ਗੁਰਦਵਾਰਾ ਨਨਕਾਣਾ ਸਾਹਿਬ ਦੀ ਸੰਗਤ ਨੇ ਪੰਥ 'ਚ ਏਕਤਾ ਤੇ ਚੜ੍ਹਦੀ ਕਲਾ ਦੀ ਕੀਤੀ ਅਰਦਾਸ
Published : Jul 20, 2020, 8:20 am IST
Updated : Jul 20, 2020, 8:20 am IST
SHARE ARTICLE
Gurdwara Nankana Sahib
Gurdwara Nankana Sahib

ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਵਿਚ ਸਵਰਗੀ ਬੀਬੀ ਮਨਜੀਤ ਕੌਰ ਸੁਪਤਨੀ

ਅੰਮ੍ਰਿਤਸਰ  (ਸੁਖਵਿੰਦਰਜੀਤ ਸਿੰਘ ਬਹੋੜੂ): ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਵਿਚ ਸਵਰਗੀ ਬੀਬੀ ਮਨਜੀਤ ਕੌਰ ਸੁਪਤਨੀ ਜਲਾਵਤਨੀ ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਮਿੱਠੀ ਤੇ ਨਿੱਘੀ ਯਾਦ ਵਿਚ ਤੇ ਭਾਈ ਗਜਿੰਦਰ ਸਿੰਘ ਤੇ ਸਮੂਹ ਪ੍ਰਵਾਰ ਦੀ ਦੇਹ ਅਰੋਗਤਾ ਚੜ੍ਹਦੀ ਕਲਾ ਤੰਦਰੁਸਤੀ ਲਈ ਸਹਿਜ ਪਾਠ ਦੇ ਭੋਗ ਪਾਏ ਗਏ।

File Photo File Photo

ਗੁਰਦਵਾਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਦਿਆ ਸਿੰਘ ਨੇ ਭਾਈ ਗਜਿੰਦਰ ਸਿੰਘ ਦਲ ਖ਼ਾਲਸਾ ਦੀ ਤੰਦਰੁਸਤੀ, ਚੜ੍ਹਦੀ ਕਲਾ, ਪੰਥ ਵਿਚ ਏਕਤਾ ਤੇ ਖ਼ਾਲਸਾ ਰਾਜ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਗਈ। ਇਸ ਮੌਕੇ ਹੈੱਡ ਗ੍ਰੰਥੀ ਭਾਈ ਬਲਵੰਤ ਸਿੰਘ ਵੀ ਅਰਦਾਸ ਸਮਾਗਮਾਂ ਵਿਚ ਸ਼ਾਮਲ ਹੋਏ। ਇਸ ਮੌਕੇ ਦਲ ਖ਼ਾਲਸਾ ਦੇ ਸ. ਸਤਿੰਦਰ ਸਿੰਘ ਨੇ ਸਵਰਗੀ ਬੀਬੀ ਮਨਜੀਤ ਕੌਰ ਦੇ ਨਨਕਾਣਾ ਸਾਹਿਬ ਦੀਆਂ ਸੰਗਤਾਂ ਨਾਲ ਪਿਆਰ ਸਤਿਕਾਰ ਨੂੰ ਬੜੇ ਸੁਚੱਜੇ ਢੰਗ ਨਾਲ ਦਸਿਆ।

Nankana Sahib Nankana Sahib

ਉਨ੍ਹਾਂ ਨਨਕਾਣਾ ਸਾਹਿਬ ਦੀ ਸਮੂਹ ਸੰਗਤ ਦਾ ਅਰਦਾਸ ਸਮਾਗਮ ਵਿਚ ਸ਼ਾਮਲ ਹੋਣ ਲਈ ਬਹੁਤ ਬਹੁਤ ਧਨਵਾਦ ਕੀਤਾ। ਭਾਈ ਹੰਸਰਾਜ ਸਿੰਘ ਨੇ ਸਵਰਗੀ ਬੀਬੀ ਮਨਜੀਤ ਕੌਰ ਦੀ ਯਾਦ ਵਿਚ ਚਲ ਰਹੇ ਮੁਫ਼ਤ ਦਵਾਖ਼ਾਨਾ ਦੀਆਂ ਸੇਵਾਵਾਂ ਸਬੰਧੀ ਚਾਨਣਾ ਪਾਇਆ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਹੀ ਉਨ੍ਹਾਂ ਦੇ ਨਾਮ 'ਤੇ ਨਨਕਾਣਾ ਸਾਹਿਬ ਵਿਚ ਇਕ ਮਨਜੀਤ ਕੌਰ ਮੁਫ਼ਤ ਦਵਾਖ਼ਾਨਾ ਖੋਲ੍ਹਿਆ ਗਿਆ, ਜਿਥੇ ਰੋਜ਼ਾਨਾ 400-500 ਲੋੜਵੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਤੇ ਉਨ੍ਹਾਂ ਨੂੰ ਲੋੜ ਅਨੁਸਾਰ ਦਵਾਈ ਦਿਤੀ ਜਾਂਦੀ ਹੈ। ਬੀਤੇ ਦਿਨੀਂ ਨਨਕਾਣਾ ਸਾਹਿਬ ਦੇ ਆਦੇਸ਼ਾਂ ਤੇ ਇਕ ਮੁਫ਼ਤ 3 ਦਿਨਾਂ ਕੈਂਪ ਵੀ ਲਾਇਆ ਗਿਆ ਜਿਥੇ ਤਕਰੀਬਨ 5000 ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਦਿਤੀਆਂ ਗਈਆਂ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement