
ਫੁਲਾਂ ਨਾਲ ਸਜੀ ਹੋਈ ਪਾਲਕੀ ਸਾਹਿਬ ਦੇ ਪਿੱਛੇ ਸੈਂਕੜੇ ਟਰੈਕਟਰ ਟਰਾਲੀਆਂ ਤੇ ਗੱਡੀਆਂ ਵਿਚ ਬੈਠੀ ਸੰਗਤ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ।
ਚੌਂਕ ਮਹਿਤਾ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮੇਂ ਬਰਾਤ ਰੂਪ ਚ ਸੁਲਤਾਨਪੁਰ ਲੋਧੀ ਤੋਂ ਆਏ ਨਗਰ ਕੀਰਤਨ ਦਾ ਮਹਿਤਾ ਚੌਂਕ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਫੁਲਾਂ ਨਾਲ ਸਜੀ ਹੋਈ ਪਾਲਕੀ ਸਾਹਿਬ ਦੇ ਪਿੱਛੇ ਸੈਂਕੜੇ ਟਰੈਕਟਰ ਟਰਾਲੀਆਂ ਤੇ ਗੱਡੀਆਂ ਵਿਚ ਬੈਠੀ ਸੰਗਤ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ।
ਮਹਿਤਾ ਚੌਂਕ ਦੀ ਹਦੂਦ ਅੰਦਰ ਦਾਖ਼ਲ ਹੋਣ ਮੌਕੇ ਜੰਡਿਆਲਾ ਗੁਰੂ ਦੇ ਡੀ.ਐਸ ਪੀ ਕੁਲਦੀਪ ਸਿੰਘ ਅਤੇ ਥਾਣਾ ਮਹਿਤਾ ਦੇ ਮੁੱਖ ਅਫ਼ਸਰ ਹਿਮਾਂਸ਼ੂ ਭਗਤ,ਥਾਣਾ ਮੱਤੇਵਾਲ ਦੇ ਮੁਖੀ ਗਗਨਦੀਪ ਸਿੰਘ,ਅਤੇ ਪੁਲੀਸ਼ ਪਾਰਟੀ ਸਾਗਰ ਕੁਮਾਰ,ਅਜਮੇਰ ਸਿੰਘ,ਮੁਨਸੀ ਤਜਿੰਦਰ ਸਿੰਘ,ਨਵਜਿੰਦਰ ਸਿੰਘ ,ਗੁਰਸੇਵਕ ਸਿੰਘ ਤੇ ਗੁਰਸਾਹਬ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਨੂੰ ਹਥਿਆਰਬੰਦ ਸਲਾਮੀ ਦੇ ਕੇ ਅਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਦਮਦਮੀ ਟਕਸਾਲ ਵਲੋਂ ਤਰਨਾਂ ਦਲ ਮਹਿਤਾ ਦੇ ਮੁਖੀ ਜਥੇਦਾਰ ਅਜੀਤ ਸਿੰਘ, ਗਿਆਨੀ ਜੋਬਨਜੀਤ ਸਿੰਘ ਮਹਿਤਾ ਪਿੰਡ ਦੇ ਸਰਪੰਚ ਕਸਮੀਰ ਸਿੰਘ ਅਤੇ ਹੋਰ ਸਿੰਘਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਂਟ ਕੀਤਾ।
ਮੀਤ ਮੈਨਜਰ ਸ੍ਰੀ ਦਰਬਾਰ ਸਾਹਿਬ ਗੁਰਤਿੰਦਰਪਾਲ ਸਿੰਘ,ਸ੍ਰੋਮਣੀ ਕਮੇਟੀ ਗੁਰਿੰਦਰਪਾਲ ਸਿੰਘ ਗੋਰਾ ਤੋਂ ਇਲਾਵਾ ਮਹਿਤਾ ਚੌਕ ਦੇ ਗੁਰਦੁਵਾਰਾ ਪੰਗਾ ਸਾਹਿਬ ਜਥੇਦਾਰ ਸਾਹਬ ਸਿੰਘ ਅਤੇ ਸਮੂਹ ਸੰਗਤਾ, ਦੁਕਾਨਦਾਰਾਂ, ਟੀ.ਵੀ.ਐਸ ਬਿਕਰਮਜੀਤ ਸਿੰਘ, ਐਮ.ਐਸ ਹਾਂਡਾ ਰਮਨਦੀਪ ਸਿੰਘ ,ਸੰਤ ਮੋਟਰਜ਼ ਸੁਖਰਾਜ ਸਿੰਘ ਕਾਹਲੋ, ਰਾਜਵਿੰਦਰ ਸਿੰਘ ਲਾਡੀ ਸਰਕਲ ਪ੍ਰਧਾਨ, ਜਸਕਰਨ ਸਿੰਘ ਸੰਧੂ ਆਪ ਆਗੂੁ, ਰੰਧਾਵਾ ਪੈਲਸ਼, ਅਠਵਾਲ ਕਲਾਥ ਹਾਊਸ਼ ਬਲਦੇਵ ਸਿੰਘ ਅਠਵਾਲ, ਸਾਬਕਾ ਚੇਅਰਮੈਂਨ ਡਾ.ਪ੍ਰਮਜੀਤ ਸਿੰਘ ਸਿੰਘ ਸੰਧੂ, ਇਕਬਾਲ ਸਿੰਘ ਸਾਹ, ਸਰਪੰਚ ਹਰਜਿੰਦਰ ਸਿੰਘ ਜੱਜ, ਚੇਅਰਮੈਨ ਗੁਰਮੀਤ ਸਿੰਘ ਖੱਬੇਰਾਜਪੂਤਾ,ਮਨਦੀਪ ਸਿੰਘ ਸੋਨਾ, ਸਰਕਲ ਪ੍ਰਧਾਨ ਗੁਲਜਿੰਦਰ ਸਿੰਘ ਲਾਡੀ, ਜਸਕਰਨ ਸਿੰਘ ਮਹਿਤਾ, ਜਥੇਦਾਰ ਪ੍ਰਗਟ ਸਿੰਘ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ ਸੋਨਾਂ, ਜਥੇਦਾਰ ਨਸ਼ੀਬ ਸਿੰਘ, ਹਰਗੋਪਾਲ ਸਿੰਘ ਰੰਧਾਵਾ, ਲਾਡੀ ਸੁਰੋਪੱਡਾ, ਗੁਰਪ੍ਰੀਤ ਸਿੰਘ ਗੋਪੀ ਪੰਜਾਬ ਟੈਂਟ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੀ ਸੇਵਾ ਕੀਤੀ।