
ਜੋਧਪੁਰ ਜੇਲ ਵਿਚੋਂ ਅਪਰੇਸ਼ਨ ਨੀਲਾ ਤਾਰਾ ਸਮੇਂ ਫੜੇ ਸਿੰਘਾ ਨੂੰ ਅਦਾਲਤ ਵਲੋਂ ਐਲਾਨੀ ਮੁਆਵਜ਼ਾ ਰਾਸ਼ੀ ਦੇਣ ਵਿਚ ਕੇਂਦਰ ਸਰਕਾਰ ਅੜਿੱਕੇ ਨਾ ਪਾਵੇ.......
ਅੰਮ੍ਰਿਤਸਰ : ਜੋਧਪੁਰ ਜੇਲ ਵਿਚੋਂ ਅਪਰੇਸ਼ਨ ਨੀਲਾ ਤਾਰਾ ਸਮੇਂ ਫੜੇ ਸਿੰਘਾ ਨੂੰ ਅਦਾਲਤ ਵਲੋਂ ਐਲਾਨੀ ਮੁਆਵਜ਼ਾ ਰਾਸ਼ੀ ਦੇਣ ਵਿਚ ਕੇਂਦਰ ਸਰਕਾਰ ਅੜਿੱਕੇ ਨਾ ਪਾਵੇ। ਕਰਨੈਲ ਸਿੰਘ ਪੀਰਮੁਹੰਮਦ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਜੋਧਪੁਰ ਜੇਲ ਵਿਚ ਬੰਦ ਰਹਿਣ ਵਾਲੇ ਉਨ੍ਹਾਂ ਸਿੱਖ ਨੌਜਵਾਨਾਂ ਦੀ ਰਿਹਾਈ ਉਪਰੰਤ ਅਦਾਲਤ ਵਲੋਂ ਕੇਂਦਰ ਸਰਕਾਰ ਨੂੰ ਮੁਆਵਜ਼ੇ ਵਜੋਂ ਐਲਾਨੀ ਚਾਰ ਚਾਰ ਲੱਖ ਦੀ ਰਾਸ਼ੀ ਸਬੰਧੀ ਹੁਣ ਕੇਂਦਰ
ਸਰਕਾਰ ਵਲੋਂ ਅੜਿੱਕੇ ਪਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਮੁੱਚੀਆ ਪੰਥਕ ਜਥੇਬੰਦੀਆਂ ਅਤੇ ਸਿੱਖ ਕੌਮ ਨੂੰ ਇਨਸਾਫ਼ ਪ੍ਰਾਪਤ ਕਰਨ ਲਈ ਸਾਂਝੇ ਯਤਨ ਕਰਨ ਦੀ ਲੋੜ ਹੈ। ਭਾਰਤੀ ਫ਼ੌਜ ਦਾ ਦਰਬਾਰ ਸਾਹਿਬ 'ਤੇ ਕੀਤਾ ਹਮਲਾ ਪੂਰੀ ਤਰ੍ਹਾਂ ਗ਼ਲਤ ਸੀ ਅਤੇ ਹੁਣ ਜਦ ਬੰਦੀ ਸਿੰਘਾਂ ਨੂੰ ਮੁਆਵਜ਼ਾ ਦੇਣ ਲਈ ਹੁਕਮ ਜਾਰੀ ਹੋਇਆ ਹੈ ਤਾਂ ਕੇਂਦਰ ਸਰਕਾਰ ਨੂੰ ਇਹ ਫ਼ੈਸਲਾ ਪ੍ਰਵਾਨ ਕਰਨਾ ਚਾਹੀਦਾ ਹੈ। ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਸਿਆਸੀ ਗਠਜੋੜ ਹੈ ਪਰ ਭਾਜਪਾ ਸਰਕਾਰ ਸਿੱਖ ਕੌਮ ਦਾ ਕੋਈ ਵੀ ਮਸਲਾ ਸੁਲਝਾਉਣ ਲਈ ਤਿਆਰ ਨਹੀਂ। ਅਜਿਹੇ ਹਾਲਾਤ ਵਿਚ ਅਕਾਲੀ ਲੀਡਰਸ਼ਿਪ ਨੂੰ ਅਪਣੀ ਸਥਿਤੀ ਸਪੱਸ਼ਟ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।