ਬਲਿਉ ਸਟਾਰ ਦੀ ਮਨਜ਼ੂਰੀ ਦੇਣ ਵਾਲਾ ਡੀ ਸੀ ਕਿਉ ਨਹੀ ਤਲਬ ਕੀਤਾ ਜਾ ਰਿਹਾ?: ਬੰਡਾਲਾ
Published : Jun 21, 2018, 2:02 am IST
Updated : Jun 21, 2018, 2:02 am IST
SHARE ARTICLE
Bhai Gurnam Singh Bandala
Bhai Gurnam Singh Bandala

ਦਮਦਮੀ ਟਕਸਾਲ ਦੇ ਬੁਲਾਰੇ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਇਕ ਮੀਟਿੰਗ ਦੌਰਾਨ ਅਕਾਲ ਤਖ਼ਤ ਸਾਹਿਬ  ਦੇ ਜਥੇਦਾਰ ਗਿਆਨੀ  ਗੁਰਬਚਨ ਸਿੰਘ.......

ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਬੁਲਾਰੇ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਇਕ ਮੀਟਿੰਗ ਦੌਰਾਨ ਅਕਾਲ ਤਖ਼ਤ ਸਾਹਿਬ  ਦੇ ਜਥੇਦਾਰ ਗਿਆਨੀ  ਗੁਰਬਚਨ ਸਿੰਘ  ਨੂੰ ਪੰਥ ਨਾਲ ਧੋਖਾ ਕਰਨ ਵਾਲਾ ਸਿਆਸੀ ਲੀਡਰਾਂ ਦਾ ਚਾਪਲੂਸ ਜਥੇਦਾਰ ਦਸਿਆ ਹੈ । ਉਨਾ ਕਿਹਾ ਕਿ ਸਿੱਖ ਇਤਿਹਾਸ ਵਿਚ ਸਚਖੰਡ ਹਰਿਮੰਦਰ ਸਾਹਿਬ ਤੇ ਸੰਨ 1984 ਵਿਚ ਕੀਤਾ ਗਿਆ ਫੌਜੀ ਹਮਲਾ ਸਭ ਤੋ ਵੱਡੀ ਘਟਨਾ ਹੈ ।  ਬੰਡਾਲਾ ਮੁਤਾਬਕ 84 ਦੇ ਬਲਿਊ ਸਟਾਰ ਦੀ ਮਨਜੁਰੀ ਦੇਣ ਵਾਲਾ ਮੂਖ ਦੋਸ਼ੀ ਡੀ  ਸੀ ਅੰਮ੍ਰਿਤਸਰ ਰਮੇਸ਼ ਇੰਦਰ ਸਿੰਘ ਗਰੇਵਾਲ ਹੈ, ਉਸ ਨੂੰ ਹਾਲੇ ਤਕ ਤਲਬ ਕਿਉਂ ਨਹੀਂ ਕੀਤਾ ਜਾ ਰਿਹਾ।

ਮਨੁੱਖਤਾ ਦਾ ਅਧਾਰ ਕਰਨ ਵਾਲੇ   ਪਵਿਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ  ਤੇ ਹਮਲਾ ਕਰਨ ਲਈ ਮਨਜੂਰੀ ਦੇਣ ਵਾਲਾ ਅਕਾਲੀ ਦਲ ਦੇ ਇਸ਼ਾਰੇ  ਤੇ ਕੇਰਲਾ ਤੋ ਮੰਗਵਾ ਕਿ ਅੰਮ੍ਰਿਤਸਰ ਲਾਇਆ ਗਿਆ।  ਉਸ ਵਕਤ ਡਿÀਟੀ ਕਰ ਰਿਹਾ  ਡੀ ਸੀ ਗੁਰਦੇਵ ਸਿੰਘ ਬਰਾੜ ਗੁਰੂ ਸਿੱਖ ਸੀ। ਗੁਰੂ ਦਾ ਸਤਿਕਾਰ ਕਰਦਿਆ ਉਸ ਨੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ ਦੀ ਮਨਜੂਰੀ ਦੈਣ ਤੋ ਇਨਕਾਰ ਕਰ ਦਿਤਾ ਤੇ ਛੁਟੀ ਲੈ ਕੇ ਘਰ ਚਲਾ ਗਿਆ ।  ਬਾਦਲ  ਦਾ ਰਿਸਤੇਦਾਰ ਗਰੇਵਾਲ ਡੀ ਸੀ ਅੰਮ੍ਰਿਤਸਰ ਲਾਇਆ ਗਿਆ ਉਸ ਨੇ ਅਹੁਦਾ ਸੰਭਾਲਦਿਆ ਤੁਰੰਤ ਸਿਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਮਨਜੂਰੀ ਦਿਤੀ ।

ਬੰਡਾਲਾ ਨੇ ਮੰਗ ਕੀਤੀ ਕਿ ਬਾਦਲਾਂ ਦੇ ਰਿਸ਼ਤੇਦਾਰ ਰਮੇਸ਼ ਇੰਦਰ ਸਿੰਘ ਖਿਲਾਫ ਜੱਥੇਦਾਰ ਅਕਾਲ ਤਖਤ ਸਾਹਿਬ ਕਾਰਵਾਈ ਕਰਕੇ ਸਿੱਖੀ ਤੋ ਖਾਰਜ ਕਰੇ । ਇਹ ਜਿਕਰਯੋਗ ਹੈ ਕਿ ਰਮੇਸ਼ ਇੰਦਰ ਸਿੰਘ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਰਕਾਰ ਵੇਲੇ ਪੰਜਾਬ ਦੇ ਮੁੱਖ ਸਕੱਤਰ ਵੀ ਰਹੇ ਹਨ । 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement