
ਅੱਜ ਜਲੰਧਰ ਵਿਖੇ ਪ੍ਰੈੈੱਸ ਕਨਫਰੰਸ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਵਲੋਂ ਭਾਰਤ ਸਰਕਾਰ 'ਤੇ ਕਰਤਾਰਪੁਰ ਸਾਹਿਬ ਲਾਂਘੇ...
ਜਲੰਧਰ (ਬਲਵਿੰਦਰ ਸਿੰਘ) : ਅੱਜ ਜਲੰਧਰ ਵਿਖੇ ਪ੍ਰੈੈੱਸ ਕਨਫਰੰਸ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਵਲੋਂ ਭਾਰਤ ਸਰਕਾਰ 'ਤੇ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਸ਼ਰਧਾਲੂਆਂ ਨੂੰ ਜਿੱਥੇ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਉੱਥੇ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਲਈ ਪਾਸਪੋਰਟ ਲਾਜ਼ਮੀ ਦੀ ਸ਼ਰਤ ਹਟਾਉਣ ਲਈ ਵੀ ਭਾਰਤ ਸਰਕਾਰ ਨੂੰ ਕਿਹਾ, ਜਿਸ ਸਬੰਧੀ ਉਹ ਜਲਦੀ ਹੀ ਪੰਜਾਬ ਦੇ ਰਾਜਪਾਲ ਸਾਹਿਬ ਨਾਲ ਮੁਲਾਕਾਤ ਕਰਨਗੇ।
Kartarpur Corridor
ਭਾਈ ਵਡਾਲਾ ਨੇ ਸ਼ੁਰੂ ਵਿਚ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਰ੍ਹੇ ਲਈ ਸਭ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਭਾਰਤ-ਪਾਕਿਸਤਾਨ ਦੀਆਂ ਸਰਕਾਰਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਨਤਮਸਤਕ ਹੁੰਦਿਆਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿਤਾ ਹੈ। ਜਿਸ ਦਾ ਕਿ ਹਰ ਨਾਨਕ ਨਾਮ ਲੇਵਾ ਸਿੱਖ ਦਿਲੋਂ ਸਵਾਗਤ ਕਰਦਾ ਹੈ। ਇਸ ਸਭ ਦੇ ਬਾਵਜੂਦ ਵੀ ਭਾਰਤ ਸਰਕਾਰ ਵਲੋਂ ਸ਼ਰਧਾਲੂਆਂ ਲਈ ਪਾਸਪੋਰਟ ਨੂੰ ਅਪਣੀ ਰਜਿਸਟਰੇਸ਼ਨ ਵੈੱਬਸਾਈਟ 'ਤੇ ਲਾਜ਼ਮੀ ਕਰਾਰ ਦਿਤਾ ਗਿਆ ਹੈ।
ਇਥੇ ਹੀ ਬੱਸ ਨਹੀਂ ਸਗੋਂ ਪਾਸਪੋਰਟ ਤੋਂ ਬਾਅਦ ਵੀ ਪੁਲਿਸ ਜਾਂਚ ਕਰਵਾਈ ਜਾਂਦੀ ਹੈ ਤੇ ਬਹੁਤ ਥਾਈਂ ਇਸ ਸਬੰਧੀ ਪੈਸੇ ਲੈਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਹੁਣ ਜੇਕਰ ਅਸੀਂ ਵੀਜ਼ਾ ਲੈ ਕੇ ਪਾਕਿਸਤਾਨ ਜਾਂਦੇ ਹਾਂ ਤਾਂ ਕੋਈ ਜਾਂਚ ਨਹੀਂ, ਜਦਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ 'ਤੇ ਤਾਂ ਉਸੇ ਦਿਨ ਸੰਗਤਾਂ ਲਈ ਸ਼ਾਮੀਂ ਵਾਪਿਸ ਆਉਣਾ ਵੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਈ ਰਿਸ਼ਤੇਦਾਰ ਜਾ ਕੇ ਆਏ ਹਨ, ਜਿਨ੍ਹਾਂ ਦੱਸਿਆ ਕਿ ਭਾਰਤ ਵਾਪਸੀ 'ਤੇ ਪ੍ਰਸ਼ਾਦ ਤੱਕ ਵੀ ਸੁਰੱਖਿਆ ਦੇ ਨਾਮ ਤੇ ਫਰੋਲ ਕੇ ਦੇਖਿਆ ਜਾਂਦਾ ਹੈ ਜੋ ਕਿਸੇ ਜ਼ਲਾਲਤ ਤੋਂ ਘੱਟ ਨਹੀਂ ਹੈ।
Kartarpur Corridor
ਉਨ੍ਹਾਂ ਸ਼ਿਕਵਾ ਕੀਤਾ ਕਿ ਇਸ ਭਾਵਨਾਤਮਿਕ ਮੁੱਦੇ 'ਤੇ ਕੋਈ ਵੀ ਪੰਥਕ ਜਥੇਬੰਦੀ ਕਿਉਂ ਨਹੀਂ ਬੋਲਦੀ, ਇਹ ਵੀ ਹੈਰਾਨੀ ਦੀ ਗੱਲ ਹੈ। ਭਾਈ ਵਡਾਲਾ ਨੇ ਅੰਤ ਵਿਚ ਕਿਹਾ ਕਿ ਜੇ ਲੋੜ ਪਈ ਤਾਂ ਉਹ ਇਸ ਮੁੱਦੇ ਲਈ ਸੜਕਾਂ 'ਤੇ ਉੱਤਰ ਕੇ ਸੰਘਰਸ਼ ਵੀ ਕਰਨਗੇ। ਜਲੰਧਰ ਦੇ ਮੁੱਖ ਸੇਵਾਦਾਰ ਭਾਈ ਨਰਿੰਦਰਪਾਲ ਸਿੰਘ ਨੇ ਕਿਹਾ ਕਿ ਪਾਸਪੋਰਟ ਲਾਜ਼ਮੀ ਵਾਲੇ ਮੁੱਦੇ 'ਤੇ ਸਿੱਖ ਸਦਭਾਵਨਾ ਦਲ ਜਲਦੀ ਹੀ ਪੰਜਾਬ ਦੇ ਰਾਜਪਾਲ ਸਾਹਿਬ ਨੂੰ ਮਿਲਣ ਜਾ ਰਿਹਾ ਹੈ ਕਿਉਂਕਿ ਇਸ ਸ਼ਰਤ ਨਾਲ ''ਖੁੱਲ੍ਹੇ ਦਰਸ਼ਨ ਦੀਦਾਰੇ'' ਨਹੀਂ ਹੋ ਰਹੇ 'ਤੇ ਗੁਰੂ ਦੀਆਂ ਸੰਗਤਾਂ ਵਿਚ ਵੱਡੇ ਪੱਧਰ ਉੱਪਰ ਨਿਰਾਸ਼ਤਾ ਪਾਈ ਜਾ ਰਹੀ ਹੈ।
Bhai Baldev Singh Wadala
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੀਆਂ ਹੋਰ ਵੀ ਛੋਟੀਆਂ-ਛੋਟੀਆਂ ਦਿੱਕਤਾਂ ਹਨ, ਜੋ ਪੰਜਾਬ ਦੇ ਰਾਜਪਾਲ ਰਾਹੀਂ ਭਾਰਤ ਸਰਕਾਰ ਤੱਕ ਪਹੁੰਚਾਉਣੀਆਂ ਸਾਡਾ ਫਰਜ਼ ਵੀ ਹੈ ਤੇ ਧਰਮ ਵੀ। ਇਸ ਪ੍ਰੈੱਸ ਮਿਲਣੀ ਵਿਚ ਭਾਈ ਇਕਬਾਲ ਸਿੰਘ, ਭਾਈ ਗੁਰਬਿੰਦਰ ਸਿੰਘ ਭਾਗੋਵਾਲ, ਭਾਈ ਹਰਪ੍ਰੀਤ ਸਿੰਘ, ਭਾਈ ਗੁਰਮੀਤ ਸਿੰਘ ਥੂਹੀ, ਭਾਈ ਚਰਨਜੀਤ ਸਿੰਘ, ਭਾਈ ਸੰਤੋਖ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।