
ਡਾ. ਮਨਮੋਹਨ ਸਿੰਘ ਹਿੰਦੂ ਕਾਲਜ ਵਿਖੇ ਹੋ ਰਹੇ ਸਮਾਗਮ ਵਿਚ ਸ਼ਿਰਕਤ ਕਰਨਗੇ
ਸਥਾਨਕ ਹਿੰਦੂ ਕਾਲਜ ਦੇ ਸਾਬਕਾ ਵਿਦਿਆਰਥੀ ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ 24 ਮਾਰਚ ਨੂੰ ਅੰਮ੍ਰਿਤਸਰ ਪੁੱਜ ਰਹੇ ਹਨ। ਡਾ. ਮਨਮੋਹਨ ਸਿੰਘ ਹਿੰਦੂ ਕਾਲਜ ਵਿਖੇ ਹੋ ਰਹੇ ਸਮਾਗਮ ਵਿਚ ਸ਼ਿਰਕਤ ਕਰਨਗੇ। ਡਾ. ਮਨਮੋਹਨ ਸਿੰਘ 24 ਮਾਰਚ ਨੂੰ ਹਿੰਦੂ ਕਾਲਜ ਕੰਪਲੈਕਸ ਵਿਚ ਹੋਣ ਵਾਲੇ ਸਮਾਗਮ ਵਿਚ ਵਿਦਿਆਰਥੀਆਂ ਨੂੰ ਸਨਮਾਨਤ ਕਰਨਗੇ।
Dr. Manmohan Singh
ਇਸ ਤੋਂ ਬਾਅਦ ਅਗਲੇ ਦਿਨ 25 ਮਾਰਚ ਨੂੰ ਉਹ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ। ਹਿੰਦੂ ਕਾਲਜ 1924 ਵਿਚ ਸਥਾਪਤ ਹੋਇਆ ਸੀ। ਡਾ. ਮਨਮੋਹਨ ਸਿੰਘ ਨੇ ਇਸ ਕਾਲਜ ਤੋਂ 1951 ਤੋਂ 1953 ਤਕ ਬੀ.ਐਸਸੀ ਦੀ ਪੜ੍ਹਾਈ ਕੀਤੀ ਸੀ। ਜ਼ਿਕਰਯੋਗ ਹੈ ਕਿ ਉਕਤ ਹਿੰਦੂ ਕਾਲਜ ਦੇ ਫ਼ੀਲਡ ਮਾਰਸ਼ਲ ਜਰਨਲ ਮਾਣਕ ਸ਼ਾਹ, ਪ੍ਰਸਿੱਧ ਕ੍ਰਿਕਟਰ ਬਿਸ਼ਨ ਸਿੰਘ ਬੇਦੀ, ਸਾਬਕਾ ਕੇਂਦਰੀ ਵਜ਼ੀਰ ਸ਼ਿਵ ਸ਼ੰਕਰ ਤੇ ਕਮੇਡੀਅਨ ਕਪਿਲ ਸ਼ਰਮਾ ਵੀ ਵਿਦਿਆਰਥੀ ਰਹੇ ਹਨ।