
ਰਵਾਇਤੀ ਢੰਗ ਨਾਲ ਦਸਤਾਰ ਸਜਾਈ ਜਿਨ੍ਹਾਂ ਵਿਚੋਂ 2 ਵਿਅਕਤੀਆਂ ਕਮਾਂਡੈਂਟ ਹਵਾ ਸਿੰਘ ਸਾਂਗਵਾਨ ਅਤੇ ਪਰਵਿੰਦਰ ਸਿੰਘ ਨੇ ਅੰਮ੍ਰਿਤਪਾਨ ਕੀਤਾ
ਅੰਮ੍ਰਿਤਸਰ/ਟਾਂਗਰਾ (ਸੁਰਜੀਤ ਸਿੰਘ ਖ਼ਾਲਸਾ): ਕੋਰੋਨਾ ਕਾਲ ਵਿਚ ਸਿੱਖਾਂ ਵਲੋਂ ਕੀਤੀ ਸੇਵਾ, ਲੰਗਰ ਤੇ ਪੰਗਤ, ਬਰਾਬਰੀ ਦੇ ਸਿਧਾਂਤ ਤੋਂ ਪ੍ਰਭਾਵਤ ਹੋ ਕੇ ਹਰਿਆਣਾ ਤੇ ਉਤਰ ਪ੍ਰਦੇਸ਼ ਦੇ ਵਖ ਵਖ ਭਾਈਚਾਰੇ ਨਾਲ ਸੰਬਧਤ ਕਰੀਬ 13 ਵਿਅਕਤੀਆਂ ਨੇ ਸਿੱਖ ਧਰਮ ਅਪਣਾਉਣ ਦਾ ਫ਼ੈਸਲਾ ਲਿਆ। ਇਹ ਸਾਰੇ ਵਿਅਕਤੀ ਗੁਰਮਤਿ ਵਿਚਾਰਧਾਰਾ ਦੇ ਅੰਤਰਰਾਸ਼ਟਰੀ ਪ੍ਰਚਾਰਕ ਗਿਆਨੀ ਗੁਰਮੀਤ ਸਿੰਘ ਗੌਰਵ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਪੁੱਜੇ।
Sikh
ਰਵਾਇਤੀ ਢੰਗ ਨਾਲ ਦਸਤਾਰ ਸਜਾਈ ਜਿਨ੍ਹਾਂ ਵਿਚੋਂ 2 ਵਿਅਕਤੀਆਂ ਕਮਾਂਡੈਂਟ ਹਵਾ ਸਿੰਘ ਸਾਂਗਵਾਨ ਅਤੇ ਪਰਵਿੰਦਰ ਸਿੰਘ ਨੇ ਅੰਮ੍ਰਿਤਪਾਨ ਕੀਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਹਰਿਆਣਾ ਨਿਵਾਸੀ ਕਮਾਂਡੈਂਟ ਹਵਾ ਸਿੰਘ ਸਾਂਗਵਾਨ ਨੇ ਦਸਿਆ ਕਿ ਉਹ ਨੌਕਰੀ ਦੌਰਾਨ ਤਰਨਤਾਰਨ ਪਟੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਡਿਊਟੀ ਕਰਦੇ ਰਹੇ ਹਨ ਤੇ ਸਿੱਖ ਧਰਮ ਬਾਰੇ ਸੇਵਾਕਾਲ ਦੌਰਾਨ ਬਹੁਤ ਜਾਣਕਾਰੀ ਪ੍ਰਾਪਤ ਕੀਤੀ ਸੀ।
Amritpan
ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਨੇ ਸਿੱਖ ਧਰਮ ਅਪਣਾਉਣ ਦਾ ਫ਼ੈਸਲਾ ਲਿਆ। ਉਨ੍ਹਾਂ ਦਸਿਆ ਕਿ ਉਹ ਸਿੱਖ ਧਰਮ ਦੇ ਸੇਵਾ ਅਤੇ ਬਰਾਬਰਤਾ ਦੇ ਸਿਧਾਂਤ ਤੋਂ ਬੇਹਦ ਪ੍ਰਭਾਵਤ ਹਨ। ਇਸ ਮੌਕੇ ਬੋਲਦਿਆਂ ਉਤਰ ਪ੍ਰਦੇਸ਼ ਦੇ ਬਾਗਪਤ ਦੇ ਰਹਿਣ ਵਾਲੇ ਪਰਵਿੰਦਰ ਸਿੰਘ ਨੇ ਦਸਿਆ ਕਿ ਅਸੀ ਸਮਾਜ ਵਿਚ ਜਾਤ ਪਾਤ ਦੇ ਸਿਸਟਮ ਤੋਂ ਬਹੁਤ ਦੁਖੀ ਸੀ। ਅਸੀ ਅਜਿਹਾ ਧਰਮ ਅਪਣਾਉਣ ਬਾਰੇ ਸੋਚ ਰਹੇ ਸੀ ਜਿਸ ਵਿਚ ਸਾਰੇ ਮਨੁੱਖਾਂ ਨੂੰ ਬਰਾਬਰਤਾ ਦਾ ਦਰਜਾ ਪ੍ਰਾਪਤ ਹੋਵੇ।
ਫਿਰ ਅਸੀ ਸਿੱਖ ਧਰਮ ਅਪਣਾਉਣ ਦਾ ਫ਼ੈਸਲਾ ਲਿਆ। ਉਨ੍ਹਾਂ ਦਸਿਆ ਕਿ ਕੋਰੋਨਾ ਕਾਲ ਸਮੇ ਸਿੱਖਾਂ ਨੇ ਜੋ ਸੇਵਾ ਕੀਤੀ ਹੈ ਉਸ ਦੀ ਮਿਸਾਲ ਕਿਧਰੇ ਨਹੀਂ ਮਿਲਦੀ।
ਉਸ ਨੇ ਦਸਿਆ ਕਿ ਜਦੋਂ ਵੀ ਅਸੀ ਗੁਰਦਵਾਰਾ ਸਾਹਿਬ ਗਏ ਤਾਂ ਸਾਨੂੰ ਬਰਾਬਰ ਬਿਠਾ ਕੇ ਲੰਗਰ ਛਕਾਇਆ ਗਿਆ ਜਿਸ ਤੋਂ ਅਸੀ ਮਹਿਸੂਸ ਕੀਤਾ ਕਿ ਜੇਕਰ ਸਮਾਜ ਵਿਚੋਂ ਜਾਤ ਪਾਤ ਦਾ ਕਲੰਕ ਖ਼ਤਮ ਕਰਨਾ ਹੈ ਤਾਂ ਸਿੱਖ ਧਰਮ ਵਿਚ ਜਾ ਕੇ ਹੀ ਇਹ ਕਾਰਜ ਕੀਤਾ ਜਾ ਸਕਦਾ ਹੈ।
ਇਸ ਮੌਕੇ ਤੇ ਗਿਆਨੀ ਗੁਰਮੀਤ ਸਿੰਘ ਗੌਰਵ ਨੇ ਕਿਹਾ ਕਿ ਗੁਰਮਤਿ ਪ੍ਰਚਾਰ ਨੂੰ ਸੁਣਨ ਤੋਂ ਬਾਅਦ ਕਰੀਬ 300 ਪਰਵਾਰਾਂ ਨੇ ਸਿੱਖ ਧਰਮ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਸੀ ਪਰ ਕੋਰੋਨਾ ਦੀਆਂ ਸਖ਼ਤੀਆਂ ਕਾਰਨ ਅੱਜ ਕੇਵਲ 13 ਵਿਅਕਤੀ ਹੀ ਆ ਸਕੇ ਹਨ।