
ਸੁਮੇਧ ਸੈਣੀ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਵੀ ਗ੍ਰਿਫ਼ਤਾਰ ਕੀਤੇ ਜਾਣ : ਪ੍ਰੋ. ਬਲਜਿੰਦਰ/ ਚੌੜਾ
ਅੰਮ੍ਰਿਤਸਰ : ਬਰਗਾੜੀ ਮੋਰਚੇ ਦੀਆਂ ਅਧੂਰੀਆਂ ਮੰਗਾਂ ਮਨਵਾਉਣ ਲਈ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਮੁਤਵਾਜ਼ੀ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਸਥਾਪਿਤ ਪੰਜ ਮੈਂਬਰੀ ਕਮੇਟੀ ਤੇ ਪੰਥਕ ਜਥੇਬੰਦੀਆਂ ਨੇ ਕੇਂਦਰੀ ਜੇਲ ਅੰਮ੍ਰਿਤਸਰ ਦੇ ਬਾਹਰ ਮੇਨ ਸੜਕ ਤੇ ਸ਼ਾਂਤਮਈ ਰੋਸ ਧਰਨਾ ਦਿਤਾ। ਪੰਜ ਮੈਂਬਰੀ ਕਮੇਟੀ ਵਲੋਂ ਪੰਜਾਬ ਸਰਕਾਰ ਨੂੰ ਮੰਗਾਂ ਦੀ ਪੂਰਤੀ ਲਈ 15 ਫ਼ਰਵਰੀ ਤਕ ਦਾ ਸਮਾਂ ਦਿਤਾ ਸੀ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਦੀ ਜੇਲ ਦੇ ਬਾਹਰ ਰੋਸ ਮਈ ਧਰਨੇ ਦਿਤੇ ਜਾਣਗੇ।
ਪ੍ਰੋ.ਬਲਜਿੰਦਰ ਸਿੰਘ, ਨਰੈਣ ਸਿੰਘ ਚੌੜਾ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਆਦੇਸ਼ਾਂ ਅਨੁਸਾਰ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੰਗਾਂ ਲਈ ਇਹ ਧਰਨਾ ਲਗਾਇਆ ਗਿਆ ਹੈ। ਬੁੜੈਲ, ਨਾਭਾ ਅਤੇ ਪਟਿਆਲਾ ਦੀਆਂ ਜੇਲਾਂ ਅੱਗੇ ਧਰਨੇ ਦਿਤੇ ਜਾਣਗੇ। ਇਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਅਗਲੇ ਪ੍ਰੋਗਰਾਮ ਦਾ ਐਲਾਨ ਕਰੇਗੀ। ਭਾਈ ਜਗਤਾਰ ਸਿੰਘ ਹਵਾਰਾ ਵਲੋਂ ਆਰੰਭੇ ਸੰਘਰਸ਼ ਦੀ ਪੂਰਤੀ ਲਈ ਇਸ ਪੰਜ ਮੈਂਬਰੀ ਕਮੇਟੀ ਨੂੰ 31 ਮੈਂਬਰਾਂ ਵਿਚ ਤਬਦੀਲ ਕੀਤਾ ਜਾਵੇਗਾ। ਸਾਡੀ ਮੰਗ ਹੈ ਕਿ ਗਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀ ਕਾਬੂ ਕੀਤੇ ਜਾਣ।
ਐਡਵੋਕੇਟ ਜਗਜੀਤ ਸਿੰਘ ਰੰਧਾਵਾ ਮਨੁੱਖੀ ਅਧਿਕਾਰ ਸਭਾ ਨੇ ਪਿਛਲੇ ਦਿਨੀ ਨਵਾਂ ਸ਼ਹਿਰ ਦੀ ਅਦਾਲਤ ਵਲੋਂ 3 ਸਿੱਖ ਨੌਜਵਾਨਾਂ ਨੂੰ ਕੁਝ ਕਿਤਾਬਾਂ ਰੱਖਣ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਨਿਖੇਧੀ ਕੀਤੀ। ਮਨਜੀਤ ਸਿੰਘ ਝਬਾਲ ਨੇ ਵਿਧਾਨ ਸਭਾ 'ਚ ਮਤਾ ਪਾਸ ਕਰ ਕੇ ਬੰੰਦੀ ਸਿੰਘ ਰਿਹਾਅ ਕਰਾÀੁਣ ਦੀ ਮੰਗ ਕੀਤੀ।
ਭਾਈ ਬਗੀਚਾ ਸਿੰਘ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਜੰਮੂ ਕਸ਼ਮੀਰ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਤੇ ਜ਼ੁਲਮ ਕੀਤਾ ਜਾ ਰਿਹਾ ਹੈ।
ਪੰਜ ਮੈਂਬਰੀ ਕਮੇਟੀ ਦੇ ਮੈਂਬਰ ਅਮਰ ਸਿੰਘ ਚਾਹਲ ਐਡਵੋਕੇਟ, ਮਾਸਟਰ ਸੰਤੋਖ ਸਿੰਘ ਨੇ ਕਿਹਾ ਕਿ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਸਾਜ਼ਸ਼ ਕਰਤਾ ਡੇਰਾ ਮੁਖੀ ਰਾਮ ਰਾਮ ਰਹੀਮ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੂੰ ਕਾਨੂੰਨੀ ਘੇਰੇ ਵਿਚ ਲੈ ਕੇ ਅਦਾਲਤੀ ਕਾਰਵਾਈ ਕਰ ਕੇ ਜੇਲਾਂ 'ਚ ਡੱਕਿਆ ਜਾਵੇ। ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।
ਰੋਸ ਧਰਨੇ ਵਿਚ ਇਹ ਵੀ ਮੰਗ ਉਠਾਈ ਗਈ ਕਿ ਨਕੋਦਰ ਕਾਂਡ 1986 ਜਿਸ ਵਿਚ 4 ਸਿੱਖ ਨੌਜਵਾਨਾਂ ਜੋ ਕਿ ਸ਼ਾਂਤਮਈ ਢੰਗ ਨਾਲ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਵਿਰੁਧ ਰੋਸ ਪ੍ਰਗਟ ਕਰਨ ਤੇ ਪੁਲਿਸ ਗੋਲੀ ਨਾਲ ਸ਼ਹੀਦ ਕਰ ਦਿਤੇ ਸਨ। ਉਨ੍ਹਾਂ ਦੋਸ਼ੀ ਪੁਲਿਸ ਅਫ਼ਸਰਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਮਹਾਂਬੀਰ ਸਿੰਘ ਸੁਲਤਾਨਵਿੰਡ, ਸੁਰਿੰਦਰ ਸਿੰਘ ਤਾਲਬਪੁਰਾ, ਪਰਮਜੀਤ ਸਿੰਘ ਅਕਾਲੀ, ਦਿਲਬਾਗ ਸਿੰਘ ਸਿਰਲੱਥ ਜਥੇਬੰਦੀ, ਭੁਪਿੰਦਰ ਸਿੰਘ 6 ਜੂਨ, ਦਿਲਬਾਲ ਸਿੰਘ 6 ਜੂਨ, ਹਰਪਾਲ ਸਿੰਘ 6 ਜੂਨ, ਰਣਜੀਤ ਸਿੰਘ ਦਮਦਮੀ, ਮੇਜ਼ਰ ਸਿੰਘ, ਸਤਨਾਮ ਸਿੰਘ, ਤਰਲੋਕ ਸਿੰਘ ਸਾਬਕਾ ਪੰਜ ਪਿਆਰੇ,
ਬੀਬੀ ਮਨਜੀਤ ਕੌਰ ਏਕ ਨੂਰ ਖਾਲਸਾ ਟਰੱਸਟ ਆਦਿ ਆਗੂਆਂ ਸੰਬੋਧਨ ਕੀਤਾ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵਲੋਂ ਪ੍ਰਗਟ ਸਿੰਘ ਚੋਗਾਵਾਂ ਪੀਏਸੀ ਮੈਂਬਰ ਦੀ ਧਰਨੇ ਵਿਚ ਸ਼ਾਮਲ ਹੋਏ। ਇਸ ਮੌਕੇ ਬਲਦੇਵ ਸਿੰਘ ਸਿਰਸਾ, ਭਾਈ ਸੁਖਜੀਤ ਸਿੰਘ ਖੋਸਾ, ਮਾਸਟਰ ਬਲਦੇਵ ਸਿੰਘ, ਜਥੇਦਾਰ ਨਰੈਣ ਸਿੰਘ ਤਰੁਣਾ ਦਲ, ਭੁਪਿੰਦਰ ਸਿੰਘ ਭਲਵਾਨ ਜਰਮਨੀ,
ਭਾਈ ਪੱਪਲਪ੍ਰੀਤ ਸਿੰਘ, ਅਖੰਡ ਕੀਰਤਨੀ ਜੱਥਾ, ਜੱਥਾ ਸਿਰ ਲੱਖ ਖ਼ਾਲਸਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਖ਼ਾਲਸਾ ਦਲ, ਦਸ਼ਮੇਸ਼ ਬ੍ਰਿਗੇਡ, ਸ਼ਹੀਦ ਬਾਬਾ ਦੀਪ ਸਿੰਘ ਜੀ ਗਤਕਾ ਅਖਾੜਾ, ਸ਼ਹੀਦ ਭਾਈ ਫ਼ੌਜਾ ਸਿੰਘ ਗਤਕਾ ਅਖਾੜਾ, ਇਨਸਾਫ਼ ਸੰਘਰਸ਼ ਮਿਸ਼ਨ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆਦਿ ਨੇ ਹਿੱਸਾ ਲਿਆ।