23 ਦੀ ਬੈਠਕ ਵਿਚ ਜਥੇਦਾਰਾਂ ਵਲੋਂ ਚੱਢਾ ਨੂੰ ਛੇਕੇ ਜਾਣ ਦੀ ਸੰਭਾਵਨਾ
Published : Jan 20, 2018, 10:48 pm IST
Updated : Jan 20, 2018, 5:18 pm IST
SHARE ARTICLE

ਅੰਮ੍ਰਿਤਸਰ, 20 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਥਕ ਹਲਕਿਆਂ ਅਤੇ ਦੇਸ਼-ਵਿਦੇਸ਼ ਦੇ ਸਿੱਖਾਂ ਦੀਆਂ ਨਜ਼ਰਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੇ ਕੇਂਦਰਤ ਹੋ ਗਈਆਂ ਹਨ, ਜਿੰਨ੍ਹਾਂ ਦੀ ਅਗਵਾਈ ਹੇਠ ਬਹੁਚਰਚਿਤ ਅਸ਼ਲੀਲ ਕਾਂਡ ਨਾਲ ਜੁੜੇ ਚਰਨਜੀਤ ਸਿੰਘ ਚੱਢਾ ਦੇ ਮਾਮਲੇ ਤੇ ਤਖਤਾਂ ਦੇ ਜੱਥੇਦਾਰ ਬੈਠਕ ਕਰ ਰਹੇ ਹਨ। ਤਖਤਾਂ ਦੇ ਜੱਥੇਦਾਰਾਂ ਦੀ ਬੈਠਕ ਵਿਚ ਇਹ ਮਾਮਲਾ ਵਿਚਾਰਿਆ ਜਾਵੇਗਾ, ਜਿੱਥੇ ਤਲਬ ਕੀਤੇ ਚਰਨਜੀਤ ਸਿੰਘ ਚੱਢਾ ਆਪਣਾ ਪੱਖ ਪੇਸ਼ ਕਰਨਗੇ।
ਚਰਚਾ ਮੁਤਾਬਕ ਸਭ ਤੋਂ ਵੱਡਾ ਮੱਸਲਾ ਇਹ ਹੈ ਕਿ ਚਰਨਜੀਤ ਸਿੰਘ ਚੱਢਾ ਤਖਤਾਂ ਦੇ ਜੱਥੇਦਾਰ ਅੱਗੇ ਪੇਸ਼ ਹੋਣਗੇ ਜਾਂ ਕੋਈ ਬਹਾਨਾ ਘੜਨਗੇ। ਇਹ ਚਰਚਾ ਹੈ ਕਿ 23 ਜਨਵਰੀ ਨੂੰ ਹੀ ਸਿੱਟ ਦੀ ਬੈਠਕ ਚੰਡੀਗੜ੍ਹ ਹੋ ਰਹੀ ਹੈ, ਜਿਸ ਦੀ ਪੜਤਾਲ ਆਈ ਜੀ ਰੈਂਕ ਦੇ ਅਧਿਕਾਰੀ ਕਰ ਰਹੇ ਹਨ ਅਤੇ ਚਰਨਜੀਤ ਸਿੰਘ ਚੱਢਾ ਉਥੇ ਪੇਸ਼ ਹੋਣ ਨੂੰ ਤਰਜੀਹ ਦੇਣਗੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਪੇਸ਼ੀ ਭੁਗਤਣਗੇ ਜਿੱਥੇ ਕਿਸੇ ਸਮੇਂ ਉਨ੍ਹਾਂ ਦੀ ਬੇਹੱਦ ਆਉ-ਭਗਤ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਵਜੋਂ ਹੁੰਦੀ ਰਹੀ ਹੈ ਅਤੇ ਇਸ ਵਾਰੀ ਉਹ ਮੁਜਰਮ ਬਣ ਕੇ ਆਉਣਗੇ। ਚਰਚਾਵਾਂ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਚਰਨਜੀਤ ਸਿੰਘ ਚੱਢਾ ਦਾ ਮਸਲਾ ਇਕ ਚੁਨੌਤੀ ਬਣ ਕੇ ਸਾਹਮਣੇ ਆ ਰਿਹਾ ਹੈ। ਚਰਚਾ ਹੈ ਕਿ ਜੱਥੇਦਾਰ ਇਸ ਵਾਰੀ ਕਿਸੇ ਦੇ ਦਬਾਅ ਹੇਠ ਆਉਣ ਦੀ ਥਾਂ ਇੰਤਰਾਜ ਵੀਡੀਉ ਨੂੰ ਅਧਾਰ ਬਣਾ ਕੇ ਫੈਸਲਾ ਕਰ ਸਕਦੇ ਹਨ। ਚਰਨਜੀਤ ਸਿੰਘ ਚੱਢਾ ਦੀਆਂ ਪਰਾਈ ਔਰਤ ਨਾਲ ਅਸ਼ਲੀਲ ਹਰਕਤਾਂ ਸਪੱਸ਼ਟ ਰੂਪ ਵਿਚ ਸਾਹਮਣੇ ਆ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ ਮਤਾ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਅਜਿਹੇ ਲੋਕਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਕਿਰਦਾਰ ਤੋਂ ਡਿੱਗ ਚੁੱਕੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕਰ ਦਿੱਤਾ ਸੀ ਕਿ ਸੁੱਚਾ ਸਿੰਘ ਲੰਗਾਹ ਵਾਂਗ ਚਰਨਜੀਤ ਸਿੰਘ ਚੱਢਾ ਨੂੰ ਵੀ ਸਜਾ ਮਿਲਣੀ ਚਾਹੀਦੀ ਹੈ, ਜਿਸ ਦਾ ਭਾਵ ਸਿੱਖੀ ਚੋ ਚੱਢੇ ਨੂੰ ਖਾਰਜ ਕਰਨ ਦਾ ਸੀ। ਜੇਕਰ ਜੱਥੇਦਾਰ ਚੱਢੇ ਵਿਰੁਧ ਜੁਰਅਤ ਨਾਲ ਫ਼ੈਸਲਾ ਕਰਦੇ ਹਨ ਤਾਂ ਉਨ੍ਹਾਂ ਦਾ ਕੱਦ ਪੰਥਕ ਤੇ ਆਮ ਸਿੱਖ ਸੰਗਤਾਂ ਵਿਚ ਉੱਚਾ ਹੋ ਸਕਦਾ ਹੈ।


 ਜੇਕਰ ਉਹ ਕਿਸੇ ਦੇ ਸਿਆਸੀ ਦਬਾਅ ਹੇਠ ਆ ਗਏ ਤਾਂ ਜਥੇਦਾਰ ਦੀ ਪੋਜੀਸ਼ਨ ਹਾਸੋਹੀਣੀ ਹੋ ਜਾਵੇਗੀ। ਹੋਰ ਮਿਲੀ ਜਾਣਕਾਰੀ ਮੁਤਾਬਕ ਚੀਫ਼ ਖ਼ਾਲਸਾ ਦੀਵਾਨ ਦੇ ਸੀਨੀਅਰ ਮੈਂਬਰ ਰਾਜਮਹਿੰਦਰ ਸਿੰਘ ਮਜੀਠਾ, ਰਜਿੰਦਰ ਸਿੰਘ ਮਰਵਾਹਾ, ਤੇਜਿੰਦਰ ਸਿੰਘ ਭਾਟੀਆ, ਅਵਤਾਰ ਸਿੰਘ, ਵਰਿਆਮ ਸਿੰਘ, ਮੈਂਬਰ ਇੰਚਾਰਜ ਕੋਹਲੀ ਸਾਹਿਬ ਨਵਾ ਪਿੰਡ, ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਆਦਿ ਮੌਜੂਦ ਸਨ। ਉਕਤ ਸੀਨੀਅਰ ਮੈਂਬਰ ਪਤਾ ਕਰਨ ਗਏ ਸੀ ਕਿ ਚਰਨਜੀਤ ਸਿੰਘ ਚੱਢਾ ਨੇ ਅਸਤੀਫ਼ਾ ਭੇਜ ਦਿੱਤਾ ਹੈ ਜਾਂ ਨਹੀਂ। ਸੂਤਰ ਦਸਦੇ ਹਨ ਕਿ ਚਰਨਜੀਤ ਸਿੰਘ ਚੱਢਾ ਅਪਣੇ ਜੋਟੀਦਾਰਾਂ ਨਾਲ ਮੀਟਿੰਗਾਂ ਕਰ ਰਿਹਾ ਹੈ ਕਿ ਜਥੇਦਾਰ ਅਕਾਲ ਤਖ਼ਤ ਦੇ ਆਦੇਸ਼ਾਂ ਮੁਤਾਬਕ ਉਹ ਅਸਤੀਫ਼ਾ ਦੇਣ ਜਾਂ ਕੋਈ ਹੋਰ ਰਣਨੀਤੀ ਘੜਨ। ਹੋਰ ਮਿਲੇ ਵੇਰਵਿਆਂ ਮੁਤਾਬਕ ਦੋ ਰੋਜ਼ਾਂ ਬੈਠਕ ਚੀਫ਼ ਖ਼ਾਲਸਾ ਦੀਵਾਨ ਦੀ 5-6 ਫ਼ਰਵਰੀ ਨੂੰ ਹੋ ਰਹੀ ਹੈ। 5 ਫਰਵਰੀ ਨੂੰ ਕਾਰਜਕਾਰੀ ਦੀ ਬੈਠਕ ਹੋਵੇਗੀ, ਜਿਸ ਵਿਚ ਚਰਨਜੀਤ ਸਿੰਘ ਚੱਢਾ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਫੈਸਲਾ ਲਿਆ ਜਾਵੇਗਾ। 6 ਫਰਵਰੀ ਦੀ ਮੀਟਿੰਗ 'ਚ ਪੂਰੇ ਹਾਉੂਸ ਦੀ ਬੈਠਕ ਹੋਵੇਗੀ, ਜਿਸ ਵਿਚ ਸਮੂੰਹ ਨਵੇ ਅਹੁੱਦੇਦਾਰ ਚੁਣੇ ਜਾਣਗੇ। ਇਹ ਵੀ ਪਤਾ ਲੱਗਾ ਹੈ ਕਿ ਚੀਫ ਖਾਲਸਾ ਦੀਵਾਨ ਦੇ 500 ਮੈਂਬਰ ਹਨ। ਕਾਰਜਕਾਰੀ ਮੈਂਬਰਾਂ ਦੀ ਗਿਣਤੀ 27 ਹੈ। ਇੰਨ੍ਹਾਂ ਵਿਚ ਵੀ 10 ਮੈਂਬਰ ਚੱਢਾ ਵਿਰੋਧੀ ਹਨ। ਬਾਕੀ ਮੈਂਬਰ ਚੱਢੇ ਦੇ ਪੱਖ ਵਾਲੇ ਦੱਸੇ ਗਏ ਹਨ। ਅਸਲ ਫੈਸਲਾ ਚੀਫ ਖਾਲਸਾ ਦੀਵਾਨ ਦੇ ਜਨਰਲ ਹਾਊਸ ਦੇ ਹੱਥ ਵੱਸ ਹੈ। ਪਰ ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ 23 ਜਨਵਰੀ ਨੂੰ ਚਰਨਜੀਤ ਸਿੰਘ ਚੱਢੇ ਦੀ ਕਿਸਮਤ ਦਾ ਫੈਸਲਾ ਸੁਣਾ ਦੇਣਗੇ। ਭਰੋਸੇਯੋਗ ਸੂਤਰ ਦੱਸਦੇ ਹਨ ਤਖਤਾਂ ਦੇ ਜੱਥੇਦਾਰਾਂ ਦੀ ਬੈਠਕ ਵਿਚ ਚਰਨਜੀਤ ਸਿੰਘ ਚੱਢੇ ਨੂੰ ਪੰਥ ਚੋ ਛੇਕੇ ਜਾਣ ਦੀ ਪੂਰੀ ਸੰਭਾਵਨਾ ਹੈ। ਅਕਾਲ ਤਖਤ ਸਾਹਿਬ ਵੱਲੋਂ ਪਹਿਲਾਂ ਹੀ ਚੱਢੇ ਦੀ ਕੰਮ ਤੇ ਰੋਕ ਲਾਈ ਗਈ ਹੈ ਅਤੇ ਜੱਥੇਦਾਰ ਨੇ ਸਪੱਸ਼ਟ ਕਰ ਦਿੱਤਾ ਹੈ ਚਰਨਜੀਤ ਸਿੰਘ ਚੱਢਾ ਕਿਸੇ ਵੀ ਅਹੁੱਦੇ ਤੇ ਕਾਬਿਲ ਨਹੀਂ ਹੈ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement