ਪੰਜ ਪਿਆਰਿਆਂ ਦੇ ਰੂਪ ਵਿਚ ਕੇਕ ਕੱਟ ਕੇ ਗੁਰਮਤਿ ਫ਼ਲਸਫ਼ੇ ਦੀਆਂ ਉਡਾਈਆਂ ਧੱਜੀਆਂ
Published : Nov 22, 2019, 8:24 am IST
Updated : Nov 22, 2019, 8:24 am IST
SHARE ARTICLE
Panj Pyare
Panj Pyare

ਪਤਾ ਲੱਗਣ 'ਤੇ ਸਖ਼ਤ ਕਾਰਵਾਈ ਹੋਵੇਗੀ : ਗਿ. ਰਘਬੀਰ ਸਿੰਘ

ਗੁਰਮਤਿ ਗਿਆਨ ਤੋਂ ਵਿਹੂਣੇ ਹਨ ਇਹ ਲੋਕ: ਗਿ. ਮਲਕੀਤ ਸਿੰਘ
ਕ੍ਰਿਪਾਨ ਕੇਵਲ ਸਵੈ ਰੱਖਿਆ ਜਾਂ ਕੜਾਹ ਪ੍ਰਸ਼ਾਦ ਭੇਟ ਕਰਨ ਵਾਸਤੇ ਹੈ : ਉਧੋਕੇ

ਖਾਲੜਾ (ਗੁਰਪ੍ਰੀਤ ਸਿੰਘ ਸ਼ੈਡੀ): ਗੁਰੂ ਨਾਨਕ ਸਾਹਿਬ ਦੀ 550 ਸਾਲਾ ਸ਼ਤਾਬਦੀ ਨੂੰ ਮਨਾਉਂਦਿਆਂ ਜਿਥੇ ਦੇਸ਼ ਵਿਦੇਸ਼ ਵਿਚ ਵੱਡੀ ਗਿਣਤੀ ਤੇ ਨਗਰ ਕੀਰਤਨ, ਕੀਰਤਨ ਦਰਬਾਰ, ਗੁਰਮਤਿ ਸਮਾਗਮਾਂ ਤੋਂ ਇਲਾਵਾ ਵੱਡੇ ਵੱਡੇ ਲੰਗਰ ਵੀ ਲਗਾਏ ਗਏ ਕਰੋੜਾਂ ਅਰਬਾਂ ਰੁਪਏ ਖ਼ਰਚ ਹੋਏ ਇਸ ਦੇ ਨਾਲ ਹੀ ਕਈ ਥਾਵਾਂ 'ਤੇ 550 ਫ਼ੁੱਟ ਲੰਮੇ ਕੇਕ ਵੀ ਕੱਟੇ ਗਏ ਹਨ। ਕੁੱਝ ਵੀਡੀਉ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਹਨ, ਜਿਨ੍ਹਾਂ ਵਿਚ ਕਿਸੇ ਨਗਰ ਕੀਰਤਨ ਦੀ ਅਗਵਾਈ ਕਰਨ ਵਾਲੇ ਪੰਜ ਪਿਆਰਿਆਂ ਦੇ ਰੂਪ ਵਿਚ ਪੰਜ ਸਿੰਘ ਅਪਣੀਆਂ ਤੇਗ਼ਾਂ (ਕਿਰਪਾਨਾਂ) ਦੇ ਨਾਲ ਕੇਕ ਕੱਟ ਰਹੇ ਹਨ ਅਤੇ ਇਕ ਤਸਵੀਰ ਵਿਚ ਪੰਜ ਸਿੰਘਾਂ ਨੇ ਕੇਸਰੀ (ਪੀਲੇ) ਚੋਲੇ ਪਾਏ ਹਨ।

cakecake of  Panj Pyare

ਹੱਥਾਂ ਵਿਚ ਕ੍ਰਿਪਾਨਾਂ ਫੜੀਆਂ ਅਤੇ ਕੋਲ ਇਕ ਅੰਮ੍ਰਿਤਧਾਰੀ ਬੀਬੀ ਜੀ ਨੇ ਅਪਣੇ ਸਿਰ 'ਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੁੱਕੇ ਹਨ ਅਤੇ ਸਾਰੇ ਅਪਣੇ ਹੱਥ ਵਿਚ ਛੋਟੀ ਸ਼੍ਰੀ ਸਾਹਿਬ ਨਾਲ ਕੇਕ ਨੂੰ ਕੱਟ ਰਹੇ ਹਨ। ਇਸ ਤਰ੍ਹਾਂ ਇਨ੍ਹਾਂ ਵਲੋਂ ਬਾਬਾ ਨਾਨਕ ਜੀ ਦਾ ਬਰਥ ਡੇਅ ਮਨਾਇਆ ਜਾ ਰਿਹਾ ਹੈ। ਇਨ੍ਹਾਂ ਕੇਕ ਕੱਟਣ ਵਾਲੀਆਂ ਤਸਵੀਰਾਂ ਅਤੇ ਵੀਡੀਉ 'ਤੇ ਲੋਕ ਅਪਣੇ ਕੁਮੈਂਟ ਦੇ ਕੇ ਇਨ੍ਹਾਂ ਘਟਨਾਵਾਂ ਦੀ ਭਾਰੀ ਨਿਖੇਧੀ ਕਰ ਰਹੇ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਸੱਭ ਪੰਜ ਪਿਆਰਿਆਂ ਦੀ ਮਰਿਆਦਾ ਦੇ ਉਲਟ ਹੈ, ਪਤਾ ਲੱਗਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਸਿੰਘ ਹੋਰਾਂ ਨੇ ਇਟਲੀ ਤੋਂ ਫ਼ੋਨ 'ਤੇ ਗੱਲ ਕਰਦਿਆਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।

Pro. Sarabjit Singh DhundaPro. Sarabjit Singh Dhunda

ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਭਾਈ ਰਣਜੀਤ ਸਿੰਘ ਉਧੋਕੇ ਨੇ ਕਿਹਾ ਕਿ ਗੁਰਮਤਿ ਦੇ ਅਨੁਸਾਰ ਕਿਰਪਾਨ ਭੇਟ (ਦਰ ਪ੍ਰਵਾਨ) ਕੇਵਲ ਕੜਾਹ ਪ੍ਰਸ਼ਾਦ ਦੀ ਦੇਗ਼ ਹੀ ਹੋ ਸਕਦੀ ਹੈ। ਇਸ ਸਬੰਧੀ ਗੱਲ ਕਰਦਿਆਂ ਉੱਘੇ ਨਿਧੱੜਕ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਨੇ ਕਿਹਾ ਕਿ ਇਹ ਸੱਭ ਕਰਮ ਬੇਸਮਝੀ ਅਤੇ ਗੁਰਮਤਿ ਗਿਆਨ ਤੋਂ ਵਿਹੂਣੇ ਪ੍ਰਬੰਧਕਾਂ ਦੀ ਦੇਖਰੇਖ ਹੇਠ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਅੱਜ ਕਿਰਪਾਨਾਂ ਨਾਲ ਕੇਕ ਕੱਟਣ ਵਾਲੇ ਕਲ ਨੂੰ ਇਸ ਤੋਂ ਅਗਾਂਹ ਦੇ ਕਰਮ ਕਰਨਗੇ, ਕਿਉਂਕਿ ਕੇਵਲ ਕਪੜੇ ਲਿਬਾਸ ਪਾਉਣ ਨਾਲ ਕੋਈ ਪੰਜ ਪਿਆਰਾ ਨਹੀਂ ਬਣ ਜਾਂਦਾ, ਉਸ ਵਾਸਤੇ ਸੱਭ ਤੋਂ ਪਹਿਲਾਂ ਗੁਰਮਤਿ ਫ਼ਲਸਫ਼ਾ ਅਤੇ ਗੁਰਬਾਣੀ ਵੀਚਾਰ ਅੰਦਰ ਹੋਣੀ ਚਾਹੀਦੀ ਹੈ। ਪ੍ਰਚਾਰਕ ਭਾਈ ਸੰਦੀਪ ਸਿੰਘ ਖਾਲੜਾ (ਜਰਮਨੀ) ਨੇ ਕਿਹਾ ਕਿ ਅੱਜ ਨਗਰ ਕੀਰਤਨਾਂ ਦੌਰਾਨ ਪਿੰਡਾਂ ਥਾਵਾਂ ਤੇ ਜਿਸ ਨੂੰ ਮਰਜ਼ੀ ਫੜ ਕੇ ਪੰਜ ਪਿਅਰਿਆਂ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ। ਇਸ ਵਾਸਤੇ ਸਿੰਘ ਤਿਆਰ ਬਰ ਤਿਆਰ ਸਿੰਘ ਹੋਣੇ ਚਾਹੀਦੇ ਹਨ। ਭਾਵ ਸਿੱਖ ਰਹਿਤ ਮਰਿਆਦਾ ਦਾ ਪੂਰਾ ਗਿਆਨ ਹੋਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement