
'ਰੈਨਬਕਸੀ' ਵਾਲੇ ਭਰਾ ਸ਼ਿਵਇੰਦਰ ਸਿੰਘ ਤੇ ਮਲਵਿੰਦਰ ਸਿੰਘ ਮਾਮਲਾ ਕੋਰਟ ਕਚਹਿਰੀ ਵਿਚ ਲੈ ਗਏ
ਇਸ ਤਲਖ ਸੱਚ ਦਾ ਪਤਾ ਉਸ ਵੇਲੇ ਲੱਗਾ ਜਦ 46 ਸਾਲਾ ਮਲਵਿੰਦਰ ਸਿੰਘ ਨੇ ਅਪਣੇ ਛੋਟੇ ਭਰਾ 43 ਸਾਲਾ ਸ਼ਵਿੰਦਰ ਸਿੰਘ ਉਪਰ ਬੀਤੇ ਦਿਨੀ ਇਕੋਨਮਿਕ ਓਫੈਂਸ ਵਿੰਗ (ਆਰਥਿਕ ਅਪਰਾਧ ਜਾਂਚ ਸ਼ਾਖਾ)ਅਤੇ ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫਿਸ(ਨਾਜ਼ੁਕ ਧੋਖਾ ਧੜੀ ਦੇ ਮਾਮਲਿਆਂ ਦੀ ਜਾਂਚ ਕਰਨ ਚਾਲੇ ਵਿਭਾਗ) ਐਸ.ਐਫ.ਆਈ.ਓ. ਪਾਸ ਦਿਤੀਆਂ ਸ਼ਿਕਾਇਤਾਂ ਵਿਚ ਲਗਾਏ ਹਨ।
ਮਲਵਿੰਦਰ ਸਿੰਘ ਵਲੋਂ ਸ਼ਵਿੰਦਰ ਸਿੰਘ ਉਪਰ ਸਾਂਝੀਆਂ ਵਪਾਰਿਕ ਕੰਪਨੀਆਂ ਵਿਚੋਂ ਹਜ਼ਾਰਾਂ ਕਰੋੜ ਰੁਪਏ ਕੱਢ ਕੇ ਡੇਰਾ ਰਾਧਾ ਸੁਆਮੀ ਮੁਖੀ ਗੁਰਿੰਦਰ ਸਿੰਘ ਢਿਲੋਂ ਤੇ ਉਸ ਦੇ ਪ੍ਰੀਵਾਰਕ ਜੀਆਂ ਦੀਆਂ ਕੰਪਨੀਆਂ ਵਿਚ ਤਬਦੀਲ ਕੀਤੇ ਜਾਣ ਦੇ ਦੋਸ਼ਾਂ ਦੀ ਤਹਿ ਤੀਕ ਜਾਣ ਦੀ ਕੋਸ਼ਿਸ਼ ਮਾਤਰ ਹੀ ਕੀਤੀ ਜਾਏ ਤਾਂ ਇਹ ਪਹਿਲਾ ਮਾਮਲਾ ਦਸੰਬਰ 2018 ਵਿਚ ਉਸ ਵੇਲੇ ਜਨਤਕ ਹੋਇਆ ਸੀ ਜਦੋਂ ਮਲਵਿੰਦਰ ਸਿੰਘ ਨੇ ਇਹ ਦੋਸ਼ ਲਾਏ ਸਨ ਕਿ ਭਰਾ ਸ਼ਵਿੰਦਰ ਸਿੰਘ ਨੇ ਪ੍ਰਿਯੂਸ ਰੀਅਲ ਅਸਟੇਟ ਨਾਮੀ ਕੰਪਨੀ ਦੇ ਬੋਰਡ ਆਫ ਡਾਇਰੈਕਟਜ਼ ਦੀ ਹੋ ਰਹੀ ਮੀਟਿੰਗ ਮੌਕੇ ਉਸਤੇ ਹਮਲਾ ਕਰ ਦਿਤਾ।
ਅੰਮ੍ਰਿਤਸਰ : ਵਿਵਾਦਾਂ ਵਿਚ ਘਿਰੇ ਡੇਰਾ ਬਿਆਸ ਦੇ ਮੁਖੀ ਦੀ ਆਪਣੇ ਹੀ ਪ੍ਰਵਾਰਕ ਮੈਬਰਾਂ ਨਾਲ ਅੱਜ ਕਲ ਲੜਾਈ ਚਲ ਰਹੀ ਹੈ। ਲੋਕਾਂ ਨੂੰ ਰੂਹਾਨੀਅਤ ਅਤੇ ਧਰਮ ਦਾ ਡਰ ਭੈਅ ਦਿਖਾ ਕੇ ਮੋਹ ਮਾਇਆ ਛਡਣ ਦੀਆਂ ਕਥਾ ਕਹਾਣੀਆਂ ਸੁਣਾਉਂਣ ਵਾਲਾ ਡੇਰਾ ਬਿਆਸ ਦਾ ਮੁਖੀ ਜ਼ਮੀਨ ਹੜਪਣ ਤੋ ਬਾਅਦ ਹੁਣ ਪੈਸੇ ਦੇ ਲੈਣ ਦੇਣ ਵਿਚ ਆਪਣੇ ਹੀ ਰਿਸ਼ਤੇਦਾਰਾਂ ਨਾਲ ਉਲਝ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਡੇਰਾ ਬਿਆਸ ਦੇ ਮੁਖੀ ਦੇ ਰਿਸ਼ਤੇਦਾਰ ਇਸ ਮਾਮਲੇ 'ਚ ਸਖਤ ਹਨ ਤੇ ਬਾਬਾ ਵੀ ਹੁਣ ਸਬਕ ਸਿਖਾ ਦੇਣ ਦੇ ਰੋਅ ਵਿਚ ਹੈ।
Shivinder Singh and Malvinder Singh
ਜਾਣਕਾਰੀ ਮੁਤਾਬਿਕ ਝਗੜੇ ਦਾ ਮੁਢ ਉਸ ਵੇਲੇ ਬੱਝਾ ਜਦ ਡੇਰਾ ਬਿਆਸ ਦੇ ਮੁਖੀ ਦੇ ਸ਼ੇਅਰਾਂ ਵਾਲੀ ਦਵਾਈ ਬਨਾਉਂਣ ਦੀ ਕੰਪਨੀ ਰੈਨਬੈਕਸੀ ਵਿਕ ਗਈ। ਇਹ ਕੰਪਨੀ ਭਾਈ ਮੋਹਨ ਸਿੰਘ ਨੇ ਸ਼ੁਰੂ ਕੀਤੀ ਸੀ ਤੇ ਉਨ੍ਹਾਂ ਤੋ ਬਾਅਦ ਉਨ੍ਹਾਂ ਦੇ ਤਿੰਨ ਪੁਤਰਾਂ ਭਾਈ ਗੁਰਿੰਦਰ ਸਿੰਘ, ਭਾਈ ਮਨਜੀਤ ਸਿੰਘ ਅਤੇ ਭਾਈ ਅਨਲਜੀਤ ਸਿੰਘ ਨੇ ਸੰਭਾਲੀ। ਭਾਈ ਗੁਰਿੰਦਰ ਸਿੰਘ ਦੇ ਪੁੱਤਰਾਂ ਮਲਵਿੰਦਰ ਮੋਹਨ ਸਿੰਘ ਅਤੇ ਸ਼ਵਿੰਦਰ ਮੋਹਨ ਸਿੰੰਘ ਨੇ ਰੈਨਬੈਕਸੀ ਤੋ ਬਾਅਦ ਡੇਰਾ ਮੁਖੀ ਗੁਰਿੰਦਰ ਸਿੰਘ ਢਿਲੋ ਦੀ ਭਾਈਵਾਲੀ ਨਾਲ ਰੈਲੀਗੇਅਰ ਨਾਮਕ ਕੰਪਨੀ ਦੇ ਨਾਮ ਤੇ ਫੋਰਟਿਸ ਹਸਪਤਾਲਾਂ ਦੀ ਇਕ ਲੜੀ ਸ਼ੁਰੂ ਕੀਤੀ।
ਕਿਹਾ ਜਾਂਦਾ ਹੈ ਕਿ ਇਸ ਕੰਪਨੀ ਵਿਚ ਵੀ ਡੇਰਾ ਬਿਆਸ ਦਾ ਵੱਡਾ ਸ਼ੇਅਰ ਹੈ। ਬਿਆਸ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿਲੋ ਦੇ ਬਿਮਾਰ ਹੋਣ ਤੋ ਬਾਅਦ ਸ਼ਵਿੰਦਰ ਮੋਹਨ ਸਿੰਘ ਡੇਰੇ ਆ ਗਏ ਜਿਸ ਕਾਰਨ ਇਹ ਲੜਾਈ ਹੋਰ ਸੁਲਗਣ ਲਗੀ। ਦਸਣਯੋਗ ਹੈ ਕਿ ਬਾਬਾ ਢਿਲੋ ਤੋ ਪਹਿਲਾਂ ਡੇਰਾ ਸੰਚਾਲਕ ਬਾਬਾ ਚਰਨ ਸਿੰਘ ਦੇ ਮਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਸਕੇ ਦੋਹਤਰੇ ਹਨ। ਬਾਬੇ ਨਾਲ ਸਾਂਝ ਕਾਰਨ ਦੋਹਾਂ ਭਰਾਵਾਂ ਵਿਚ ਕਲਾ ਕਲੇਸ਼ ਵਧਦਾ ਵਧਦਾ ਆਖਰੀ ਹੱਦਾਂ ਤੇ ਆ ਗਿਆ ਹੈ। ਦਰਅਸਲ ਇਸ ਸਾਰੇ ਵਿਵਾਦ ਪਿੱਛੇ ਅਰਬਾਂ ਰੁਪਏ ਦੀ ਮਾਇਆ ਹੈ ਜਿਸ ਤੋ ਬਾਬਾ ਗੁਰਿੰਦਰ ਸਿੰਘ ਆਪਣੇ ਅਨੁਯਾਈਆਂ ਨੂੰ ਬਚਣ ਲਈ ਕਹਿੰਦੇ ਹਨ।
ਡੇਰਾ ਬਿਆਸ ਦੇ ਸੰਭਾਵੀ ਨੇੜਲੇ ਮੁਖੀ ਸ਼ਵਿੰਦਰ ਸਿੰਘ ਸਾਲ 2016 ਵਿਚ ਅਚਨਚੇਤ ਹੀ ਐਲਾਨ ਕਰਦਾ ਹੈ ਕਿ ਉਹ ਸੰਸਾਰਿਕ ਕਾਰੋਬਾਰ ਤਿਆਗ ਅਧਿਆਤਮਿਕਤਾ ਦੇ ਰਾਹ ਤੁਰੇਗਾ। ਡੇਰੇ ਦੇ ਮੌਜੂਦਾ ਧਾਰਮਿਕ ਕਹੇ ਜਾਂਦੇ ਮੁਖੀ ਗੁਰਿੰਦਰ ਸਿੰਘ ਢਿਲੋਂ, ਇਸ ਧਾਰਮਿਕ ਕਾਰੋਬਾਰ ਦੀ ਵਾਗਡੋਰ ਸ਼ਵਿੰਦਰ ਸਿੰਘ ਨੂੰ ਸੌਪਣ ਲਈ ਹਜ਼ਾਰਾਂ ਕਰੋੜ ਰੁਪਏ, ਦੋਨਾਂ ਭਰਾਵਾਂ ਦੇ ਸਾਂਝੇ ਕਾਰੋਬਾਰ ਵਿਚੋਂ ਵਸੂਲਣਾ ਸ਼ੁਰੂ ਕਰਦੇ ਹਨ। ਇਸ ਤਲਖ ਸੱਚ ਦਾ ਪਤਾ ਉਸ ਵੇਲੇ ਲੱਗਾ ਜਦ 46 ਸਾਲਾ ਮਲਵਿੰਦਰ ਸਿੰਘ ਨੇ ਅਪਣੇ ਛੋਟੇ ਭਰਾ 43 ਸਾਲਾ ਸ਼ਵਿੰਦਰ ਸਿੰਘ ਉਪਰ ਬੀਤੇ ਦਿਨੀ ਇਕੋਨਮਿਕ ਓਫੈਂਸ ਵਿੰਗ (ਆਰਥਿਕ ਅਪਰਾਧ ਜਾਂਚ ਸ਼ਾਖਾ)
Malvinder Singh
ਅਤੇ ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫਿਸ(ਨਾਜ਼ੁਕ ਧੋਖਾ ਧੜੀ ਦੇ ਮਾਮਲਿਆਂ ਦੀ ਜਾਂਚ ਕਰਨ ਚਾਲੇ ਵਿਭਾਗ) ਐਸ.ਐਫ.ਆਈ.ਓ. ਪਾਸ ਦਿਤੀਆਂ ਸ਼ਿਕਾਇਤਾਂ ਵਿਚ ਲਗਾਏ ਹਨ। ਮਲਵਿੰਦਰ ਸਿੰਘ ਵਲੋਂ ਸ਼ਵਿੰਦਰ ਸਿੰਘ ਉਪਰ ਸਾਂਝੀਆਂ ਵਪਾਰਿਕ ਕੰਪਨੀਆਂ ਵਿਚੋਂ ਹਜ਼ਾਰਾਂ ਕਰੋੜ ਰੁਪਏ ਕੱਢ ਕੇ ਡੇਰਾ ਰਾਧਾ ਸੁਆਮੀ ਮੁਖੀ ਗੁਰਿੰਦਰ ਸਿੰਘ ਢਿਲੋਂ ਤੇ ਉਸ ਦੇ ਪ੍ਰੀਵਾਰਕ ਜੀਆਂ ਦੀਆਂ ਕੰਪਨੀਆਂ ਵਿਚ ਤਬਦੀਲ ਕੀਤੇ ਜਾਣ ਦੇ ਦੋਸ਼ਾਂ ਦੀ ਤਹਿ ਤੀਕ ਜਾਣ ਦੀ ਕੋਸ਼ਿਸ਼ ਮਾਤਰ ਹੀ ਕੀਤੀ ਜਾਏ ਤਾਂ ਇਹ ਪਹਿਲਾ ਮਾਮਲਾ ਦਸੰਬਰ 2018 ਵਿਚ ਉਸ ਵੇਲੇ ਜਨਤਕ ਹੋਇਆ ਸੀ ਜਦੋਂ ਮਲਵਿੰਦਰ ਸਿੰਘ ਨੇ ਇਹ ਦੋਸ਼ ਲਾਏ ਸਨ
ਕਿ ਭਰਾ ਸ਼ਵਿੰਦਰ ਸਿੰਘ ਨੇ ਪ੍ਰਿਯੂਸ ਰੀਅਲ ਅਸਟੇਟ ਨਾਮੀ ਕੰਪਨੀ ਦੇ ਬੋਰਡ ਆਫ ਡਾਇਰੈਕਟਜ਼ ਦੀ ਹੋ ਰਹੀ ਮੀਟਿੰਗ ਮੌਕੇ ਉਸਤੇ ਹਮਲਾ ਕਰ ਦਿਤਾ।
ਸ਼ਵਿੰਦਰ ਸਿੰਘ ਨੇ ਇਹ ਕਹਿ ਕੇ ਸਾਰ ਦਿਤਾ ਸੀ ਕਿ ਉਸਨੇ ਤਾਂ ਆਪਣੇ ਬਚਾਅ ਲਈ ਧੱਕਾ ਹੀ ਮਾਰਿਆ ਸੀ। ਬੱਸ ਦਿਨ ਤੋਂ ਹੀ ਮਲਵਿੰਦਰ ਸਿੰਘ ਨੇ ਭਰਾ ਸ਼ਵਿੰਦਰ ਸਿੰਘ ਵਲੋਂ ਡੇਰਾ ਰਾਧਾ ਸੁਆਮੀ ਸਤਿਸੰਗ ਦਾ ਮੁਖੀ ਬਣਣ ਲਈ ਮੌਜੂਦਾ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਤੇ ਉਸਦੇ ਪ੍ਰੀਵਾਰਕ ਜੀਆਂ ਦੀਆਂ ਕੰਪਨੀਆਂ ਵਿਚ ਫੋਰਟਿਸ ਹੈਲਥ ਕੇਅਰ ਦੇ ਖਾਤਿਆਂ ਵਿਚੋਂ 2000 (ਦੋ ਹਜ਼ਾਰ ਕਰੋੜ ਰੁਪਏ) ਤਬਦੀਲ ਕਰਨ ਦੇ ਦੋਸ਼ ਆਇਦ ਕਰ ਦਿਤੇ
ਜਿਸਦਾ ਸ਼ਵਿੰਦਰ ਸਿੰਘ ਪਾਸ ਕੋਈ ਜਵਾਬ ਨਹੀ ਸੀ। ਇਸੇ ਸਮੇਂ ਦੌਰਾਨ ਹੀ ਮਲਵਿੰਦਰ ਸਿੰਘ ਨੇ ਸ਼ਵਿੰਦਰ ਸਿੰਘ ਅਤੇ ਉਸਦੇ ਸਾਥੀ ਸੁਨੀਲ ਗੋਦਵਾਨੀ ਤੇ ਸੰਜੇ ਗੋਦਵਾਨੀ ਨੂੰ ਬਕਾਇਦਾ ਕਾਨੂੰਨੀ ਨੋਟਿਸ ਭੇਜ ਕੇ ਸਾਂਝੀਆਂ ਪ੍ਰੀਵਾਰਕ ਕੰਪਨੀਆਂ 8742 ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼ ਲਾਏ ਸਨ। ਦਸਿਆ ਗਿਆ ਕਿ ਬੈਸਟ ਹੈਲਥ ਕੇਅਰ ਵਿਚੋਂ ਕਢਾਏ 430 ਕਰੋੜ ਰੁਪਇਆਂ ਵਿੱਚੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਪੁੱਤਰਾਂ ਦੇ ਖਾਤਿਆਂ ਵਿਚ 207.15 ਕਰੋੜ ਤਬਦੀਲ ਕੀਤੇ ਗਏ ਸਨ। ਇਕ ਹਜ਼ਾਰ ਕਰੋੜ ਰੁਪਏ ਇੱਕਲੇ ਬਾਬਾ ਗੁਰਿੰਦਰ ਸਿੰਘ ਤੇ ਉਸਦੇ ਕੁਝ ਚਹੇਤੇ ਡੇਰਾ ਅਧਿਕਾਰੀਆਂ ਦੀਆਂ ਕੰਪਨੀਆਂ ਵਿੱਚ ਤਬਦੀਲ ਕੀਤੇ
Shivinder Singh
ਜਾਣ ਦੇ ਦੋਸ਼ ਲਾਣ ਵਾਲੇ ਮਲਵਿੰਦਰ ਸਿੰਘ ਹੀ ਦੱਸ ਰਹੇ ਹਨ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਕੋਈ ਮਾਮੂਲੀ ਅਦਾਰਾ ਨਹੀ ਬਲਕਿ ਅਰਬਾਂ ਰੁਪਏ ਦਾ ਕਾਰੋਬਾਰੀ ਅਦਾਰਾ ਹੈ। ਸਰਕਾਰੀ ਸੰਸਥਾ 'ਸੇਬੀ' (ਸਕਿਉਰੀਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ)ਫੋਰਟਿਸ ਹੈਲਥ ਕੇਅਰ ਉਪਰ 403 ਕਰੋੜ ਰੁਪਏ ਤੋਂ ਵੱਧ ਧੋਖਾਧੜੀ ਕਰਨ ਦੀ ਜਾਂਚ ਕਰ ਰਹੀ ਹੈ ਤੇ ਸੇਬੀ ਨੇ 500 ਕਰੋੜ ਜਮ੍ਹਾਂ ਕਰਾਉਣ ਦੇ ਹੁਕਮ ਪਹਿਲਾਂ ਵਖਰੇ ਤੋਰ ਤੇ ਦੇ ਚੁੱਕੀ ਹੈ। ਮਲਵਿੰਦਰ ਸਿੰਘ ਦੋਸ਼ ਲਗਾ ਰਿਹਾ ਹੈ ਕਿ ਸਾਂਝੀਆਂ ਕੰਪਨੀਆਂ ਵਿਚ ਧੋਖੇ ਨਾਲ ਕੱਢ ਕੇ ਬਾਬਾ ਗੁਰਿੰੰਦਰ ਸਿੰਘ ਢਿਲੋਂ ਤੇ ਉਸਦੇ ਪ੍ਰੀਵਾਰਕ ਜੀਆਂ ਤੇ ਅਧਿਕਾਰੀਆਂ ਦੀਆਂ ਕੰਪਨੀਆਂ ਵਿਚ
ਤਬਦੀਲ ਕੀਤੇ ਕਰੋੜਾਂ ਰੁਪਏ ਕਿਸੇ ਜਨ ਹਿੱਤ ਲਈ ਨਹੀ ਬਲਕਿ ਸ਼ਵਿੰਦਰ ਸਿੰਘ ਵਲੋਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਡੇਰਾ ਪ੍ਰਮੁਖ ਬਨਣ ਲਈ ਬਾਬਾ ਗੁਰਿੰਦਰ ਸਿੰਘ ਢਿਲੋਂ ਨੂੰ ਤਾਰੀ ਜਾ ਰਹੀ ਕੀਮਤ ਹੈ। ਇਹ ਜ਼ਰੂਰ ਸਾਫ ਹੋ ਰਿਹਾ ਹੈ ਕਿ ਪੰਜਾਬ ਦੇ ਇਕ ਅਹਿਮ ਦਰਿਆ ਬਿਆਸ ਦੇ ਕਿਨਾਰੇ, ਮਾਝੇ ਦੀ ਹਿੱਕ ਤੇ ਉਸਰੇ ਤੇ ਮੀਲਾਂ ਵਿੱਚ ਫੈਲੇ ਇਸ ਅਧਿਆਤਮਿਕ ਸਥਾਨ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਦੇਹਧਾਰੀ ਗੁਰੂਡੰਮ ਦੀ ਤਸਵੀਰ ਸਾਫ਼ ਹੋਣੀ ਸ਼ੁਰੂ ਹੋ ਗਈ ਹੈ।