ਸਾਡੇ 'ਤੇ ਝੂਠੇ ਦੋਸ਼ ਲਾ ਕੇ ਅਦਾਲਤ ਦੀ ਤੌਹੀਨ ਕਰ ਰਹੇ ਹਨ ਭੋਗਲ: ਸਰਨਾ
Published : Mar 13, 2018, 12:44 am IST
Updated : Mar 19, 2018, 4:50 pm IST
SHARE ARTICLE
sade-te-jhuthe-dosa-la-ke-adalata-di-tauhina-kara-rahe-hana-bhogala-sarana
sade-te-jhuthe-dosa-la-ke-adalata-di-tauhina-kara-rahe-hana-bhogala-sarana

ਦਿੱਲੀ ਗੁਰਦਵਾਰਾ ਕਮੇਟੀ ਅਪਣੀ ਆਰਥਕ ਹਾਲਤ ਸੁਧਾਰਨ ਲਈ ਬੈਂਕਾਂ ਤੋਂ 100 ਕਰੋੜ ਰੁਪਏ ਦੇ ਕਰਜ਼ੇ ਲੈਣ ਦੀ ਤਿਆਰੀ ਕਰ ਰਹੀ ਹੈ

ਨਵੀਂ ਦਿੱਲੀ: 12 ਮਾਰਚ (ਅਮਨਦੀਪ ਸਿੰਘ):  ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦੋਸ਼ ਲਾਇਆ ਹੈ ਕਿ ਬਾਦਲ ਦਲ ਗੁਰਦਵਾਰਾ ਕਮੇਟੀ ਦੇ ਆਰਥਕ ਦੀਵਾਲੀਏਪਣ ਤੋਂ ਸਿੱਖਾਂ ਦਾ ਧਿਆਨ ਲਾਂਭੇ ਕਰਨ ਲਈ ਬਾਲਾ ਸਾਹਿਬ ਹਸਪਤਾਲ ਦੇ ਮੁੱਦੇ 'ਤੇ ਉਨਾਂ੍ਹ ਵਿਰੁਧ ਊਲ-ਜਲੂਲ ਦੋਸ਼ ਲਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮ 'ਤੇ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਵਲੋਂ ਹਸਪਤਾਲ ਬਾਰੇ ਪੜਤਾਲ ਪੂਰੀ ਨਹੀਂ ਹੋਈ ਅਤੇ ਨਾ ਹੀ ਕੋਈ ਦੋਸ਼ ਸਾਬਤ ਹੋਇਆ ਹੈ, ਇਸ ਤੋਂ ਪਹਿਲਾਂ ਹੀ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਸਾਬਕਾ ਜਨਰਲ ਸਕੱਤਰ ਸ.ਬਲਬੀਰ ਸਿੰਘ ਵਿਵੇਕ ਵਿਹਾਰ ਬਾਰੇ ਬੇਬੁਨਿਆਦ ਦੋਸ਼ ਲਾਉਣਾ ਮੁੱਦਾ ਭਟਕਾਉਣਾ ਹੈ।ਚੇਤੇ ਰਹੇ ਕਿ ਅਕਾਲੀ ਦਲ ਬਾਦਲ ਦੇ ਅਹੁਦੇਦਾਰ ਸ.ਕੁਲਦੀਪ ਸਿੰਘ ਭੋਗਲ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਵਲੋਂ ਅਦਾਲਤ ਵਿਚ ਗੁਰੂ ਹਰਿਕ੍ਰਿਸ਼ਨ ਹਸਪਤਾਲ, ਬਾਲਾ ਸਾਹਿਬ ਬਾਰੇ ਦਾਖਲ ਕੀਤੀ ਰੀਪੋਰਟ ਪਿਛੋਂ ਸਰਨਿਆਂ 'ਤੇ ਕਾਨੂੰਨੀ ਸ਼ਿਕੰਜਾ ਕੱਸਦਾ ਜਾ ਰਿਹਾ ਹੈ ਜਦੋਂ ਕਿ ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ ਹੈ ਕਿ ਦਿੱਲੀ ਗੁਰਦਵਾਰਾ ਕਮੇਟੀ ਅਪਣੀ ਆਰਥਕ ਹਾਲਤ ਸੁਧਾਰਨ ਲਈ ਬੈਂਕਾਂ ਤੋਂ 100 ਕਰੋੜ ਰੁਪਏ ਦੇ ਕਰਜ਼ੇ ਲੈਣ ਦੀ ਤਿਆਰੀ ਕਰ ਰਹੀ ਹੈ ਜਿਸ ਲਈ ਦੋ ਸਾਬਕਾ ਬੈਂਕ ਅਫ਼ਸਰਾਂ ਦੀਆਂ ਡਿਊਟੀ ਲਾਈ ਗਈ ਹੈ।


ਸ.ਸਰਨਾ ਨੇ ਚਿਤਾਵਨੀ ਦਿਤੀ ਕਿ ਉਹ ਬਾਦਲ ਦਲ ਨੂੰ ਗੁਰਦਵਾਰਾ ਕਮੇਟੀ ਦੀ ਕਿਸੇ ਵੀ ਜਾਇਦਾਦ ਅਤੇ ਵਿਦਿਅਕ ਅਦਾਰੇ ਨੂੰ ਬੈਂਕਾਂ ਕੋਲ ਗਿਰਵੀ ਨਹੀਂ ਰੱਖਣ ਦੇਣਗੇ।ਉਨ੍ਹਾਂ ਕਿਹਾ ਕਿ ਬਾਦਲ ਦਲ ਨੇ ਬਾਲਾ ਸਾਹਿਬ ਹਸਪਤਾਲ ਬਾਰੇ ਅਦਾਲਤ ਵਿਚ ਵਿਚਾਰਅਧੀਨ ਮਾਮਲੇ ਨੂੰ ਲੈ ਕੇ,  ਮੀਡੀਆ 'ਚ ਝੂਠੀ ਤੇ ਗੁਮਰਾਹਕੁਨ ਬਿਆਨਬਾਜ਼ੀ ਕਰਕੇ ਅਦਾਲਤ ਦੀ ਤੋਹੀਨ ਕੀਤੀ ਹੈ ਕਿਉਂਕਿ ਅੱਜੇ ਤੱਕ ਪੱਕੀ ਰੀਪੋਰਟ ਨੂੰ ਆਰਥਕ ਅਪਰਾਧ ਸ਼ਾਖਾ ਵਲੋਂ ਅਦਾਲਤ ਵਿਚ ਪੇਸ਼ ਹੀ ਨਹੀਂ ਕੀਤਾ ਗਿਆ ਅਤੇ ਇਹ ਵੀ ਸਾਬਤ ਨਹੀਂ ਹੋਇਆ ਕਿ ਸ.ਪਰਮਜੀਤ ਸਿੰਘ ਸਰਨਾ ਤੇ ਸ.ਬਲਬੀਰ ਸਿੰਘ ਵਿਵੇਕ ਵਿਹਾਰ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਆਰਥਕ ਜ਼ੁਰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਕੁਲਦੀਪ ਸਿੰਘ ਭੋਗਲ ਦੀਆਂ ਝੂਠੀਆਂ ਸ਼ਿਕਾਇਤਾਂ ਕਾਰਨ ਬਾਲਾ ਸਾਹਿਬ ਹਸਪਤਾਲ ਦੀ ਜ਼ਮੀਨ ਦੀ ਲੀਜ਼ ਡੀਡ ਨੂੰ ਡੀਡੀਏ ਵਲੋਂ ਰੱਦ ਕਰ ਦਿਤਾ ਗਿਆ ਸੀ, ਜਿਸ ਕਰ ਕੇ, ਗੁਰੂ ਹਰਿਕ੍ਰਿਸਨ ਮੈਡੀਕਲ ਟਰੱਸਟ ਨੂੰ 1 ਕਰੋੜ 48 ਲੱਖ ਰੁਪਏ ਦਾ ਜ਼ੁਰਮਾਨਾ ਭਰ ਕੇ, ਮੁੜ ਲੀਜ਼ ਡੀਡ ਬਹਾਲ ਕਰਵਾਉਣੀ ਪਈ ਸੀ।  ਉਨ੍ਹਾਂ ਪੁਛਿਆ, “ ਹੁਣ ਤਾਂ ਬਾਲਾ ਸਾਹਿਬ ਹਸਪਤਾਲ ਦਾ ਨਿੱਜੀ ਕੰਪਨੀ ਨਾਲ ਗੁਰਦਵਾਰਾ ਕਮੇਟੀ ਸਮਝੌਤਾ ਰੱਦ ਕਰ ਚੁਕੀ ਹੈ, ਫਿਰ ਕਿਉਂ ਨਹੀਂ ਸ.ਮਨਜੀਤ ਸਿੰਘ ਜੀ.ਕੇ. ਇਸ ਹਸਪਤਾਲ ਨੂੰ ਗੁਰਦਵਾਰਾ ਕਮੇਟੀ ਦੇ ਫ਼ੰਡਾਂ ਨਾਲ ਹੁਣ ਤੱਕ ਸ਼ੁਰੂ ਕਰ ਸਕੇ, ਕੀ ਸਿਰਫ ਚੋਣਾਂ ਵਿਚ ਸਾਡੇ ਵਿਰੁਧ ਹਸਪਤਾਲ ਦੇ ਮੁੱਦੇ 'ਤੇ ਪ੍ਰਾਪੇਗੰਡਾ ਹੀ ਕਰਨਾ ਸੀ?”

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement