ਪੁਜਾਰੀਵਾਦ ਦੀ ਗ਼ਲਤ ਮਿੱਥ ਨੂੰ ਬਾਬੇ ਨਾਨਕ ਨੇ ਦਲੀਲਾਂ ਰਾਹੀਂ ਰੱਦ ਕੀਤਾ : ਪਰਮਜੀਤ ਸਿੰਘ
Published : Aug 13, 2017, 5:54 pm IST
Updated : Mar 24, 2018, 5:37 pm IST
SHARE ARTICLE
Paramjit Singh
Paramjit Singh

ਜਦੋਂ ਪੁਜਾਰੀਵਾਦ ਦੇ ਅਖੌਤ ਕੇ ਇਸਤਰੀ ਮਾੜੀ ਹੈ ਅਰਥਾਤ ਇਸਤਰੀ 'ਚ ਕੋਈ ਗੁਣ ਨਹੀਂ ਬਾਰੇ ਸਾਰੇ ਸਮਾਜ ਨੇ ਪ੍ਰਵਾਨ ਕਰ ਲਿਆ ਤਾਂ ਬਾਬੇ ਨਾਨਕ ਨੇ ਦਲੀਲਾਂ ਨਾਲ ਉਸ ਮਿੱਥ ਨੂੰ

 

ਕੋਟਕਪੂਰਾ, 13 ਅਗੱਸਤ  (ਗੁਰਮੀਤ ਸਿੰਘ ਮੀਤਾ) : ਜਦੋਂ ਪੁਜਾਰੀਵਾਦ ਦੇ ਅਖੌਤ ਕੇ ਇਸਤਰੀ ਮਾੜੀ ਹੈ ਅਰਥਾਤ ਇਸਤਰੀ 'ਚ ਕੋਈ ਗੁਣ ਨਹੀਂ ਬਾਰੇ ਸਾਰੇ ਸਮਾਜ ਨੇ ਪ੍ਰਵਾਨ ਕਰ ਲਿਆ ਤਾਂ ਬਾਬੇ ਨਾਨਕ ਨੇ ਦਲੀਲਾਂ ਨਾਲ ਉਸ ਮਿੱਥ ਨੂੰ ਰੱਦ ਹੀ ਕੀਤਾ, ਬਲਕਿ ਉਸਾਰੂ ਵਿਚਾਰਾਂ ਰਾਹੀਂ ਸਮੁੱਚੀ ਲੋਕਾਈ ਨੂੰ ਪ੍ਰਭਾਵਤ ਕਰਨ 'ਚ ਵੀ ਸਫਲਤਾ ਹਾਸਲ ਕੀਤੀ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਥਾਨਕ ਜ਼ੋਨਲ ਦਫ਼ਤਰ ਵਿਖੇ ਕਥਾ-ਕੀਰਤਨ ਸਮਾਗਮ ਦੌਰਾਨ ਭਾਈ ਪਰਮਜੀਤ ਸਿੰਘ ਨੇ ਦਾਅਵਾ ਕੀਤਾ ਕਿ ਦੁਨੀਆਂ ਭਰ 'ਚ ਸ਼ਾਂਤੀ, ਸਰਬੱਤ ਦੇ ਭਲੇ ਅਤੇ ਸਮਾਜ ਦੇ ਸੁਧਾਰ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਇਕ ਜਰੀਆ ਹੈ ਪਰ ਅਫਸੋਸ ਅਸੀਂ ਗੁਰਬਾਣੀ ਨੂੰ ਪੜ੍ਹਨ, ਵਿਚਾਰਨ ਅਤੇ ਆਪਣੇ ਜੀਵਨ 'ਤੇ ਲਾਗੂ ਕਰਨ ਦੀ ਬਜਾਇ ਉਸ ਨੂੰ ਕੀਮਤੀ ਰੁਮਾਲਿਆਂ 'ਚ ਲਪੇਟ ਕੇ ਰੱਖ ਦਿਤਾ। ਉਨ੍ਹਾਂ ਅਨੇਕਾਂ ਉਦਾਹਰਣਾਂ ਦਿੰਦਿਆਂ ਦਸਿਆ ਕਿ ਮਨੁੱਖ ਨੇ ਜਿਵੇਂ-ਜਿਵੇਂ ਤਰੱਕੀ ਕੀਤੀ ਉਵੇਂ-ਉਵੇਂ ਅਪਰਾਧ ਵਧਦਾ ਗਿਆ, ਜੇਲਾਂ ਵੱਡੀਆਂ ਹੋ ਗਈਆਂ, ਸੋਚ ਸੌੜੀ ਹੋ ਗਈ ਅਤੇ ਮਿਲਵਰਤਨ ਖਤਮ ਹੋ ਕੇ ਰਹਿ ਗਿਆ, ਚਲਾਕੀ ਤੇ ਬੇਈਮਾਨੀ ਨੇ ਜ਼ੋਰ ਫੜ ਲਿਆ। ਭਾਵੇਂ ਸਕੂਲਾਂ/ਕਾਲਜਾਂ ਅਤੇ ਧਾਰਮਕ ਸਥਾਨਾਂ ਰਾਹੀਂ ਨੈਤਿਕਤਾ ਦਾ ਪਾਠ ਪੜ੍ਹਾਉਣ ਮੌਕੇ ਨਸ਼ੇ ਨੂੰ ਕੋਹੜ ਆਖਿਆ ਜਾਂਦਾ ਹੈ ਪਰ ਫਿਰ ਵੀ ਸ਼ਰਾਬ ਦੇ ਠੇਕਿਆਂ ਦੀ ਗਿਣਤੀ 'ਚ ਦਿਨੋਂ-ਦਿਨ ਵਾਧਾ ਹੁੰਦਾ ਜਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਅਸੀਂ ਸਾਰਿਆਂ ਨੇ ਅਪਣੇ ਵਿਚਾਰ ਸ਼ੁੱਧ ਕਰ ਲਏ ਤਾਂ ਸਮਾਜ 'ਚ ਸੁਧਾਰ ਸੁਭਾਵਿਕ ਹੈ। ਉਕਤ ਸਮਾਗਮ ਦੌਰਾਨ ਭਾਈ ਚਰਨਜੀਤ ਸਿੰਘ ਚੰਨੀ ਸਮੇਤ ਨਿਸ਼ਕਾਮ ਵੀਰਾਂ/ਭੈਣਾਂ ਨੇ ਰਸਭਿੰਨਾ ਕੀਰਤਨ ਕਰ ਕੇ ਅਪਣੀ ਹਾਜ਼ਰੀ ਲਵਾਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement