
ਵੈੱਬਸਾਈਟ 'ਤੇ ਪੱਗ ਦਾ ਵੇਰਵਾ ਗੁਚੀ ਦੇ 'ਸਿਰ ਢੱਕਣ ਵਾਲੀ' ਚੀਜ਼ ਦੇ ਤੌਰ 'ਤੇ ਦਿਤਾ ਗਿਆ ਸੀ
ਵਾਸ਼ਿੰਗਟਨ : ਅਮਰੀਕੀ ਕੰਪਨੀ ਨੋਰਡਸਟੋਰਮ ਨੇ ਪੱਗ ਨਾਲ ਸਬੰਧਤ ਅਪਣੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮਾਫ਼ੀ ਮੰਗੀ ਹੈ। ਭਾਵੇਂ ਕਿ ਅਮਰੀਕਾ ਵਿਚ ਸਿੱਖ ਭਾਈਚਾਰੇ ਦੇ ਨਾਗਰਿਕ ਅਧਿਕਾਰ ਸੰਗਠਨ ਦੇ ਇਕ ਸੀਨੀਅਰ ਪ੍ਰਤੀਨਿਧੀ ਨੇ ਬੀਤੇ ਦਿਨੀਂ ਕਿਹਾ ਕਿ ਉਹ ਹੁਣ ਵੀ ਇਨ੍ਹਾਂ ਪੱਗਾਂ ਨੂੰ ਤਿਆਰ ਕਰਨ ਵਾਲੀ ਕੰਪਨੀ 'ਗੁੱਚੀ' ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੇ ਹਨ।
Gucci
ਨਿਊਯਾਰਕ ਸਥਿਤ ਇਕ ਸਿੱਖ ਸੰਗਠਨ ਦੇ ਅਹੁਦੇਦਾਰ ਸਿਮਰਨਜੀਤ ਸਿੰਘ ਨੇ ਕਿਹਾ ਕਿ ਦੁਨੀਆਂ ਭਰ ਵਿਚ ਕੰਪਨੀਆਂ ਲੋਕਾਂ ਨੂੰ ਪਿਆਰੀਆਂ ਅਤੇ ਪਵਿੱਤਰ ਵਸਤਾਂ ਨੂੰ ਉਪਭੋਗ ਵਸਤਾਂ ਦੇ ਰੂਪ ਵਿਚ ਪੇਸ਼ ਕਰ ਕੇ ਪੈਸੇ ਕਮਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੱਗ ਉਨ੍ਹਾਂ ਦੇ ਭਾਈਚਾਰੇ ਲੋਕਾਂ ਲਈ ਡੂੰਘੇ ਵਿਸ਼ਵਾਸ ਦਾ ਵਿਸ਼ਾ ਹੈ। ਜ਼ਿਕਰਯੋਗ ਹੈ ਕਿ ਨੋਰਡਸਟਰੋਮ ਦੀ ਵੈੱਬਸਾਈਟ 'ਤੇ ਬੁਧਵਾਰ ਨੂੰ ਪੱਗ ਦਾ ਇਕ ਇਸ਼ਤਿਹਾਰ ਦਿਤਾ ਗਿਆ ਸੀ। ਇਸ ਦੇ ਵੇਰਵੇ ਵਿਚ ਲਿਖਿਆ ਸੀ 'ਸ਼ਾਨਦਾਰ ਤਰੀਕੇ ਨਾਲ ਤਿਆਰ ਪੱਗ ਸਿਰ 'ਤੇ ਸਜਣ ਲਈ ਤਿਆਰ ਹੈ। ਇਹ ਤੁਹਾਨੂੰ ਆਰਾਮ ਪ੍ਰਦਾਨ ਕਰੇਗੀ।'
I'm disappointed that @Nordstrom is selling @gucci turbans. This is why diverse workplaces matter!
— Brown T.O. gal (@anubahri) 17 May 2019
This is also after I read about Sikh miniskirts and Hindu gods on bathroom floor mats being sold on @amazon
All of this just today! #ignorance #culturalappropriation
ਭਾਵੇਂ ਕਿ ਸਨਿਚਰਵਾਰ ਨੂੰ ਨੋਰਡਸਟਰੋਮ ਵੈੱਬਸਾਈਟ 'ਤੇ ਇਹ ਵਿਕਰੀ ਲਈ ਉਪਲਬਧ ਨਹੀਂ ਸੀ। ਬਿਨਾਂ ਤਸਵੀਰ ਦੇ ਇਸ ਨੂੰ ਸੋਲਡ ਆਊਟ (ਵਿਕ ਚੁਕੀ) ਦੇ ਵਰਗ ਵਿਚ ਪੇਸ਼ ਕਰਦਿਆਂ ਵੈੱਬਸਾਈਟ 'ਤੇ ਇਸ ਦਾ ਵੇਰਵਾ ਗੁਚੀ ਦੇ 'ਸਿਰ ਢੱਕਣ ਵਾਲੀ' ਚੀਜ਼ ਦੇ ਤੌਰ 'ਤੇ ਦਿਤਾ ਗਿਆ ਸੀ। ਇਸ ਇਸ਼ਤਿਹਾਰ 'ਤੇ ਸਿੱਖਾਂ ਨੇ ਇਤਰਾਜ਼ ਜ਼ਾਹਰ ਕੀਤਾ ਸੀ ਜਿਸ ਦੇ ਬਾਅਦ ਨੋਰਡਸਟਰੋਮ ਨੇ ਮਾਫ਼ੀ ਮੰਗੀ ਹੈ। ਨੋਰਡਸਟਰੋਮ ਨੇ ਟਵੀਟ ਕੀਤਾ,''ਅਸੀਂ ਇਸ ਉਤਪਾਦ ਨੂੰ ਰੋਕਣ ਦਾ ਫ਼ੈਸਲਾ ਲਿਆ ਹੈ ਅਤੇ ਇਸ ਨੂੰ ਸਾਈਟ ਤੋਂ ਹਟਾ ਦਿਤਾ ਹੈ। ਧਾਰਮਕ ਅਤੇ ਸਭਿਆਚਾਰਕ ਚਿੰਨ੍ਹਾਂ ਦਾ ਅਪਮਾਨ ਕਰਨਾ ਸਾਡੀ ਸੋਚ ਨਹੀਂ ਸੀ। ਅਸੀਂ ਇਸ ਨਾਲ ਦੁਖੀ ਹੋਏ ਹਰ ਇ ਵਿਅਕਤੀ ਤੋਂ ਮਾਫ਼ੀ ਮੰਗਦੇ ਹਾਂ।''