
22 ਅਗਸਤ 2021 ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ।
ਨਵੀਂ ਦਿੱਲੀ (ਅਮਨ): 22 ਅਗਸਤ 2021 ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਵੱਖ-ਵੱਖ ਪਾਰਟੀਆਂ ਨੇ ਚੋਣ ਮੈਦਾਨ ਵਿਚ ਆਪਣੇ ਉਮੀਦਵਾਰ ਉਤਾਰੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਇਸ ਵਾਰ ਮੁੱਖ ਤੌਰ 'ਤੇ ਤਿੰਨ ਪਾਰਟੀਆਂ ਵਿਚਾਲੇ ਮੁਕਾਬਲਾ ਹੈ। ਇਹ ਪਾਰਟੀਆਂ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਜਾਗੋ ਪਾਰਟੀ।
Manjit Singh GK
ਹੋਰ ਪੜ੍ਹੋ: ਸੋਨੀਆ ਗਾਂਧੀ ਨੇ ਸੱਦੀ 15 ਵਿਰੋਧੀ ਪਾਰਟੀਆਂ ਦੀ ਬੈਠਕ, ਮਮਤਾ ਬੈਨਰਜੀ ਸਮੇਤ ਵੱਡੇ ਨੇਤਾ ਹੋਣਗੇ ਸ਼ਾਮਲ
ਇਸ ਦੌਰਾਨ ਚੋਣਾਂ ਤੋਂ ਪਹਿਲਾਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਬਾਦਲਾਂ ਨੂੰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਇਤਿਹਾਸ 70 ਸਾਲ ਪੁਰਾਣਾ ਹੈ ਤੇ ਇਹਨਾਂ ਸਾਲਾਂ ਦੌਰਾਨ ਕਦੀ ਵੀ ਕਿਸੇ ਨੇ ਕੋਈ ਐਮਐਲਏ, ਕੋਈ ਵਜ਼ੀਰੀ, ਕੋਈ ਐਮਪੀ, ਕੋਈ ਪਲਾਟ, ਬੱਸਾਂ ਦੇ ਠੇਕੇ ਆਦਿ ਨਹੀਂ ਲਏ ਅਤੇ ਨਾ ਹੀ ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਠ ਦਿਖਾਈ ਹੈ ਤੇ ਨਾ ਹੀ ਡੇਰੇ ਨੂੰ ਮੁਆਫੀ ਦੇਣ ਵਾਲਿਆਂ ਦੇ ਹੱਕ ਵਿਚ ਖਲੋਏ। ਉਹਨਾਂ ਦੱਸਿਆ ਕਿ ਉਹਨਾਂ ਦੀ ਪਾਰਟੀ ਇਹ ਗੱਲਾਂ ਸੰਗਤਾਂ ਵਿਚ ਲੈ ਕੇ ਜਾ ਰਹੀ ਹੈ।
SAD President Sukhbir Badal
ਹੋਰ ਪੜ੍ਹੋ: ਤਾਲਿਬਾਨ ਤੋਂ ਬਚ ਕੇ ਭੱਜ ਰਹੇ ਫੁੱਟਬਾਲ ਖਿਡਾਰੀ ਦੀ ਮੌਤ, ਜਹਾਜ਼ 'ਚੋਂ ਡਿੱਗਣ ਕਾਰਨ ਵਾਪਰਿਆ ਹਾਦਸਾ
ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਉਹ ਸਕਾਰਾਤਮਕ ਏਜੰਡੇ ਅਤੇ ਕੀਤੇ ਹੋਏ ਕੰਮਾਂ ਦੇ ਅਧਾਰ ’ਤੇ ਚੋਣਾਂ ਲੜਨ ਜਾ ਰਹੇ ਹਨ। ਬਰਗਾੜੀ ਕਾਂਡ ਬਾਰੇ ਗੱਲ ਕਰਦਿਆਂ ਜੀਕੇ ਨੇ ਕਿਹਾ ਕਿ ਉਹਨਾਂ ਦਾ ਸਟੈਂਡ ਪਹਿਲਾਂ ਤੋਂ ਸਪੱਸ਼ਟ ਹੈ ਤੇ ਉਹਨਾਂ ਨੇ ਬਰਗਾੜੀ ਕਾਂਡ ਲਈ ਪਾਰਟੀ ਵੀ ਛੱਡ ਦਿੱਤੀ। ਜੀਕੇ ਨੇ ਕਿਹਾ ਕਿ ਉਹਨਾਂ ਨੇ ਕਦੀ ਵੀ ਡੇਰੇ ਦੀ ਹਾਮੀ ਨਹੀੰ ਭਰੀ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਹੱਕ ਵਿਚ ਬੋਲੇ।
Manjit Singh GK
ਹੋਰ ਪੜ੍ਹੋ: ਪੰਜਾਬ ’ਚ ਹੁਣ 630 ਰੁਪਏ ਵਿਚ ਹੋਣਗੇ ਪਾਣੀ ਦੀ ਗੁਣਵੱਤਾ ਜਾਂਚ ਦੇ 18 ਟੈਸਟ
ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲ ਕਰਦਿਆਂ ਜੀਕੇ ਨੇ ਕਿਹਾ ਕਿ ਉਹਨਾਂ ਨੂੰ ਉਹ ਵਿਅਕਤੀ ਚਾਹੀਦੇ ਹਨ, ਜਿਹੜੇ ਉਹਨਾਂ ਦੇ ਏਜੰਡੇ ਨੂੰ ਅੱਗੇ ਚਲਾਉਣ ਤੇ ਕੌਮ ਦੇ ਏਜੰਡੇ ਨੂੰ ਪਿੱਛੇ ਰੱਖਣ। ਉਹਨਾਂ ਕਿਹਾ ਕਸ਼ਮੀਰ ਵਿਚ ਧਾਰਾ 370 ਨੂੰ ਹਟਾਉਣਾ, ਨਾਗਰਿਕਤਾ ਸੋਧ ਕਾਨੂੰਨ ਅਤੇ ਤਿੰਨ ਖੇਤੀਬਾੜੀ ਕਾਨੂੰਨਾਂ ਦੀ ਅਕਾਲੀ ਦਲ ਨੇ ਸ਼ੁਰੂ ਤੋਂ ਹਮਾਇਤ ਕੀਤੀ ਹੈ। ਜੀਕੇ ਨੇ ਕਿਹਾ ਕਿ 328 ਪਾਵਨ ਸਰੂਪਾਂ ਦੇ ਹਿਸਾਬ ਮੰਨਣ ਵਾਲਿਆਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਕੌਮ ਨੂੰ ਬਚਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਜ਼ਾਦ ਕਰਵਾਉਣਾ ਬਹੁਤ ਜ਼ਰੂਰੀ ਹੈ।
Manjinder Sirsa
ਹੋਰ ਪੜ੍ਹੋ: ਅਫ਼ਗਾਨਿਸਤਾਨ ਬਾਰੇ PM ਦੀ ਚੁੱਪੀ 'ਤੇ ਸਾਬਕਾ IAS ਦਾ ਸਵਾਲ, 'ਕੁਝ ਬੋਲੋਗੇ ਜਾਂ ਸਿਰਫ ...?'
ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਉਹਨਾਂ ਨੇ ਰਕਾਬਗੰਜ ਸਾਹਿਬ ਲੱਖੀ ਸ਼ਾਹ ਵਣਜਾਰਾ ਦੀਵਾਨ ਹਾਲ ਵਿਚ ਲੱਚਰ ਗਾਣੇ ਗਾਏ ਜਾਣ ਸਬੰਧੀ ਅਕਾਲ ਤਖ਼ਤ ਵਿਖੇ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਉੱਥੇ ਬਾਦਲ ਦਲ ਹੈ। ਉਹਨਾਂ ਕਿਹਾ ਕਿ ਮਨਜਿੰਦਰ ਸਿਰਸਾ ਬੰਗਲਾ ਸਾਹਿਬ ਵਿਖੇ ਖੋਲ੍ਹੇ ਗਏ ਐਮਆਰਆਈ ਸੈਂਟਰ ਅਤੇ ਕੋਵਿਡ ਕੇਅਰ ਸੈਂਟਰ ਲਈ ਅਮਿਤਾਬ ਬਚਨ ਵੱਲੋਂ ਦਿੱਤੀ ਗਈ ਰਾਸ਼ੀ ਦਾ ਜ਼ਿਕਰ ਹੀ ਨਹੀਂ ਕਰ ਰਹੇ ਜਦਕਿ ਅਮਿਤਾਬ ਬਚਨ ਨੇ ਸਾਢੇ 12 ਕਰੋੜ ਰੁਪਏ ਦੇਣ ਦਾ ਦਾਅਵਾ ਕੀਤਾ ਹੈ।
Manjit Singh GK
ਹੋਰ ਪੜ੍ਹੋ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ NIA ਦੀ ਛਾਪੇਮਾਰੀ, RDX ਮਿਲਣ ਦਾ ਦਾਅਵਾ
ਮਨਜੀਤ ਜੀਕੇ ਨੇ ਦੱਸਿਆ ਕਿ ਕੋਵਿਡ ਹਸਪਤਾਲ ਵਿਚ 5 ਡਾਕਟਰ ਹਨ ਅਤੇ ਇਹਨਾਂ ਦੇ ਸਰਟੀਫਿਕੇਟ ਨਕਲੀ ਹਨ। ਇਹਨਾਂ ਖਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਅਤੇ ਪਰਮਜੀਤ ਸਿੰਘ ਸਰਨਾ ਆਪਸ ਵਿਚ ਲੜ ਰਹੇ ਹਨ। ਦਿੱਲੀ ਦੇ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਦੇ ਉਦਘਾਟਨ ਬਾਰੇ ਉਹਨਾਂ ਕਿਹਾ ਕਿ ਚੋਣ ਜ਼ਾਬਤਾ ਲੱਗਣ ਮਗਰੋਂ ਦਿੱਲੀ ਕਮੇਟੀ ਵੱਲੋਂ ਇਸ ਦੇ ਉਦਘਾਟਨ ਦੀ ਤਿਆਰੀ ਕੀਤੀ ਗਈ ਜਦਕਿ ਹੁਣ ਕੋਈ ਐਮਰਜੈਂਸੀ ਨਹੀਂ ਹੈ। ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਜੇਕਰ ਹਸਪਤਾਲ ਦਾ ਉਦਘਾਟਨ 22 ਅਗਸਤ ਤੋਂ ਪਹਿਲਾਂ ਜ਼ਰੂਰੀ ਹੈ ਤਾਂ ਮਨਜਿੰਦਰ ਸਿਰਸਾ ਹਸਪਤਾਲ ਸਬੰਧੀ ਮਨਜ਼ੂਰੀ ਦੇ ਦਸਤਾਵੇਜ਼ ਦਿਖਾਉਣ।