
ਬੁੱਢਾ ਦਲ ਵੱਲੋਂ ਕੀਤਾ ਗਿਆ ਗੱਤਕਾ ਮੁਕਾਬਲਿਆਂ ਦਾ ਪ੍ਰਬੰਧ...
ਸ਼੍ਰੀ ਆਨੰਦੁਪੁਰ ਸਾਹਿਬ : ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਹੋਲੇ ਮਹੱਲੇ ਦਾ ਜਾਹੋ-ਜਲਾਲ ਬਾਖੂਬੀ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ’ਚ ਸਿੱਖ ਪ੍ਰੰਪਰਾਵਾਂ ਨੂੰ ਰੂਪਮਾਨ ਕਰਦੀ ਜੰਗਜੂ ਕਲਾ ਗੱਤਕੇ ਦੇ ਜੌਹਰ ਵੀ ਇਸ ਧਰਤੀ ’ਤੇ ਦੇਖਣ ਨੂੰ ਮਿਲ ਰਹੇ ਹਨ। ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਅੰਤਰਰਾਸ਼ਟਰੀ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ।
Hola Mohalla
ਇਹਨਾ ਮੁਕਾਬਲਿਆਂ ’ਚ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਆਪਣੇ ਜੌਹਰ ਦਿਖਾ ਰਹੀਆਂ ਹਨ। ਇਸ ਪਾਵਨ ਮੌਕੇ ’ਤੇ ਪੂਰੇ ਮੁਕਾਬਲੇ ਦੇ ਸਮਾਗਮ ਦੀ ਅਗਵਾਈ ਕਰ ਰਹੇ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਸਿੱਖ ਸੰਗਤਾਂ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ।
Hola Mohalla
ਗੱਤਕੇ ਦੇ ਮੁਕਾਬਲਿਆਂ ਪ੍ਰਤੀ ਸੰਗਤਾਂ ’ਚ ਵੀ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਇਹਨਾਂ ਮੁਕਾਬਲਿਆਂ ਨੂੰ ਦੇਖਣ ਸਿੰਘ ਨੀਲੇ ਬਾਣਿਆਂ ’ਚ ਤਿਆਰ ਹੋ ਕੇ ਅਤੇ ਦਮਾਲੇ ਸਜ਼ਾ ਕੇ ਵਿਸ਼ੇਸ਼ ਤੌਰ ’ਤੇ ਪਹੁੰਚੇ।