
ਲੋਕਾਂ ਨੇ ਸਬ ਕਮੇਟੀਆਂ ਰਾਹੀ ਜਾ ਹੋਰ ਤਰੀਕੇ ਨਾਲ ਇਸ ਫ਼ਿਲਮ ਨੂੰ ਬਣਵਾਉਣ ਵਿਚ ਰੋਲ ਅਦਾ ਕੀਤਾ,ਉਹ ਸਾਰੇ ਪੰਥ ਦੇ ਦੋਖੀ ਹਨ। ਉਨ੍ਹਾਂ ਨੂੰ ਵੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
ਚੰਡੀਗੜ੍ਹ, 18 ਅਪ੍ਰੈਲ (ਸਸਸ): ਬਾਬਾ ਸਰਬਜੋਤ ਸਿੰਘ ਬੇਦੀ ਬਾਬਾ ਸੇਵਾ ਸਿੰਘ ਰਾਮਪੁਰਖੇੜਾ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ, ਗਿ. ਰਾਮ ਸਿੰਘ ਮੁਖੀ ਦਮਦਮੀ ਟਕਸਾਲ ਸੰਗਰਾਵਾਂ ਨੇ ਮੰਗ ਕੀਤੀ ਹੈ ਕਿ ਫ਼ਿਲਮ ਨਾਨਕ ਸ਼ਾਹ ਫ਼ਕੀਰ ਮਾਮਲੇ ਦੀ ਅਸਲ ਕਹਾਣੀ ਅਤੇ ਤੱਥ ਪੰਥ ਸਾਹਮਣੇ ਜ਼ਾਹਰ ਕੀਤੇ ਜਾਣ।
Baba Sewa Singh
ਆਗੂਆਂ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਸਬ ਕਮੇਟੀਆਂ ਰਾਹੀ ਜਾ ਹੋਰ ਤਰੀਕੇ ਨਾਲ ਇਸ ਫ਼ਿਲਮ ਨੂੰ ਬਣਵਾਉਣ ਵਿਚ ਰੋਲ ਅਦਾ ਕੀਤਾ, ਉਹ ਸਾਰੇ ਪੰਥ ਦੇ ਦੋਖੀ ਹਨ। ਉਨ੍ਹਾਂ ਨੂੰ ਵੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਸਮਾਜ ਦੇ ਸਾਬਕਾ ਮੁੱਖ ਬੁਲਾਰੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਸਾਬਕਾ ਖ਼ਜ਼ਾਨਚੀ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਨੇ ਮੰਗ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ 'ਤੇ ਬੈਠੇ ਵਿਅਕਤੀਆਂ ਨੇ ਮੁੜ ਤੋਂ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਡੂੰਘੀ ਸੱਟ ਮਾਰੀ ਹੈ।
Baba Sarbjot SIngh
ਉਨ੍ਹਾਂ ਕਿਹਾ ਕਿ ਗਿ. ਗੁਰਬਚਨ ਸਿੰਘ ਦੀ ਖ਼ੁਦ ਦੀ ਭੂਮਿਕਾ ਸ਼ੱਕੀ ਹੈ ਕਿਉਂਕਿ ਇਕ ਪਾਸੇ ਫ਼ਿਲਮ ਨਿਰਮਾਤਾ ਸਿੱਕਾ ਨੂੰ ਪੰਥ 'ਚੋਂ ਛੇਕ ਦਿਤਾ ਜਾਂਦਾ ਹੈ ਅਤੇ ਦੂਜੇ ਪਾਸੇ ਉਸ ਨੂੰ ਖ਼ੁਦ ਗਿ. ਗੁਰਬਚਨ ਸਿੰਘ ਵਲੋਂ ਪ੍ਰੰਸ਼ਸਾ ਪੱਤਰ ਜਾਰੀ ਕੀਤਾ ਜਾਂਦਾ ਹੈ। ਆਗੂਆਂ ਨੇ ਅਹਿਮ ਸਵਾਲ ਚੁਕਿਆ ਕਿ ਬਾਕੀ ਸਾਰੀਆਂ ਗੱਲਾ ਨੂੰ ਇਕ ਪਾਸੇ ਰੱਖ ਦਿਉ ਕਿ ਫ਼ਿਲਮ ਬਣਾਉਣ ਵਾਲੇ ਨੇ ਧੋਖਾ ਕੀਤਾ ਜੋ ਕਿਹਾ ਸੀ, ਉਹ ਨਹੀਂ ਕੀਤਾ ਪਰ ਸਾਰੀ ਸ਼੍ਰੋਮਣੀ ਕਮੇਟੀ ਜਾ ਇਨ੍ਹਾਂ ਦੇ ਜਥੇਦਾਰ ਇਹ ਸਾਬਤ ਕਰਨ ਕੀ ਨਾਨਕ ਸ਼ਾਹ ਫ਼ਕੀਰ ਨਾਂ ਗੁਰੂ ਮਰਿਆਦਾ ਅਨੁਸਾਰ ਠੀਕ ਹੈ? ਜੇ ਨਹੀਂ ਤਾਂ ਸ਼੍ਰੋਮਣੀ ਕਮੇਟੀ ਨੇ ਨਾਂ ਤੇ ਹੀ ਕਿਉਂ ਇਤਰਾਜ਼ ਨਹੀਂ ਕੀਤਾ, ਫ਼ਿਲਮ ਦੀ ਗੱਲ ਤਾਂ ਬਾਅਦ ਦੀ ਹੈ। ਇਥੋਂ ਪਤਾ ਲਗਦਾ ਕਿ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ 'ਤੇ ਬੈਠੇ ਵਿਅਕਤੀਆਂ ਨੇ ਸਿੱਖ ਪਰੰਪਰਾਵਾਂ ਨਾਲ ਗੰਭੀਰ ਖਿਲਵਾੜ ਕਰਨ ਵਿਚ ਸਹਿਯੋਗ ਕੀਤਾ ਹੈ।