Safar-E-Shahadat: ਚਮਕੌਰ ਦੀ ਲਹੂ-ਡੋਲ੍ਹਵੀਂ ਜੰਗ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ

By : GAGANDEEP

Published : Dec 22, 2023, 11:35 am IST
Updated : Dec 22, 2023, 11:35 am IST
SHARE ARTICLE
 Safar-e- Shahadat- Battle of Chamkaur Sahib article in punjabi
Safar-e- Shahadat- Battle of Chamkaur Sahib article in punjabi

Safar-E-Shahadat: ਜੈਕਾਰਿਆਂ ਦੀ ਗੂੰਜ 'ਚ ਉਨ੍ਹਾਂ ਅਨੇਕਾਂ ਵੈਰੀਆਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ, ਅਤੇ ਸਿੱਖ ਕੌਮ ਦੀ ਨੀਂਹ ਮਜ਼ਬੂਤ ਕਰਨ ਲਈ ਸ਼ਹੀਦੀ ਅਰਪਣ ਕੀਤੀ।

 Safar-e- Shahadat- Battle of Chamkaur Sahib article in punjabi: ਸਰਸਾ ਨਦੀ 'ਤੇ ਹੋਏ ਹਮਲੇ ਅਤੇ ਨਦੀ 'ਚ ਆਏ ਤੂਫ਼ਾਨ ਸਦਕਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿੱਛੜ ਗਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨਦੀ ਦੇ ਕਿਨਾਰੇ ਨਾਲ ਚੱਲਦੇ ਰਹੇ ਅਤੇ ਮੋਰਿੰਡਾ ਵੱਲ੍ਹ ਪਹੁੰਚੇ, ਅਤੇ ਦੂਜੇ ਪਾਸੇ ਗੁਰੂ ਸਾਹਿਬ ਜੀ ਚਮਕੌਰ ਪਹੁੰਚ ਗਏ। ਜਿਸ ਵੇਲੇ ਗੁਰੂ ਸਾਹਿਬ ਚਮਕੌਰ ਦੀ ਗੜ੍ਹੀ ਪਹੁੰਚੇ, ਉਸ ਵੇਲੇ ਉਨ੍ਹਾਂ ਨਾਲ ਵੱਡੇ ਸਾਹਿਬਜ਼ਾਦੇ ਅਤੇ ਕੁੱਲ 40 ਕੁ ਸਿੰਘ ਸੀ।

ਪਿੱਛਾ ਕਰ ਰਹੀ ਸੀ ਦੁਸ਼ਮਣ ਫ਼ੌਜ ਨੇ ਪਹੁੰਚਦੇ ਹੀ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ। ਇੱਕ ਪਾਸੇ ਦੁਸ਼ਮਣਾਂ ਦੀ ਵੱਡੀ ਫ਼ੌਜ ਅਤੇ ਦੂਜੇ ਪਾਸੇ ਭੁੱਖਣ-ਭਾਣੇ, ਪਰ ਪੂਰੀ ਚੜ੍ਹਦੀਕਲਾ ਵਾਲੇ ਕੁੱਲ 40 ਕੁ ਸਿੰਘਾਂ ਦਾ ਜੱਥਾ। ਚਮਕੌਰ ਦੀ ਧਰਤੀ 'ਤੇ ਸੰਸਾਰ ਦੇ ਜੰਗੀ ਇਤਿਹਾਸ ਦੀ ਇੱਕ ਬੇਮਿਸਾਲ ਤੇ ਅਸਾਵੀਂ ਜੰਗ ਹੋਣ ਜਾ ਰਹੀ ਸੀ।

ਗੁਰੂ ਸਾਹਿਬ ਨੇ ਮੈਦਾਨ-ਏ-ਜੰਗ 'ਚ 5-5 ਸਿੰਘਾਂ ਦੇ ਜੱਥੇ ਭੇਜਣੇ ਸ਼ੁਰੂ ਕੀਤੇ। ਨਿਡਰ ਸਿੰਘ ਦੁਸ਼ਮਣਾਂ 'ਤੇ ਭੁੱਖੇ ਸ਼ੇਰਾਂ ਵਾਂਗ ਪੈਂਦੇ ਸਨ। ਦੁਸ਼ਮਣ ਫ਼ੌਜਾਂ 'ਚ ਤਬਾਹੀ ਮਚਾ ਕੇ ਸਿੰਘ ਇੱਕ-ਇੱਕ ਕਰਕੇ ਸ਼ਹੀਦ ਹੋ ਰਹੇ ਸੀ। ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਵੀ ਗੁਰੂ ਪਿਤਾ ਤੋਂ ਇਸ ਯੁੱਧ 'ਚ ਜੂਝਣ ਦੀ ਆਗਿਆ ਮੰਗੀ। ਸਿੰਘਾਂ ਦੇ ਜੱਥੇ ਨਾਲ ਗੜ੍ਹੀ 'ਚੋਂ ਬਾਹਰ ਨਿੱਕਲਦਿਆਂ ਹੀ ਉਨ੍ਹਾਂ ਆਪਣੇ ਜੰਗੀ ਹੁਨਰ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ।

ਜੰਗ ਦੇ ਮੈਦਾਨ 'ਚ ਦੁਸ਼ਮਣਾਂ ਦੇ ਆਹੂ ਲਾਹੁੰਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬਾਰੇ ਅੱਲ੍ਹਾ ਯਾਰ ਖਾਂ ਲਿਖਦਾ ਹੈ -

"ਉਸ ਹਾਥ ਮੇਂ ਬੇ ਬਾਜ਼ੂ ਇ ਗੋਬਿੰਦ ਕੇ ਕਸਬਲ।
ਫ਼ਰਜ਼ੰਦ ਕੀ ਤਲਵਾਰ ਸੇ ਥੱਰਰਾ ਗਏ ਜਲ ਥਲ ।।
ਜ਼ਿੰਦੋਂ ਕਾ ਤੋ ਕਿਆ ਜ਼ਿਕਰ, ਹੈ ਮੁਰਦੇ ਹੂਏ ਬੇਕਲ।
ਸ਼ਮਸ਼ਾਨ ਮੇਂ ਥਾ ਸ਼ੋਰ; ਮਜ਼ਾਰੋ ਮੇਂ ਥੀ ਹਲਚਲ ।।"

ਜੈਕਾਰਿਆਂ ਦੀ ਗੂੰਜ 'ਚ ਉਨ੍ਹਾਂ ਅਨੇਕਾਂ ਵੈਰੀਆਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ, ਅਤੇ ਸਿੱਖ ਕੌਮ ਦੀ ਨੀਂਹ ਮਜ਼ਬੂਤ ਕਰਨ ਲਈ ਸ਼ਹੀਦੀ ਅਰਪਣ ਕੀਤੀ।

ਵੱਡੇ ਵੀਰ ਦੀ ਸ਼ਹੀਦੀ ਤੋਂ ਬਾਅਦ ਛੋਟੇ ਵੀਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਅੰਦਰ ਵੀ ਰਣ 'ਚ ਜੂਝਣ ਦਾ ਚਾਅ ਫ਼ੁੱਟ ਰਿਹਾ ਸੀ ਅਤੇ ਉਨ੍ਹਾਂ ਵੀ ਗੁਰੂ ਪਿਤਾ ਤੋਂ ਮੈਦਾਨ-ਏ-ਜੰਗ 'ਚ ਜਾਣ ਦੀ ਆਗਿਆ ਮੰਗੀ। ਤਾਬੜ-ਤੋੜ ਹਮਲਿਆਂ ਨਾਲ ਅਨੇਕਾਂ ਦੁਸ਼ਮਣਾਂ ਦੀਆਂ ਲਾਸ਼ਾਂ ਗਿਰਾਉਣ ਤੋਂ ਬਾਅਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਹੋਰਨਾਂ ਸਿੰਘਾਂ ਨਾਲ ਸ਼ਹਾਦਤ ਦਾ ਜਾਮ ਪੀ ਗਏ।

ਚਮਕੌਰ ਦੀ ਜੰਗ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਆਪਣੀ ਔਲਾਦ ਮੰਨਿਆ, ਅਤੇ ਜਦੋਂ ਸ਼ਹੀਦੀਆਂ ਦੀ ਲੋੜ ਪਾਈ ਤਾਂ ਉਨ੍ਹਾਂ ਅੱਗੇ ਆ ਕੇ ਖ਼ੁਦ ਆਪਣਾ ਪਰਿਵਾਰ ਵਾਰਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ, ਅਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਕੋਟਾਨ-ਕੋਟਿ ਨਮਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement