
ਤਖ਼ਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਨਾਦੇੜ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ ਜਦ ਤਖ਼ਤ ਸਾਹਿਬ ਬੋਰਡ ਦੇ ਇਕ ਮੈਂਬਰ ਰਜਿੰਦਰ ਸਿੰਘ ਪੁਜਾਰੀ ਨੇ ਤਖ਼ਤ ਸਾਹਿਬ 'ਤੇ.........
ਅੰਮ੍ਰਿਤਸਰ : ਤਖ਼ਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਨਾਦੇੜ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ ਜਦ ਤਖ਼ਤ ਸਾਹਿਬ ਬੋਰਡ ਦੇ ਇਕ ਮੈਂਬਰ ਰਜਿੰਦਰ ਸਿੰਘ ਪੁਜਾਰੀ ਨੇ ਤਖ਼ਤ ਸਾਹਿਬ 'ਤੇ ਪੁਲਵਾਮਾ ਵਿਖੇ ਸ਼ਹੀਦ ਹੋਏ ਸੀ ਆਰ ਪੀ ਦੇ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਦਾ ਵਿਰੋਧ ਕੀਤਾ। ਅੱਜ ਜਦੋਂ ਪਾਠ ਦੇ ਭੋਗ ਪਏ ਤਾਂ ਰਜਿੰਦਰ ਸਿੰਘ ਪੁਜਾਰੀ ਨੇ ਬੁਲੰਦ ਆਵਾਜ਼ ਵਿਚ ਬੋਲਣਾ ਸ਼ੁਰੂ ਕਰ ਦਿਤਾ ਜਿਸ ਕਾਰਨ ਸਾਰੇ ਹੀ ਮੌਜੂਦ ਵਿਅਕਤੀ ਹੈਰਾਨ ਰਹਿ ਗਏ। ਰਜਿੰਦਰ ਸਿੰਘ ਪੁਜਾਰੀ ਨੇ ਕਿਹਾ ਕਿ ਜਦੋਂ ਕੁਝ ਦਿਨ ਪਹਿਲਾਂ ਸ਼ਰਧਾਂਜਲੀ ਸਮਾਗਮ ਕੀਤਾ ਜਾ ਚੁੱਕਾ ਹੈ ਤਾਂ ਫਿਰ ਮੁੜ ਪਾਠ ਕਿਉਂ ਰਖਿਆ ਗਿਆ।
ਰਜਿੰਦਰ ਸਿੰਘ ਪੁਜਾਰੀ ਨੇ ਕਿਹਾ ਕਿ ਇਹ ਪਾਠ ਰੱਖ ਕੇ ਤੁਸੀ ਪੂਰੇ ਪੰਥ ਦੀ ਨਿੰਦਾ ਸਹੇੜ ਰਹੇ ਹੋ। ਜਦ ਸਿੱਖ ਸ਼ਹੀਦਾਂ ਦੀ ਗੱਲ ਹੁੰਦੀ ਹੈ ਤਾਂ ਤੁਸੀ ਚੁਪ ਹੋ ਜਾਂਦੇ ਹੋ। ਇਸ ਤਂੋ ਬਾਅਦ ਅੱਜ ਸ਼ਾਮ ਨੂੰ ਤਖ਼ਤ ਸਾਹਿਬ ਵਿਖੇ ਜਥੇਦਾਰ ਬਾਬਾ ਕੁਲਵੰਤ ਸਿੰਘ, ਮੀਤ ਜਥੇਦਾਰ ਜੋਤਇੰਦਰ ਸਿੰਘ, ਹੈਡ ਗ੍ਰੰਥੀ ਬਾਬਾ ਕਸ਼ਮੀਰ ਸਿੰਘ, ਮੀਤ ਗ੍ਰੰੰੰਥੀ ਅਵਤਾਰ ਸਿੰਘ ਸ਼ੀਤਲ,
ਧੂਮੀਆ ਰਾਮ ਸਿੰਘ ਦੀ ਅਗਵਾਈ ਵਿਚ ਪੰਜ ਪਿਆਰੇ ਸਿੰਘਾਂ ਨੇ ਰਜਿੰਦਰ ਸਿੰਘ ਪੁਜਾਰੀ ਤਨਖ਼ਾਹੀਆਂ ਕਰਾਰ ਦੇ ਦਿਤਾ। ਰਜਿੰਦਰ ਸਿੰਘ ਪੁਜਾਰੀ ਨੂੰ 5 ਤਖ਼ਤ ਸਾਹਿਬਾਨ 'ਤੇ 2 ਘੰਟੇ ਜੋੜੇ ਝਾੜਣ, 2 ਘੰਟੇ ਪਾਠ ਕਰਨ ਦਾ ਆਦੇਸ਼ ਦਿਤਾ ਗਿਆ ਹੈ। ਇਸ ਦੇ ਨਾਲ ਹੀ ਰਜਿੰਦਰ ਸਿੰਘ ਪੁਜਾਰੀ ਕੋਲੋਂ ਤਖ਼ਤ ਸਾਹਿਬ 'ਤੇ ਚੌਟੰਗਾ (ਬਕਰਾ) ਝਟਕਾਉਣ ਦੀ ਸੇਵਾ ਵਾਪਸ ਲੈ ਲਈ ਹੈ।