
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿ. ਕੇਵਲ ਸਿੰਘ ਸਾਬਕਾ ਨੇ ਗਿ. ਸਰਬਜੀਤ ਸਿੰਘ ਧੁੰਦਾ ਦੀ ਪਿੰਡ ਤਰਸਿੱਕਾ ਵਿਖੇ ਦਸਤਾਰ ਲਾਹੁਣ ਦੀ ਕੋਸ਼ਿਸ਼ ਨੂੰ ਮੰਦਭਾਗਾ ...
ਤਰਨਤਾਰਨ, ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿ. ਕੇਵਲ ਸਿੰਘ ਸਾਬਕਾ ਨੇ ਗਿ. ਸਰਬਜੀਤ ਸਿੰਘ ਧੁੰਦਾ ਦੀ ਪਿੰਡ ਤਰਸਿੱਕਾ ਵਿਖੇ ਦਸਤਾਰ ਲਾਹੁਣ ਦੀ ਕੋਸ਼ਿਸ਼ ਨੂੰ ਮੰਦਭਾਗਾ ਦਸਿਆ ਹੈ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖਾਂ ਦਾ ਉਚਾ ਮੀਨਾਰ ਹੈ ਅਤੇ ਇਸ ਵਲ ਉਂਗਲ ਕਰਨ ਵਾਲਾ ਕੋਈ ਵੀ ਮਨੁੱਖ ਸਿੱਖ ਨਹੀਂ ਹੋ ਸਕਦਾ। ਬਾਜਾ ਨਾਂ ਦੇ ਦੋਸ਼ੀ ਦੀ ਸ਼ਕਲ ਤੇ ਅਕਲ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸਿੱਖ ਨਹੀਂ ਹੈ।
Sarbjeet Singh Dunda
ਸਿੱਖੀ ਸਿਧਾਂਤਾਂ ਦੇ ਉਲਟ ਘਿਨਾਉਣੀਆਂ ਕਾਰਵਾਈਆ ਕਰਨ ਤੇ ਕਰਵਾਉਣ ਵਾਲਿਆਂ ਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਸਿਰ ਤੇ ਲੁਹਾ ਸਕਦਾ ਹੁੰਦਾ ਹੈ ਪਰ ਤਲਵਾਰ ਦੇ ਜ਼ੋਰ ਵਿਚਾਰ ਕਦੇ ਨਹੀਂ ਬਦਲਦਾ। ਸਿੱਖੀ ਦਾ ਅਸੂਲ ਹੈ ਕਿ ਮਤਭੇਦਾਂ ਨੂੰ ਭੁਲਾਉਣ ਲਈ ਵਿਚਾਰਾਂ ਦੇ ਰਾਹੀ ਬਣਿਆ ਜਾਂਦਾ ਹੈ ਨਾ ਕਿ ਧੱਕੇਸ਼ਾਹੀ ਦੇ। ਸੰਗਠਨ ਨੇ ਅਪੀਲ ਕੀਤੀ ਕਿ ਪੰਥ ਸ਼ਬਦ ਗੁਰੂ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਦਾ ਡਟ ਕੇ ਸਾਥ ਦੇਵੇ ਅਤੇ ਪ੍ਰਚਾਰਕ ਵੀ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਧੀਨ ਪੰਥ ਦੀ ਚੜ੍ਹਦੀ ਕਲਾ ਲਈ ਭੂਮਿਕਾ ਨਿਭਾਉਣ।