ਹੁਣ ਇਕ ਸਿਆਸੀ ਪਾਰਟੀ ਦੇ ਪ੍ਰਧਾਨ ਨੇ ਕੀਤੀ ਸੌਦਾ ਸਾਧ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ
Published : Apr 23, 2019, 1:05 am IST
Updated : Apr 23, 2019, 1:05 am IST
SHARE ARTICLE
Nishan Singh Premi
Nishan Singh Premi

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਉ ਹੋਈ ਨਿਸ਼ਾਨ ਪ੍ਰੇਮੀ ਦੀ ਵੀਡੀਓ

ਸਿਰਸਾ, ਕਰਨਾਲ : ਲੋਕ ਸਭਾ ਚੋਣਾਂ ਨੂੰ ਲੈ ਕੇ ਚੁਨਾਵੀ ਮਾਹੌਲ ਇਸ ਵੇਲੇ ਭਖਿਆ ਹੋਇਆ ਹੈ ਅਤੇ ਇਕ ਵਾਰ ਫਿਰ ਸਿਆਸੀ ਆਗੂ ਵੋਟਾਂ ਮੰਗਣ ਵਾਸਤੇ ਜਿਥੇ ਸੌਦਾ ਸਾਧ ਦੇ ਡੇਰੇ ਦੇ ਚੱਕਰ ਕੱਟ ਰਹੇ ਹਨ ਉਥੇ ਨਾਲ ਹੀ ਡੇਰੇ ਅੰਦਰ ਦੀਆਂ ਸਰਗਰਮੀਆਂ ਇਕ ਵਾਰ ਫਿਰ ਤੋਂ ਵਧ ਗਈਆਂ ਹਨ। ਇਸ ਸਬੰਧ ਵਿਚ ਹਰਿਆਣੇ ਦੀਆਂ ਤਕਰੀਬਨ ਸਾਰੀਆਂ ਹੀ ਪਾਰਟੀਆਂ ਦੇ ਨੁਮਾਇਦੇ ਡੇਰੇ ਵਿਚ ਜਾ ਕੇ ਵੋਟਾਂ ਵਾਸਤੇ ਲੇਲੜੀਆਂ ਕੱਢ ਰਹੇ ਹਨ। ਪਰ ਇਕ ਪ੍ਰਵਾਰ ਵਿਚੋਂ ਦੋਫਾੜ ਹੋ ਕੇ ਨਵੀਂ ਹੋਂਦ ਵਿਚ ਆਈ 'ਜਨਨਾਇਕ ਜਨਤਾ ਪਾਰਟੀ' ਦੇ ਪ੍ਰਧਾਨ ਨਿਸ਼ਾਨ ਸਿੰਘ ਪ੍ਰੇਮੀ ਇੰਨੇ ਡਿੱਗ ਗਏ ਕਿ ਡੇਰੇ ਦੀਆਂ ਚੰਦ ਵੋਟਾਂ ਦੇ ਬਦਲੇ, ਅਪਣੇ ਸ਼ਰਮਨਾਕ ਘਿਨਾਉਣੇ ਕਾਰਨਾਮਿਆਂ ਦੀ ਬਦੌਲਤ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਦੀ ਤੁਲਨਾ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ।

Nishan Singh PremiNishan Singh Premi

ਸੋਸ਼ਲ ਮੀਡੀਆ 'ਤੇ ਫੈਲੀ ਵੀਡੀਉ ਵਿਚ ਇਹ ਨਿਸ਼ਾਨ ਪ੍ਰੇਮੀ ਅਤੇ ਨਾਲ ਬੈਠੇ ਨਿਰਮਲ ਸਿੰਘ ਮੱਲੜ੍ਹੀ ਜੋ ਇਸ ਪਾਰਟੀ ਦੇ ਸਿਰਸੇ ਤੋਂ ਉਮੀਦਵਾਰ ਵੀ ਹਨ, ਡੇਰੇ ਵਿਚ ਪ੍ਰੇਮੀਆਂ ਦੀਆਂ ਵੋਟਾਂ ਮੰਗਣ ਵਾਸਤੇ ਸੌਦਾ ਸਾਧ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸੰਸਾਰ ਦੀਆਂ ਹੋਰ ਮਹਾਨ ਹਸਤੀਆਂ ਨਾਲ ਇਸ ਸਾਧ ਦੀ ਤੁਲਨਾ ਕਰ ਰਹੇ ਹਨ। ਇਸ ਸਬੰਧ ਵਿਚ ਜਿਥੇ ਪੂਰੇ ਸਿੱਖ ਸਮਾਜ ਅੰਦਰ ਰੋਸ ਦੀ ਭਾਵਨਾ ਫੈਲ ਗਈ ਹੈ। ਉਥੇ ਹੀ ਰਤੀਆਂ ਦੀ ਸੰਗਤ ਵਲੋਂ ਭਾਈ ਸਵਰਨ ਸਿੰਘ ਰਤੀਆਂ ਦੀ ਅਗਵਾਈ ਹੇਠ ਮਾਮਲਾ ਪੁਲਿਸ ਥਾਣੇ ਵਿਚ ਦਰਜ ਕਰਵਾਇਆ ਅਤੇ ਜ਼ਰੂਰੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Nishan Singh PremiNishan Singh Premi

ਸਿੱਖ ਭਾਵਨਾਵਾਂ ਨਾਲ ਕੀਤੇ ਗਏ ਖਿਲਵਾੜ ਬਾਰੇ ਕਰਨਾਲ ਦੇ ਜਾਗਰੂਕ ਆਗੂ ਐਡਵੋਕੇਟ ਸ. ਅੰਗਰੇਜ਼ ਸਿੰਘ ਪੰਨੂੰ ਵਲੋਂ ਅੱਜ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ ਜਾਣੂੰ ਕਰਵਾ ਦਿਤਾ ਹੈ ਤੇ ਨਾਲ ਹੀ ਫੈਲੀ ਵੀਡੀਉ ਨੂੰ ਵੀ ਭੇਜਿਆ ਗਿਆ ਹੈ। ਹੁਣ ਵੇਖਣਾ ਹੈ ਕਿ 'ਜਥੇਦਾਰ' ਇਸ ਆਗੂ ਵਿਰੁਧ ਕਾਰਵਾਈ ਕਰਦੇ ਹਨ।

Location: India, Haryana, Sirsa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement