦੂ ਲਾਲ ਨਿਜ਼ਾਮ ਹੈਦਰਾਬਾਦ ਦੇ ਚਾਚੇ ਨਾਨਕ ਚੰਦ ਨੇ ਸੰਨ 1744 ਈ ਨੂੰ ਬਣਾਈ ਸੀ, ਬੇਹੱਦ ਮਜ਼ਬੂਤ ਤੇ ਖ਼ੂਬਸੂਰਤ ਹੈ ਤੇ ਇਸ ਦੇ ਉਪਰ ਦਾ ਗੁੰਬਦ ਬਹੁਤ ਹੀ ਸੋਹਣਾ ਤੇ ਅਲੌਕਿਕ ਹੈ। ਇਸੇ ਗੁੰਬਦ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਰਨੈਲ ਸੁੱਧ ਸਿੰਘ ਰਾਂਹੀ ਸੋਨੇ ਦੀ ਝਾਲ ਫਿਰਵਾਈ ਸੀ ਤੇ ਬਹੁਤ ਹੀ ਖ਼ੂਬਸੂਰਤ ਸੋਨੇ ਦੀ ਪਾਲਕੀ ਵੀ ਭੇਟ ਕੀਤੀ ਸੀ ਜੋ ਅੱਜ ਤਕ ਸੁਸ਼ੋਭਤ ਹੈ। ਗੁਰਾਇਆ ਨੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ ਇਮਾਰਤ ਬਰਸਾਤ ਵੇਲੇ ਚੋਂਦੀ ਹੈ ਜਿਸ ਕਰ ਕੇ ਇਸ ਇਮਾਰਤ ਨੂੰ ਢਾਹੁਣਾ ਜ਼ਰੂਰੀ ਹੋ ਗਿਆ ਹੈ। ਗੁਰਾਇਆ ਨੇ ਦੋਸ਼ ਲਾਇਆ ਹੈ ਕਿ ਇਮਾਰਤ ਦੀ ਚੋਣ ਵਿਚ ਵੀ ਸ਼੍ਰੋਮਣੀ ਕਮੇਟੀ ਨੇ ਗ਼ਲਤੀ ਕੀਤੀ ਹੈ। 40 ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਕਾਰ ਸੇਵਾ ਰਾਹੀ ਮੂਲ ਇਮਾਰਤ ਵਿਚ ਵਾਧਾ ਕੀਤਾ ਸੀ ਪਰ ਦੋਹਾਂ ਇਮਾਰਤਾਂ ਦੀਆਂ ਛੱਤਾਂ ਦੇ ਮਿਲਾਣ (ਕਪਲਿੰਗ) ਕਿਸੇ ਮਾਹਿਰ ਮਿਸਤਰੀ ਜਾਂ ਆਰਕੀਟੈਕਟ ਕੋਲੋ ਨਾਂ ਕਰਵਾਏ ਗਏ ਜਿਸ ਕਰ ਕੇ ਛੱਤਾਂ ਵਿਚ ਤ੍ਰੇੜ ਰਹਿ ਗਈ ਜੋ ਚੋਣ ਦਾ ਕਾਰਨ ਬਣਦੀ ਹੈ। ਗੁਰਾਇਆ ਨੇ ਕਿਹਾ ਕਿ ਚੋਣ ਦਾ ਹੱਲ ਕਿਸੇ ਮਾਹਰ ਆਰਕੀਟੈਕਟ ਰਾਹੀਂ ਕਢਵਾਉਣਾ ਚਾਹੀਦਾ ਹੈ।

ਅੱਜ ਤਾਂ ਬਹੁਤ ਕਾਰਗਰ ਮਸਾਲੇ ਆ ਚੁੱਕੇ ਹਨ। ਗੁਰਾਇਆ ਨੇ ਕਿਹਾ ਕੇ ਜੇ ਲੀਕੇਜ ਬੰਦ ਕਰਨਾ ਸ਼੍ਰੋਮਣੀ ਕਮੇਟੀ ਦੇ ਵੱਸ ਵਿਚ ਨਹੀ ਤਾਂ ਕਮੇਟੀ ਹੁਕਮ ਕਰੇ ਉਹ ਇਹ ਸੇਵਾ ਕਿਸੇ ਪੰਥਕ ਜਥੇਬੰਦੀ ਰਾਹੀਂ ਤਿੰਨ ਮਹੀਨੇ ਵਿਚ ਕਰਵਾ ਦੇਣਗੇ। ਗੁਰਾਇਆ ਨੇ ਕਿਹਾ ਕਿ ਇਤਿਹਾਸਕ ਇਮਾਰਤ ਨੂੰ ਢਾਹੁਣਾ ਬਹੁਤ ਵੱਡਾ ਗੁਨਾਹ ਹੈ ਜੋ ਕਮੇਟੀ ਪਿਛਲੇ ਕਈ ਸਾਲਾਂ ਤੋਂ ਕਰ ਰਹੀ ਹੈ। ਕਾਰ ਸੇਵਾ ਦਾ ਮਕਸਦ ਇਤਿਹਾਸਕ ਨਿਸ਼ਾਨਾਂ ਨੂੰ ਬਚਾਉਣਾ ਚਾਹੀਦਾ ਹੈ, ਨਾਕਿ ਇਮਾਰਤ ਢਾਹ ਕੇ ਨਵੀਂ ਸਾਜ ਕੇ ਉਸ ਤੇ ਸੰਗ ਮਰਮਰ ਥੱਪ ਦੇਣਾ। ਉਨ੍ਹਾਂ ਉਦਾਹਰਣਾਂ ਦੇ ਕੇ ਦਸਿਆ ਕਿ ਕਿਵੇਂ ਚਮਕੌਰ ਦੀ ਕੱਚੀ ਗੜ੍ਹੀ, ਅਨੰਦਪੁਰ ਸਾਹਿਬ ਦੇ ਕਈ ਸਥਾਨ, ਠੰਡਾ ਬੁਰਜ ਸਰਹੰਦ, ਗੁਰੂ ਕੇ ਮਹਿਲ ਅੰਮ੍ਰਿਤਸਰ, ਕਿਲ੍ਹਾ ਲੋਹਗੜ੍ਹ ਅੰਮ੍ਰਿਤਸਰ, ਬੇਬੇ ਨਾਨਕੀ ਦਾ ਘਰ ਸੁਲਤਾਨ ਪੁਰ ਦੇ ਇਤਹਾਸਿਕ ਨਿਸ਼ਾਨ ਮਿਟਾ ਦਿਤੇ ਗਏ ਹਨ। ਗੁਰਾਇਆ ਨੇ ਦਸਿਆ ਕਿ ਅਕਸਰ ਹੀ ਕਾਰ ਸੇਵਾ ਵਾਲੇ ਕਈ ਅਨਾੜੀ ਬਾਬੇ ਹਾਸੋ ਹੀਣੇ ਕੰਮ ਵੀ ਕਰ ਜਾਂਦੇ ਹਨ। ਮਿਸਾਲ ਦੇ ਤੌਰ ਤੇ ਅੰਮ੍ਰਿਤਸਰ ਨੇੜਲੇ ਪਿੰਡ ਬਾਸਰਕੇ ਗਿੱਲਾਂ ਵਿਚ ਉਹ ਇਤਹਾਸਿਕ ਕੰਧ ਵੀ ਢਾਹ ਦਿਤੀ ਗਈ, ਜਿਸ ਵਿਚ ਸੰਨ੍ਹ ਸੀ ਤੇ ਉਸ ਦੀ ਥਾਂ ਨਵੀ ਇਮਾਰਤ ਬਣਾ ਕੇ ਸੰਗਮਰਮਰ ਦੀ ਸਿਲ ਲਾ ਕੇ ਉਸ ਵਿਚ ਮੋਰੀ ਕਰ ਦਿਤੀ ਗਈ। ਇਸੇ ਤਰਾਂ ਸੁਲਤਾਨਪੁਰ ਲੋਧੀ ਦੀ ਉਸ ਇਤਿਹਾਸਕ ਮਸੀਤ ਦਾ ਨਾਮੋ ਨਿਸ਼ਾਨ ਮਿਟਾ ਕੇ ਗੁਰਦੁਆਰਾ ਬਣਾ ਦਿਤਾ ਜਿਥੇ ਗੁਰੂ ਨਾਨਕ ਸਾਹਿਬ ਨੇ ਨਮਾਜ਼ ਪੜ੍ਹੀ ਸੀ। ਗੁਰਾਇਆ ਨੇ ਕਿਹਾ ਕਿ ਕਾਰ ਸੇਵਾ ਬਾਬਿਆ ਨੂੰ ਪੁਰਾਤਤਵ ਦੀ ਅਹਿਮੀਅਤ ਦਾ ਬਿਲਕੁਲ ਅਹਿਸਾਸ ਨਹੀ ਹੈ। ਸ੍ਰ ਗੁਰਾਇਆ ਨੇ ਮੰਨਿਆ ਕਿ ਕਾਰਸੇਵਾ ਦਾ ਸਿਧਾਂਤ ਤਾਂ ਉਂਜ ਵਧੀਆਂ ਤੇ ਅਲੌਕਿਕ ਹੈ ਪਰ ਇਸ ਦਾ ਉਪਯੋਗ ਵਿਦਵਤਾ ਪੂਰਨ ਹੋਣਾ ਚਾਹੀਦਾ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement