
ਜਸਮੇਰ ਸਿੰਘ ਸੰਧੂ ਨੇ ਹੈਰਾਨ ਕਰਨ ਵਾਲਾ ਕੀਤਾ ਕਾਰਨਾਮਾ
ਖਾਲੜਾ : ਜਿਥੇ ਅੱਜਕਲ ਪੰਜਾਬ ਵਿਚ ਵੱਡੇ ਪੱਧਰ 'ਤੇ ਨਸ਼ਿਆਂ ਦਾ ਦੌਰ ਚਲ ਰਿਹਾ ਹੈ ਅਤੇ ਹੋਰ ਸਮਾਜਕ ਕੁਰੀਤੀਆਂ ਵਿਚ ਨੌਜਵਾਨ ਫਸੇ ਹੋਏ ਹਨ ਜਾਂ ਫਸਦੇ ਜਾ ਰਹੇ ਹਨ, ਉੱਥੇ ਹੀ ਇਕ ਨੌਜਵਾਨਾਂ ਲਈ ਪਿੰਡ ਡੱਲ ਜ਼ਿਲ੍ਹਾ ਤਰਨ ਤਾਰਨ ਦੇ ਸਰਹੱਦੀ ਪਿੰਡ ਦਾ ਨੌਜਵਾਨ ਜਸਮੇਰ ਸਿੰਘ ਸੰਧੂ ਜੋ ਕਿ ਦੁਨੀਆਂ ਨੂੰ ਹੈਰਾਨ ਕਰਨ ਵਾਲੇ ਕਾਰਨਾਮੇ ਕਰ ਰਿਹਾ ਹੈ ਜਿਸ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਉਸ ਨੇ ਅਪਣੇ ਹੱਥਾਂ ਨਾਲ ਸੱਭ ਤੋਂ ਛੋਟੀ ਜ਼ਿੰਦਰੀ (ਤਾਲਾ) ਨੂੰ ਤਿਆਰ ਕਰਨ ਦਾ ਦਾਅਵਾ ਕੀਤਾ ਹੈ।
Satnaam waheguru written 150 times in a bottle
ਇਸ ਤੋਂ ਇਲਾਵਾ ਸੱਭ ਤੋਂ ਛੋਟੀ ਐਨਕ ਬਣਾਉਣ ਦਾ ਵੀ ਉਸ ਨੇ ਪੱਤਰਕਾਰਾਂ ਸਾਹਮਣੇ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਸੱਭ ਤੋਂ ਹੈਰਾਨ ਕਰਨ ਵਾਲੀ ਉਸ ਨੇ ਜੋ ਵਸਤੂ ਦਿਖਾਈ ਉਹ ਸੀ ਕੱਚ ਦੀ ਬੋਤਲ ਜਿਸ ਵਿਚ ਉਸ ਨੇ ਅਪਣੇ ਹੱਥਾਂ ਨਾਲ ਕਰੀਬ 150 ਵਾਰ ਸਤਿਨਾਮ ਵਹਿਗੁਰੂ ਦਾ ਜਾਪ ਲਿਖਿਆ ਹੈ ਜੋ ਕਿ ਅੱਖਾਂ 'ਤੇ ਵਿਸ਼ਵਾਸ ਕਰਨਾ ਵੀ ਬੜਾ ਮੁਸ਼ਕਲ ਹੈ ਕਿ ਕਿਸ ਤਰ੍ਹਾਂ ਇਸ ਨੇ ਇਕ ਬੋਤਲ ਵਿਚ ਅੰਦਰਲੇ ਵਾਰ ਇਹ ਸਤਿਨਾਮ ਵਾਹਿਗੁਰੂ ਦਾ ਜਾਪ ਲਿਖਿਆ ਹੈ।
Satnaam waheguru written 150 times in a bottle
ਇਸ ਸਬੰਧੀ ਜਦੋਂ ਜਸਮੇਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ,''ਮੈਂ ਇਕ ਕਿਸਾਨ ਹਾਂ ਅਤੇ ਮੈਨੂੰ ਹਮੇਸ਼ਾ ਹੀ ਸ਼ੌਕ ਹੈ ਕਿ ਮੈਂ ਦੁਨੀਆਂ ਨੂੰ ਕੁੱਝ ਵਖਰਾ ਕਰ ਕੇ ਦਿਖਾਵਾ ਜਿਸ ਤੋਂ ਲੋਕ ਪ੍ਰਭਾਵਤ ਹੋਣ।''
Satnaam waheguru written 150 times in a bottle
ਸੋ ਇਸੇ ਨੂੰ ਧਿਆਨ ਵਿਚ ਰੱਖ ਕੇ ਮੈਂ ਕਈ ਹੈਰਾਨ ਕਰਨ ਵਾਲੇ ਪ੍ਰੋਡਕਟ ਬਣਾ ਚੁਕਾ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਵੀ ਦੁਨੀਆਂ ਨੂੰ ਹੈਰਾਨ ਕਰਨ ਵਾਲੇ ਕਾਰਨਾਮੇ ਕਰ ਕੇ ਪ੍ਰਸੰਨ ਕਰਨ ਦਾ ਸ਼ੌਂਕ ਰੱਖਦਾ ਹਾਂ, ਇਸ ਤੋਂ ਇਲਾਵਾ ਉਨ੍ਹਾਂ ਅਪਣੇ ਪਰਵਾਰ ਦਾ ਅਤੇ ਸਹਿਯੋਗੀ ਮਿੱਤਰਾਂ ਦਾ ਵੀ ਦਿਲੋਂ ਧਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਅਨੋਖੇ ਕੰਮ ਕਰਨ ਵਿਚ ਸਹਿਯੋਗ ਦਿਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੇਰਾ ਸੁਪਨਾ ਵਰਲਡ ਰੀਕਾਰਡ ਬੁਕ ਵਿਚ ਨਾਂ ਦਰਜ ਕਰਵਾਉਣਾ ਹੈ।