“ਸਫ਼ੈਦੀਕਰਨ'' ਸਿੱਖ ਫਲਸਫ਼ੇ ਤੇ ਪ੍ਰੰਪਰਾਵਾਂ ਉਤੇ ਪੋਚਾ ਫ਼ੇਰਨਾ ਹੈ
Published : Sep 7, 2019, 3:17 am IST
Updated : Sep 7, 2019, 3:17 am IST
SHARE ARTICLE
Sultanpur Lodhi to be draped in white
Sultanpur Lodhi to be draped in white

ਅਪੀਲ : ਸੁਲਤਾਨਪੁਰ ਲੋਧੀ ਵਾਸੀ ਪਾਖੰਡਵਾਦ ਦਾ ਬਾਈਕਾਟ ਕਰਨ  

ਚੰਡੀਗੜ੍ਹ : ਸਿੱਖ ਚਿੰਤਕਾਂ ਨੇ ਬਾਦਲ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੁਲਤਾਨਪਰ ਲੋਧੀ ਕਸਬੇ ਨੂੰ 'ਸਫ਼ੈਦ ਸ਼ਹਿਰ' ਬਣਾਉਣ ਲਈ ਵਿੱਢੀ ਮੁੰਹਿੰਮ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਅਸਲ ਵਿਚ ਬਾਦਲ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਅਪਣੇ ਹੋਰ ਸਿੱਖ ਵਿਰੋਧੀ ਕਾਲੇ ਕਾਰਨਾਮਿਆਂ ਉਤੇ ਸਫ਼ੈਦੀ ਫ਼ੇਰਨ ਦੀ ਪ੍ਰਕਿਰਿਆ ਵਿੱਢ ਰਿਹਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕਾਬਜ਼ ਬਾਦਲਕੇ ਆਰ ਐਸ ਐਸ ਅਤੇ ਸੰਘ ਪਰਵਾਰ ਦੀ ਭਗਵਾਂਕਰਨ ਦੀ ਮੁਹਿੰਮ ਦੀ ਤਰਜ਼ ਉਤੇ ਚਲਦਿਆਂ ਭਿੰਨਤਾ ਅਤੇ ਬਹੁਲਤਾਵਾਦ ਵਾਲੇ ਸਿੱਖ ਫਲਸਫੇ ਅਤੇ ਪ੍ਰੰਪਰਾਵਾਂ ਉਤੇ ਸਫ਼ੈਦ ਪੋਚਾ ਫੇਰ ਕੇ ਗ਼ੈਰ-ਕੁਦਰਤੀ ਇਕਸਾਰਤਾ ਲਿਆਉਣਾ ਚਾਹੁੰਦਾ ਹੈ।

Sultanpur Lodhi to be draped in whiteSultanpur Lodhi to be draped in white

ਕੱਲ੍ਹ (5 ਸਤੰਬਰ ਨੂੰ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸੰਚਾਲਤ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਵਿਚ ਪਾਠ ਦੇ ਭੋਗ ਉਪਰੰਤ ਬਾਦਲ ਅਕਾਲੀ ਦਲ ਨੂੰ ਸਫੈਦੀਕਰਨ ਦੀ ਜ਼ਿੰਮੇਵਾਰੀ ਸੌਂਪਣਾ ਹਾਸੋਹੀਣਾ ਕਾਰਨਾਮਾ ਹੈ, ਕਿਉਂਕਿ ਇਹ ਪਾਰਟੀ ਬਰਗਾੜੀ ਬੇਅਦਬੀ ਕਾਂਡ ਦੀ ਦੋਸ਼ੀ ਹੈ ਅਤੇ ਇਹ ਮੋਦੀ ਸਰਕਾਰ ਦੀ ਮੱਦਦ ਲੈ ਕੇ ਅਪਣੇ ਪਾਪਾਂ ਉਤੇ ਪਰਦਾਪੋਸ਼ੀ ਕਰਨ ਲਈ ਲਗਾਤਾਰ ਸਿਆਸੀ ਪਾਪੜ ਵੇਲ ਰਹੀ ਹੈ। ਬਰਗਾੜੀ ਬੇਅਦਬੀ ਘਟਨਾਵਾਂ ਦੀ ਇਖਲਾਕੀ ਜ਼ਿੰਮੇਵਾਰੀ ਤੋਂ ਇਨਕਾਰੀ ਹੋ ਕੇ ਬਾਦਲਕੇ ਸਮਝਦੇ ਹਨ ਕਿ ਉਹ ਅਜਿਹੀ ਸਫੈਦੀਕਰਨ ਦੀ ਮੁਹਿੰਮ ਨਾਲ ਸਿੱਖ ਸਮਾਜ ਨੂੰ ਬੁੱਧੂ ਬਣਾ ਸਕਦੇ ਹਨ।

Sultanpur LodhiSultanpur Lodhi

ਪਹਿਲਾਂ 1999 ਵਿਚ ਖ਼ਾਲਸਾ ਸਾਜਨਾ ਦੀ 300 ਸਾਲਾ ਸ਼ਤਾਬਦੀ ਦੇ ਮੌਕੇ ਬਾਦਲਕਿਆਂ ਨੇ ਅਨੰਦਪੁਰ ਸਾਹਿਬ ਸ਼ਹਿਰ ਨੂੰ ਸਫ਼ੈਦੀ ਕਰਨ ਦਾ ਅਜਿਹਾ ਹੀ ਆਡੰਬਰ ਰਚਿਆ ਸੀ, ਜਿਸ ਰਾਹੀਂ ਉਨ੍ਹਾਂ ਨੇ ਸਿੱਖ ਫ਼ਲਸਫ਼ੇ ਨੂੰ ਵਿਗਾੜਿਆ ਅਤੇ ਆਰ ਐਸ ਐਸ ਤੇ ਹਿੰਦੂਤਵੀ ਜਥਿਆਂ ਦੀ ਵੱਡੇ ਪੱਧਰ ਉਤੇ ਜ਼ਾਹਰਾ ਸ਼ਮੂਲੀਅਤ ਕਰਵਾਈ ਸੀ। ਹੈਰਾਨੀ ਹੈ ਕਿ ਸ਼੍ਰੋਮਣੀ ਕਮੇਟੀ ਵੀ ਬੇਖ਼ਬਰ ਹੈ ਕਿ ਸੁਲਤਾਨਪੁਰ ਲੋਧੀ ਨੂੰ ਨਿਰੋਲ ਚਿੱਟੇ ਰੰਗ ਵਿਚ ਰੰਗਣਾ ਗੁਰਮਤਿ ਸਿਧਾਂਤ ਦੇ ਉਲਟ ਹੈ। ਸਿੱਖ ਧਰਮ ਵੰਨ-ਸੁਵੰਨਤਾ ਅਤੇ ਸਮੂਹ ਰੰਗਾਂ ਰੂਪੀ ਕੁਦਰਤੀ ਗੁਲਦਸਤੇ ਦਾ ਲਖਾਇਕ ਹੈ ਅਤੇ ਸਫ਼ੈਦ ਰੰਗ ਦਾ ਸਿੱਖ ਫਲਸਫੇ ਅਤੇ ਹਿਸਟਰੀ ਨਾਲ ਕੋਈ ਸਬੰਧ ਨਹੀਂ। ਸਿੱਖੀ ਨੂੰ ਕਿਸੇ ਵੀ ਰੰਗ ਨਾਲ ਪਿਆਰ ਨਹੀਂ, ਨਾ ਹੀ ਦੂਜੇ ਕਿਸੇ ਰੰਗ ਨਾਲ ਘ੍ਰਿਣਾ, ਜਿਵੇਂ ਕਿ ਦੂਸਰੇ ਕਈ ਵੱਡੇ ਧਰਮਾਂ ਵਿਚ ਅਜਿਹਾ ਅਮਲ ਪ੍ਰਚੱਲਤ ਹੈ।

Sultanpur LodhiSultanpur Lodhi

ਸਿੱਖ ਧਰਮ ਇਕਸਾਰਤਾ ਦਾ ਨਹੀਂ, ਇਕਸੁਰਤਾ ਦਾ ਪੈਰੋਕਾਰ ਹੈ: “ਕੁਦਰਤਿ ਵਰਤੈ ਰੂਪ ਅਰ ਰੰਗਾ'', “ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ''  ਅਤੇ “ਅਨਿਕ ਭਾਂਤ ਹੋਇ ਪਸਰਿਆ ਨਾਨਕ ਏਕੰਕਾਰ''। ਇਕ ਰੰਗ ਵਿਚ ਰੰਗਣਾ ਪੱਛਮੀ ਸਾਮਰਾਜੀ ਬਿਰਤੀ ਦਾ ਚਿੰਨ੍ਹ ਹੈ। ਧੱਕੇ ਨਾਲ ਹਰ ਵੱਖਰੀ ਹਸਤੀ ਨੂੰ ਮਿਟਾ ਕੇ ਅਪਣੇ ਰੰਗ ਵਿਚ ਰੰਗਣਾ ਹੀ ਵਿਸ਼ਵੀਕਰਣ ਰਾਹੀਂ ਸਾਮਰਾਜੀ ਧੱਕੇਸ਼ਾਹੀ ਕਰਨ ਦਾ ਨਮੂਨਾ ਹੈ, ਜਿਸਦਾ ਦੁਨੀਆਂ ਦਾ ਹਰ ਭਾਈਚਾਰਾ ਵਿਰੋਧ ਕਰ ਰਿਹਾ ਹੈ। ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਅਜਿਹੀ ਫੋਕੀ ਅਤੇ ਸਿੱਖ ਵਿਰੋਧੀ ਪ੍ਰਕਿਰਿਆ ਰਾਹੀਂ ਬਾਦਲਕੇ ਸਿੱਖਾਂ ਅੰਦਰ ਮੁੜ ਅਪਣੀ ਸ਼ਾਖ ਜਮਾਉਣਾ ਚਾਹੁੰਦੇ ਹਨ। ਅਜਿਹੀ ਫ਼ਜ਼ੂਲ ਅਤੇ ਮਹਿੰਗੀ ਪ੍ਰਕਿਰਿਆ ਨਾਲੋਂ ਗੁਰੂ ਨਾਨਕ ਦੇ ਵਿਲੱਖਣ ਸਿਧਾਂਤ ਉਤੇ ਉੱਸਰੀ ਵਿਲੱਖਣ ਪਹਿਚਾਣ ਨੂੰ ਮਜ਼ਬੂਤ ਕਰਨ ਦੀ ਕਾਰਵਾਈ ਹੋਣੀ ਚਾਹੀਦੀ ਹੈ। ਹੜ੍ਹ ਪੀੜਤਾਂ, ਗਰੀਬਾਂ ਅਤੇ ਦੁਖਿਆਰਿਆਂ ਦੀ ਮੱਦਦ ਵਿਚ ਨਿੱਤਰਨਾ ਹੀ 550 ਸਾਲਾ ਪ੍ਰਕਾਸ਼ ਦਿਵਸ ਮਨਾਉਣ ਪ੍ਰਤੀ ਠੋਸ ਕਾਰਵਾਈ ਹੋਵੇਗੀ।

Sultanpur Lodhi to be draped in whiteSultanpur Lodhi to be draped in white

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਸੱਦੇ ਉਤੇ ਇਕੱਠੇ ਹੋਏ ਸਿੱਖ ਚਿੰਤਕਾਂ ਨੇ ਸੁਲਤਾਨਪੁਰ ਲੋਧੀ ਵਾਸੀਆਂ ਨੂੰ ਅਪੀਲ ਕੀਤੀ ਕਿ ਸਫੈਦੀਕਰਨ ਦਾ ਬਾਈਕਾਟ ਕਰਨ ਅਤੇ ਬਾਦਲਕਿਆਂ ਦੇ ਸਿਆਸੀ ਮਨਸੂਬਿਆਂ ਦਾ ਪਰਦਾਫਾਸ਼ ਕਰਨ। ਇਸ ਮੌਕੇ ਪ੍ਰੋਫੈਸਰ ਆਫ ਸਿੱਖਿਜ਼ਮ ਸ. ਗੁਰਤੇਜ ਸਿੰਘ ਸਾਬਕਾ ਆਈ ਏ ਐਸ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਪ੍ਰਧਾਨ ਇੰਸਟੀਚਿਊਟ ਸਿੱਖ ਸਟੱਡੀਜ਼, ਗੁਰਬਚਨ ਸਿੰਘ ਆਡੀਟਰ ਦੇਸ਼ ਪੰਜਾਬ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਡਾ. ਖੁਸ਼ਹਾਲ ਸਿੰਘ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਆਦਿ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement