ਨੰਨ੍ਹੇ ਸਿੱਖ ਬੱਚੇ ਦਾ ਗਿਆਨ ਵੇਖ ਵੱਡੇ-ਵੱਡੇ ਗ੍ਰੰਥੀ ਹੋ ਰਹੇ ਹੈਰਾਨ!
Published : Dec 19, 2019, 3:15 pm IST
Updated : Dec 19, 2019, 3:15 pm IST
SHARE ARTICLE
 Knowledge of a Sikh Child
Knowledge of a Sikh Child

ਸੋਸ਼ਲ ਮੀਡੀਆ 'ਤੇ ਬੱਚੇ ਨੂੰ ਅਸੀਸਾਂ ਦੇ ਰਹੇ ਲੋਕ, ਸਿੱਖ ਬੱਚੇ ਦੀ ਮਾਂ ਦੀ ਵੀ ਕੀਤੀ ਜਾ ਰਹੀ ਤਾਰੀਫ਼

ਨਵੀਂ ਦਿੱਲੀ- ਬੱਚੇ ਦਾ ਮਨ ਕੋਮਲ ਅਤੇ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ, ਉਸ ਨੂੰ ਜੋ ਸਿਖਾਇਆ ਜਾਂਦਾ ਹੈ ਉਹ ਜਲਦੀ ਸਿੱਖ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਇਕ ਸਿੱਖ ਬੱਚੇ ਦੀ ਵੀਡੀਓ ਕਾਫ਼ੀ ਫੈਲ ਰਹੀ ਹੈ। ਜਿਸ ਵਿਚ ਛੋਟਾ ਜਿਹਾ ਸਿੱਖ ਬੱਚਾ ਗੁਰਬਾਣੀ ਦੀਆਂ ਤੁਕਾਂ ਬੋਲਦਾ ਨਜ਼ਰ ਆ ਰਿਹਾ ਹੈ ਅਤੇ ਫਿਰ ਉਨ੍ਹਾਂ ਦੀ ਵਿਆਖਿਆ ਕਰਕੇ ਸੁਣਾਉਂਦਾ ਹੈ। ਇਸ ਦੌਰਾਨ ਬੱਚੇ ਦੀ ਮਾਤਾ ਉਸ ਨੂੰ ਜੋ ਕੁੱਝ ਪੁੱਛਦੀ ਹੈ।

 Knowledge of a Sikh Child Knowledge of a Sikh Child

ਉਹ ਬੱਚਾ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਉਸ ਦਾ ਜਵਾਬ ਦਿੰਦਾ ਹੈ। ਇਸ ਛੋਟੇ ਸਿੱਖ ਬੱਚੇ ਦੀ ਵੀਡੀਓ ਦੇਖ ਕੇ ਤੁਹਾਡੀ ਵੀ ਰੂਹ ਬਾਗ਼ੋ ਬਾਗ਼ ਹੋ ਜਾਵੇਗੀ। ਵੱਡੇ-ਵੱਡੇ ਪੜ੍ਹੇ ਲਿਖੇ ਗ੍ਰੰਥੀ ਵੀ ਇਸ ਵੀਡੀਓ ਨੂੰ ਦੇਖ ਕੇ ਬੱਚੇ ਦੇ ਗਿਆਨ ਤੋਂ ਹੈਰਾਨ ਹੋ ਰਹੇ ਹਨ। ਫੇਸਬੁੱਕ 'ਤੇ ਇਸ ਵੀਡੀਓ ਨੂੰ ਕਈ ਲੱਖ ਲੋਕ ਦੇਖ ਚੁੱਕੇ ਹਨ ਜਦਕਿ 5-6 ਦਿਨਾਂ ਵਿਚ ਇਸ ਵੀਡੀਓ ਦੇ 8 ਹਜ਼ਾਰ ਦੇ ਕਰੀਬ ਸ਼ੇਅਰ, 51 ਹਜ਼ਾਰ ਤੋਂ ਜ਼ਿਆਦਾ ਲਾਈਕ ਅਤੇ 1600 ਤੋਂ ਜ਼ਿਆਦਾ ਕੁਮੈਂਟ ਆ ਚੁੱਕੇ ਹਨ।

Knowledge Of Skh Child Knowledge Of Skh Child

ਜਿਨ੍ਹਾਂ ਵਿਚ ਲੋਕਾਂ ਵੱਲੋਂ ਜਿੱਥੇ ਇਸ ਬੱਚੇ ਦੀ ਤਾਰੀਫ਼ ਕਰਦੇ ਹੋਏ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ। ਉਥੇ ਹੀ ਬੱਚੇ ਦੀ ਮਾਂ ਦੀ ਵੀ ਖ਼ੂਬ ਤਾਰੀਫ਼ ਕੀਤੀ ਜਾ ਰਹੀ ਹੈ, ਜਿਸ ਨੇ ਅਪਣੇ ਛੋਟੇ ਜਿਹੇ ਬੱਚੇ ਨੂੰ ਅਜਿਹੀ ਚੰਗੀ ਸਿੱਖਿਆ ਦਿੱਤੀ ਹੈ। ਇਹ ਵੀਡੀਓ ਭਾਵੇਂ ਇਕ ਡੇਢ ਸਾਲ ਪੁਰਾਣੀ ਦੱਸੀ ਜਾ ਰਹੀ ਹੈ ਪਰ ਇਹ ਫਿਰ ਤੋਂ ਵਾਇਰਲ ਹੋ ਰਹੀ ਹੈ

 Knowledge of a Sikh Child Knowledge of a Sikh Child

ਅਤੇ ਅੱਜ ਵੀ ਹਰ ਕੋਈ ਇਸ ਵੀਡੀਓ ਨੂੰ ਦੇਖ ਕੇ ਇਸ ਬੱਚੇ ਨੂੰ ਅਸੀਸਾਂ ਦੇ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਕ ਸਿੱਖ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਫੈਲੀ ਸੀ, ਉਹ ਛੋਟਾ ਸਿੱਖ ਬੱਚਾ ਵੀ ਤੋਤਲੀ ਆਵਾਜ਼ ਵਿਚ ਗੁਟਕਾ ਸਾਹਿਬ ਪੜ੍ਹਦਾ ਹੋਇਆ ਦਿਖਾਈ ਦੇ ਰਿਹਾ ਸੀ। ਉਸ ਵੀਡੀਓ ਨੂੰ ਵੀ ਲੋਕਾਂ ਨੇ ਖ਼ੂਬ ਸਰਾਹਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement