ਸਰਤਾਜ ਸਿੰਘ ਦਾ ਅਸਤੀਫ਼ਾ ਪ੍ਰਵਾਨ!
Published : Mar 13, 2018, 12:34 am IST
Updated : Mar 19, 2018, 6:21 pm IST
SHARE ARTICLE
sarataja-sigha-da-asatifa-pravana
sarataja-sigha-da-asatifa-pravana

ਸਿਫ਼ਾਰਸ਼ੀ ਭਰਤੀ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਵਿਚ ਭਰਤੀ 523 ਵਿਅਕਤੀਆਂ ਵਿਚ ਸਰਤਾਜ ਸਿੰਘ ਦਾ ਨਾਂ ਫ਼ਹਿਰਿਸਤ ਸੀ

ਤਰਨਤਾਰਨ, 12 ਮਾਰਚ (ਚਰਨਜੀਤ ਸਿੰਘ): ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਸਾਬਕਾ ਮੈਂਬਰ ਭਾਈ ਰਾਮ ਸਿੰਘ ਦੇ ਪੁੱਤਰ ਸਰਤਾਜ ਸਿੰਘ ਜਿਨ੍ਹਾਂ ਦੀ ਡਿਊਟੀ ਭਾਈ ਰਾਮ ਸਿੰਘ ਨੇ ਸਿਫ਼ਾਰਸ਼ ਕਰ ਕੇ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਲਗਵਾਈ ਸੀ, ਨੇ ਪਿਛਲੀ ਤਰੀਕ ਪਾ ਕੇ ਅਪਣਾ ਅਸਤੀਫ਼ਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭੇਜ ਦਿਤਾ ਜਿਸ ਬਾਰੇ ਚਰਚਾ ਹੈ ਕਿ  ਪ੍ਰਧਾਨ ਨੇ ਇਹ ਅਸਤੀਫ਼ਾ ਪਿਛਲੀ ਤਰੀਕ ਵਿਚ ਹੀ ਸਵੀਕਾਰ ਕਰ ਲਿਆ। ਸਿਫ਼ਾਰਸ਼ੀ ਭਰਤੀ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਵਿਚ ਭਰਤੀ 523 ਵਿਅਕਤੀਆਂ ਵਿਚ ਸਰਤਾਜ ਸਿੰਘ ਦਾ ਨਾਂ ਫ਼ਹਿਰਿਸਤ ਸੀ।ਸਿੱਖ ਗੁਰਦੁਆਰਾ ਐਕਟ 1925 ਦੀ ਅਣਦੇਖੀ ਕਰ ਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਉਚ ਅਧਿਕਾਰੀਆਂ ਨੇ ਅਪਣੇ ਧੀਆਂ ਪੁੱਤਰਾਂ, ਰਿਸ਼ਤੇਦਾਰਾਂ ਤੇ ਸਨੇਹੀਆਂ ਦੀ ਕਮੇਟੀ ਅਤੇ ਵਿਦਿਅਕ ਅਦਾਰਿਆਂ ਵਿਚ ਭਰਤੀਆਂ ਕਰਵਾਈਆਂ ਸਨ। ਇਸ ਬਾਰੇ ਰੌਲਾ ਪੈ ਜਾਣ ਤੋਂ ਬਾਅਦ ਬਣਾਈ ਸਬ ਕਮੇਟੀ ਦੀ ਰੀਪੋਰਟ ਨੂੰ ਸਵੀਕਾਰ ਕਰਦਿਆਂ 523 ਮੁਲਾਜ਼ਮਾਂ ਨੂੰ ਫਾਰਗ ਕਰਨ ਦਾ ਫ਼ੈਸਲਾ ਅੰਤ੍ਰਿੰਗ ਕਮੇਟੀ ਵਲੋਂ ਲਿਆ ਗਿਆ।  ਇਸ ਵਿਚ ਸ਼ਾਮਲ 2016-17 ਦੇ ਅੰਤ੍ਰਿੰਗ ਮੈਂਬਰ ਭਾਈ ਰਾਮ ਸਿੰਘ ਦੇ ਪੁੱਤਰ ਸਰਤਾਜ ਸਿੰਘ ਵਲੋਂ ਦਿਤਾ ਅਸਤੀਫ਼ਾ ਲੌਂਗੋਵਾਲ ਵਲੋਂ ਪ੍ਰਵਾਨ ਕਰ ਲਏ ਜਾਣ ਦੀ ਚਰਚਾ ਹੈ। 


ਸਿੱਖ ਗੁਰਦੁਆਰਾ ਐਕਟ 1925 ਅਧੀਨ ਆਉਂਦੀ ਪ੍ਰਬੰਧ ਸਕੀਮ ਦੀ ਧਾਰਾ 76 ਵਿਚ ਇਹ ਦਰਜ ਹੈ ਕਿ ਕੋਈ ਵੀ ਸ਼੍ਰੋਮਣੀ ਕਮੇਟੀ ਮੈਂਬਰ ਖ਼ੂਨ ਦੇ ਸਾਕ ਸਬੰਧੀ ਅਤੇ ਅਪਣੇ ਕਿਸੇ ਵੀ ਪਰਵਾਰਕ ਮੈਂਬਰ ਨੂੰ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਗੁਰਦਵਾਰਿਆਂ ਵਿਚ ਮੁਲਾਜ਼ਮ ਭਰਤੀ ਨਹੀਂ ਕਰਵਾ ਸਕਦਾ। ਇਸ ਧਾਰਾ ਵਿਚ ਇਹ ਵੀ ਅੰਕਿਤ ਹੈ ਕਿ ਜੇ ਅਜਿਹਾ ਕੋਈ ਕਮੇਟੀ ਮੁਲਾਜ਼ਮ ਸਬੰਧਤ ਮੈਂਬਰ ਦੇ ਚੁਣੇ ਜਾਣ ਤੋਂ ਪਹਿਲਾਂ ਹੀ ਨੌਕਰੀ ਕਰ ਰਿਹਾ ਹੈ ਤਾਂ ਉਸ ਬਾਰੇ ਸਬੰਧਤ ਮੈਂਬਰ ਨੂੰ ਇਹ ਲਿਖਤੀ ਤੌਰ 'ਤੇ ਦੇਣਾ ਪਵੇਗਾ ਜਿਸ ਬਾਰੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵਿਚਾਰ ਕਰ ਕੇ ਹੀ ਪ੍ਰਵਾਨਗੀ ਦੇ ਸਕਦੀ ਹੈ। ਪ੍ਰੋ. ਬਡੂੰਗਰ ਦੇ ਕਾਰਜਕਾਲ ਸਮੇਂ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਕਈ ਗੁਰਦੁਆਰਾ ਸਾਹਿਬਾਨ, ਵਿਦਿਅਕ ਅਦਾਰਿਆਂ, ਇੰਜੀਨੀਅਰਿੰਗ ਕਾਲਜ ਤੇ ਮੈਡੀਕਲ ਯੂਨੀਵਰਸਟੀ ਸਮੇਤ ਹੋਰ ਕਈ ਸੰਸਥਾਵਾਂ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਹੁਦੇਦਾਰਾਂ ਦੇ ਪਰਵਾਰਕ ਜੀਆਂ ਦੀ ਐਕਟ ਦੀ ਉਲੰਘਣਾ ਕਰ ਕੇ ਉਚ ਅਹੁਦਿਆਂ 'ਤੇ ਕੀਤੀ ਜਾ ਗਈ ਭਰਤੀ ਕਾਰਨ ਸ਼੍ਰੋਮਣੀ ਕਮੇਟੀ 'ਚ ਦਹਾਕਿਆਂ ਤੋਂ ਕਲਰਕ ਜਾਂ ਹੋਰ ਪੋਸਟਾਂ 'ਤੇ ਕੰਮ ਕਰਦਿਆਂ ਦੀਆਂ ਬਣਦੀਆਂ ਤਰੱਕੀਆਂ ਨੂੰ ਤਰਸ ਰਹੇ ਮੁਲਾਜ਼ਮਾਂ ਰੋਸ ਪਾਇਆ ਜਾ ਰਿਹਾ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement