ਇਸ ਬਖ਼ਸ਼ਿਸ਼ ਕੇ ਇਸ ਅਜ਼ਮਤ, ਕੇ ਹੈਂ ਬਾਬਾ ਨਾਨਕ ਸ਼ਾਹ ਗੁਰੂ
Published : Nov 19, 2021, 8:25 am IST
Updated : Nov 19, 2021, 8:25 am IST
SHARE ARTICLE
Kartarpur Sahib
Kartarpur Sahib

ਸਭ ਸੀਸ ਝੁਕਾ ਅਰਦਾਸ ਕਰੋ ਔਰ ਹਰਦਮ ਬੋਲੋ ਵਾਹ ਗੁਰੂ - ਨਜ਼ੀਰ ਅਕਬਰਬਾਦੀ

 

ਕਹਿਤੇ ਹੈਂ ਨਾਨਕ ਸ਼ਾਹ ਜਿਨ੍ਹੇਂ ਵੋਹ ਹੈਂ ਆਗਾਹ ਗੁਰੂ,

ਵੋਹ ਕਾਮਿਲ ਰਹਬਰ ਜਗ ਮੇਂ ਹੈਂ ਯੂੰ ਰੋਸ਼ਨ ਜੈਸੇ ਵਾਹ ਗੁਰੂ,

ਮਕਸੂਦ ਮੁਰਾਦ ਉਮੀਦ ਸਭੀ, ਬਰ ਲਾਤੇ ਹੈਂ ਦਿਲ ਖ਼੍ਵਾਹ ਗੁਰੂ,

ਨਿਤ ਲੁਤਫ਼ੋ ਕਰਮ ਸੇ ਕਰਤੇ ਹੈਂ, ਹਮ ਲੋਗੋਂ ਕਾ ਨਿਰਬਾਹ ਗੁਰੂ,

ਇਸ ਬਖ਼ਸ਼ਿਸ਼ ਕੇ ਇਸ ਅਜ਼ਮਤ ਕੇ ਹੈਂ ਬਾਬਾ ਨਾਨਕ ਸ਼ਾਹ ਗੁਰੂ,

ਸਬ ਸੀਸ ਝੁਕਾ ਅਰਦਾਸ ਕਰੋ ਔਰ ਹਰਦਮ ਬੋਲੋ ਵਾਹ ਗੁਰੂ।

ਹਰ ਆਨ ਦਿਲੋਂ ਮੇ ਯਾ ਅਪਨੇ, ਜੋ ਧ੍ਯਾਨ ਗੁਰੂ ਕਾ ਲਾਤੇ ਹੈਂ,

ਔਰ ਸੇਵਕ ਹੋ ਕਰ ਉਨਕੇ ਹੀ, ਹਰ ਸੂਰਤ ਬੀਚ ਕਹਾਤੇ ਹੈਂ,

ਗੁਰੂ ਅਪਨੀ ਲੁਤਫ਼ੋ ਅਨਾਯਤ ਸੇ, ਸੁਖਚੈਨ ਉਸੇ ਦਿਖਲਾਤੇ ਹੈਂ,

ਖ਼ਸ਼ ਰਖਤੇ ਹੈਂ ਹਰ ਹਾਲ ਉਨ੍ਹੇਂ, ਸਬ ਉਨ ਕੇ ਕਾਜ ਬਨਾਤੇ ਹੈਂ,

ਇਸ ਬਖ਼ਸ਼ਿਸ਼ ਕੇ ਇਸ ਅਜ਼ਮਤ ਕੇ ਹੈਂ ਬਾਬਾ ਨਾਨਕ ਸ਼ਾਹ ਗੁਰੂ,

ਸਬ ਸੀਸ ਝੁਕਾ ਅਰਦਾਸ ਕਰੋ ਔਰ ਹਰਦਮ ਬੋਲੋ ਵਾਹ ਗੁਰੂ।

ਦਿਨ ਰਾਤ ਸਭੋਂ ਨੇ ਯਾ ਦਿਲ ਦੇ ਹੈ ਯਾਦਿ ਗੁਰੂ ਸੇ ਕਾਮ ਲੀਆ,

ਸਬ ਮਨ ਕੇ ਮਕਸਦ ਭਰ ਪਾਏ, ਖ਼ੁਸ਼ਵਕਤੀ ਕਾ ਪੈਗ਼ਾਮ ਲੀਆ,

ਦੁਖ ਦਰਦ ਮੇਂ ਅਪਨੇ ਧਿਆਨ ਲਗਾ ਜਿਸ ਵਕਤ ਗੁਰੂ ਕਾ ਨਾਮ ਲੀਆ,

ਪਲ ਬੀਚ ਗੁਰੂ ਨੇ ਆਨ ਉਨ੍ਹੇਂ, ਖ਼ੁਸ਼ਹਾਲ ਕੀਆ ਔਰ ਥਾਮ ਲੀਆ,

ਇਸ ਬਖ਼ਸ਼ਿਸ਼ ਕੇ ਇਸ ਅਜ਼ਮਤ ਕੇ ਹੈਂ ਬਾਬਾ ਨਾਨਕ ਸ਼ਾਹ ਗੁਰੂ,

ਸਬ ਸੀਸ ਝੁਕਾ ਅਰਦਾਸ ਕਰੋ ਔਰ ਹਰਦਮ ਬੋਲੋ ਵਾਹ ਗੁਰੂ।

ਯਾ ਜੋ ਜੋ ਦਿਲ ਕੀ ਖ੍ਵਾਹਸ਼ ਕੀ, ਕੁਛ ਬਾਤ ਗੁਰੂ ਸੇ ਕਹਤੇ ਹੈਂ,

ਵੁਹ ਅਪਨੇ ਲੁਤਫ਼ੋ ਸ਼ਫ਼ੱਕਤ ਸੇ, ਦਿਨ-ਰਾਤ ਉਨ੍ਹੋਂ ਕੇ ਚਾਹਤੇ ਹੈਂ,

ਅਲਤਾਫ਼ ਸੇ ਉਨਕੇ ਖ਼ੁਸ਼ ਹੋ ਕਰ, ਸਬ ਖ਼ੂਬੀ ਸੇ ਯਹ ਕਹਤੇ ਹੈਂ,

ਦੁਖ ਦਰਦ ਉਨ੍ਹੋਂ ਕੇ ਹਰਤੇ ਹੈਂ, ਸੋ ਸੁਖ ਸੇ ਜਗ ਮੇਂ ਰਹਤੇ ਹੈਂ,

ਇਸ ਬਖ਼ਸ਼ਿਸ਼ ਕੇ ਇਸ ਅਜ਼ਮਤ ਕੇ ਹੈਂ ਬਾਬਾ ਨਾਨਕ ਸ਼ਾਹ ਗੁਰੂ,

ਸਬ ਸੀਸ ਝੁਕਾ ਅਰਦਾਸ ਕਰੋ ਔਰ ਹਰਦਮ ਬੋਲੋ ਵਾਹ ਗੁਰੂ।

ਜੋ ਹਰ ਦਮ ਉਨ ਸੇ ਧ੍ਯਾਨ ਲਗਾ, ਉਮੀਦ ਕਰਮ ਕੀ ਧਰਤੇ ਹੈਂ,

ਵੁਹ ਉਨ ਪਰ ਲੁਤਫ਼ੋ ਅਨਾਯਤ ਕੀ, ਹਰ ਆਨ ਤਵੱਜੋਂ ਕਰਤੇ ਹੈਂ,

ਅਸਬਾਬ ਖ਼ੁਸ਼ੀ ਔਰ ਖ਼ੂਬੀ ਕੇ, ਘਰ ਬੀਚ ਉਨ੍ਹੋਂ ਕੇ ਭਰਤੇ ਹੈਂ,

ਆਨੰਦ ਅਨਾਇਤ ਕਰਤੇ ਹੈਂ ਸਬ ਮਨ ਕੀ ਚਿੰਤਾ ਹਰਤੇ ਹੈਂ,

ਇਸ ਬਖ਼ਸ਼ਿਸ਼ ਕੇ ਇਸ ਅਜ਼ਮਤ ਕੇ ਹੈਂ ਬਾਬਾ ਨਾਨਕ ਸ਼ਾਹ ਗੁਰੂ,

ਸਬ ਸੀਸ ਝੁਕਾ ਅਰਦਾਸ ਕਰੋ ਔਰ ਹਰਦਮ ਬੋਲੋ ਵਾਹ ਗੁਰੂ।

ਜੋ ਲੁਤਫ਼ੋ ਅਨਾਯਤ ਉਨ ਮੇਂ ਹੈ, ਕਬ ਵਸਫ਼ ਕਿਸੀ ਸੇ ਉਨ ਕਾ ਹੋ,

ਵੋ ਲੁਤਫ਼ੋ ਕਰਮ ਜੋ ਕਰਤੇ ਹੈਂ, ਹਰ ਚਾਰ ਤਰਫ਼ ਹੈ ਜ਼ਾਹਿਰ ਵੋ,

ਅਲਤਾਫ਼ ਜਿਨ੍ਹੋਂ ਪਰ ਹੈ ਉਨ ਕੇ ਸੌ ਖ਼ੂਬੀ ਹਾਸਿਲ ਹੈ ਉਨ ਕੋ,,

ਹਰ ਆਨ ‘ਨਜ਼ੀਰ’ ਅਬ ਯਾ ਤੁਮ ਭੀ, ਤੋ ਬਾਬਾ ਨਾਨਕ ਸ਼ਾਹ ਕਹੋ,

ਇਸ ਬਖ਼ਸ਼ਿਸ਼ ਕੇ ਇਸ ਅਜ਼ਮਤ ਕੇ ਹੈਂ ਬਾਬਾ ਨਾਨਕ ਸ਼ਾਹ ਗੁਰੂ,

ਸਬ ਸੀਸ ਝੁਕਾ ਅਰਦਾਸ ਕਰੋ ਔਰ ਹਰਦਮ ਬੋਲੋ ਵਾਹ ਗੁਰੂ।

- ਨਜ਼ੀਰ ਅਕਬਰਬਾਦੀ

ਨਜ਼ੀਰ ਅਕਬਰਾਬਾਦੀ ਨੇ 1735 ਵਿਚ ਜਨਮ ਲਿਆ। ਮਾਂ-ਬਾਪ ਨੇ ਨਾਂ ਰਖਿਆ-ਮੁਹੰਮਦ। ਉਸ ਨੂੰ 18ਵੀਂ ਸ਼ਤਾਬਦੀ ਦਾ ਨਜ਼ਮ ਦਾ ਪਿਤਾਮਾ ਮੰਨਿਆ ਜਾਂਦਾ ਸੀ ਜੋ ‘ਨਜ਼ੀਰ’ ਦੇ ਨਾਂ ਹੇਠ ਗ਼ਜ਼ਲਾਂ ਲਿਖਿਆ ਕਰਦਾ ਸੀ। ਉਸ ਦੀ ਮਾਤਾ ਨਵਾਬ ਸੁਲਤਾਨ ਖ਼ਾਨ ਦੀ ਬੇਟੀ ਸੀ ਜੋ ਆਗਰੇ ਦੇ ਕਿਲ੍ਹੇ ਦਾ ਗਵਰਨਰ ਸੀ। ਉਸ ਵੇਲੇ ਆਗਰੇ ਦਾ ਨਾਂ ਅਕਬਰਾਬਾਦ ਹੁੰਦਾ ਸੀ। ਇਸ ਕਵਿਤਾ ਰਾਹੀਂ ਨਵਾਬ ਖ਼ਾਨਦਾਨ ਦੇ ਇਸ ਰੋਸ਼ਨ ਚਿਰਾਗ ਕਵੀ ਨੇ ਬਾਬਾ ਨਾਨਕ ਨੂੰ ਜੋ ਸ਼ਰਧਾਂਜਲੀ ਭੇਂਟ ਕੀਤੀ, ਉਹ ‘ਉੱਚਾ ਦਰ ਬਾਬੇ ਨਾਨਕ’ ਦੇ ਸਹਿਯੋਗ ਨਾਲ, ਅੱਜ ਅਸੀ ਪਾਠਕਾਂ ਨੂੰ ਭੇਂਟ ਕਰਦੇ ਹਾਂ। ਆਸ ਹੈ, ਪਾਠਕ ਪਸੰਦ ਕਰਨਗੇ।
-ਸੰਪਾਦਕ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement