ਪਰ ਕਾ ਬੁਰਾ ਨਾ ਰਾਖਹੁ ਚੀਤ
Published : Jun 24, 2020, 11:10 am IST
Updated : Sep 20, 2020, 7:05 pm IST
SHARE ARTICLE
Chaur sahib
Chaur sahib

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)

15 ਕੁ ਦਿਨ ਬਾਅਦ ਫਿਰ ਆ ਗਏ ਤੇ ਉਹੀ ਮੰਗ ਦੁਹਰਾਈ। ਮੈਂ ਉਨ੍ਹਾਂ ਨੂੰ ਪਿਆਰ-ਸਤਿਕਾਰ ਨਾਲ ਸਮਝਾਇਆ ਕਿ ਚੱਕ ਦੀ ਭਲਾਈ ਲਈ ਉਹ ਪਾਈਪ ਛੋਟਾ ਕਰਵਾ ਲੈਣ। ਇਸ ਕੰਮ ਲਈ ਉਨ੍ਹਾਂ ਨੂੰ ਕੋਈ ਪੈਸੇ ਖ਼ਰਚ ਕਰਨ ਦੀ ਲੋੜ ਨਹੀਂ। ਮੇਰੀ ਸਲਾਹ ਉਨ੍ਹਾਂ ਨੇ ਮੰਨ ਲਈ ਤੇ ਇਸ ਅਨੁਸਾਰ ਮੈਂ ਪ੍ਰਸਤਾਵ ਤਿਆਰ ਕਰ ਕੇ ਮਨਜ਼ੂਰੀ ਲਈ ਉੱਚ ਅਧਿਕਾਰੀ ਨੂੰ ਭੇਜ ਦਿਤਾ। ਕੁੱਝ ਦਿਨਾਂ ਵਿਚ ਇਹ ਮਨਜ਼ੂਰ ਹੋ ਕੇ ਆ ਗਿਆ ਤਾਂ ਮੈਂ ਇਹ ਸਬੰਧਤ ਐਸ.ਡੀ.ਓ. ਨੂੰ ਭੇਜ ਦਿਤਾ ਤਾਕਿ ਮੌਕੇ ਉਤੇ ਚੱਲ ਰਹੇ 4 ਇੰਚ ਦੀ ਥਾਂ 'ਤੇ 3 ਇੰਚ ਦਾ ਪਾਈਪ ਲੱਗ ਸਕੇ। ਉਸ ਤੋਂ ਬਾਅਦ ਕਰੀਬ ਡੇਢ ਮਹੀਨੇ ਤਕ ਉਸ ਚੱਕ ਦਾ ਕੋਈ ਵਿਅਕਤੀ ਮੈਨੂੰ ਦਫ਼ਤਰ ਵਿਚ ਨਾ ਦਿਸਿਆ।

Gurbani Gurbani

ਐਤਵਾਰ ਵਾਲੇ ਇਕ ਦਿਨ ਮੈਂ ਅਪਣੇ ਕੁਆਟਰ ਵਿਚ ਹੀ ਸੀ ਤਾਂ ਦਰਵਾਜ਼ੇ ਉਤੇ ਲੱਗੀ ਘੰਟੀ ਵੱਜੀ। ਵੇਖਿਆ ਤਾਂ ਪਤਾ ਲਗਾ ਕਿ ਉਹ ਚੱਕ ਦੇ 4-5 ਆਦਮੀ ਆਏ ਹਨ। ਅੰਦਰ ਬਿਠਾਉਣ ਉਪਰੰਤ ਮੈਂ ਉਨ੍ਹਾਂ ਤੋਂ ਆਉਣ ਦਾ ਮਨੋਰਥ ਪੁਛਿਆ ਤਾਂ ਉਨ੍ਹਾਂ ਵਿਚੋਂ ਇਕ ਵਿਅਕਤੀ ਨੇ ਜੋ ਕਿਹਾ ਉਹ ਉਸ ਦੀ ਜ਼ੁਬਾਨੀ ਇਸ ਪ੍ਰਕਾਰ ਸੀ, ''ਸਾਡਾ ਕੋਈ ਖ਼ਰਚਾ ਕਰਵਾਏ ਬਿਨਾਂ ਤੁਸੀ ਸਾਡੇ ਚੱਕ ਲਈ ਜੋ ਪਾਈਪ ਮਨਜ਼ੂਰ ਕਰਵਾਇਆ ਹੈ, ਉਹ ਅਸੀ ਮੌਕੇ 'ਤੇ ਫਿੱਟ ਕਰਵਾ ਲਿਆ ਹੈ ਅਤੇ ਚੱਕ ਦੇ ਸਾਰੇ ਕਾਸ਼ਤਕਾਰਾਂ ਨੇ ਅਪਣੇ-ਅਪਣੇ ਖੇਤਾਂ ਨੂੰ ਇਕ-ਇਕ ਵਾਰ ਪਾਣੀ ਲਗਾ ਲਿਆ ਹੈ। ਅੱਜ ਅਸੀ ਪੂਰੇ ਚੱਕ ਵਲੋਂ ਆਪ ਜੀ ਦਾ ਧਨਵਾਦ ਕਰਨ ਆਏ ਹਾਂ ਕਿਉਂਕਿ ਨਵੇਂ ਪਾਈਪ ਤੋਂ ਮਿਲਦਾ ਪਾਣੀ ਹੁਣ ਚੱਕ ਦੇ ਸਾਰੇ ਰਕਬੇ ਵਿਚ ਸੁਚਾਰੂ ਰੂਪ ਨਾਲ ਪਹੁੰਚਣ ਲੱਗ ਪਿਆ ਹੈ।

SikhSikh

ਇਕ ਹੋਰ ਗੱਲ ਜੋ ਆਪ ਜੀ ਨੂੰ ਦਸਣੀ ਚਾਹੁੰਦੇ ਹਾਂ ਉਹ ਇਹ ਹੈ ਕਿ ਜਦ ਤੁਸੀ ਸਾਨੂੰ ਵਾਰ-ਵਾਰ ਇਕ ਹੀ ਜਵਾਬ ਦੇ ਰਹੀ ਸੀ ਕਿ ਪਾਈਪ ਦਾ ਸਾਈਜ਼ ਛੋਟਾ ਕਰਵਾ ਲਉ ਤਾਂ ਸਾਨੂੰ ਇਹ ਲੱਗ ਰਿਹਾ ਸੀ ਕਿ ਪੈਸਿਆਂ ਦੀ ਝਾਕ ਵਿਚ ਤੁਸੀ ਇਸ ਤਰ੍ਹਾਂ ਕਰ ਰਹੇ ਹੋ। ਦੋ ਕੁ ਮਹੀਨੇ ਪਹਿਲਾਂ ਇਕ ਦਿਨ ਸਵੇਰੇ-ਸਵੇਰੇ ਅਸੀ ਕੁੱਝ ਮੈਂਬਰ ਤੁਹਾਨੂੰ ਤੁਹਾਡੇ ਕੁਆਟਰ ਉਤੇ ਮਿਲਣ ਲਈ ਆਏ ਸੀ। ਬਾਕੀ ਮੈਂਬਰ ਤਾਂ ਅਸੀ ਬਾਹਰ ਸੜਕ ਉਤੇ ਖੜੇ ਰਹੇ ਤੇ ਅਪਣੇ ਵਿਚੋਂ ਇਕ ਆਦਮੀ ਨੂੰ ਤੁਹਾਡੇ ਕੁਆਟਰ ਵਲ ਇਸ ਲਈ ਭੇਜਿਆ ਸੀ ਤਾਕਿ ਇਹ ਪਤਾ ਲੱਗ ਸਕੇ ਕਿ ਤੁਸੀ ਕੀ ਕਰ ਰਹੇ ਹੋ।

Darbar Sahib Darbar Sahib

ਖਿੜਕੀ ਵਿਚੋਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਬੈਠਿਆਂ ਪਾਠ ਕਰਦੇ ਵੇਖ ਕੇ ਉਸ ਨੇ ਵਾਪਸ ਆ ਕੇ ਸਾਨੂੰ ਇਹ ਕਿਹਾ ਕਿ ਅਸੀ ਤਾਂ ਪੈਸੇ ਦੇ ਕੇ ਉਸ ਨੂੰ ਰੰਗੇ ਹੱਥੀਂ ਫੜਾਉਣਾ ਚਾਹੁੰਦੇ ਹਾਂ ਪਰ ਮੇਰੀ ਆਤਮਾ ਤਾਂ ਇਹ ਕਹਿੰਦੀ ਹੈ ਕਿ ਸਾਡਾ ਅਜਿਹਾ ਕਰਨਾ ਬਿਲਕੁਲ ਗ਼ਲਤ ਹੈ। ਪਾਠ ਕਰਦਿਆਂ ਉਸ ਨੂੰ ਵੇਖ ਕੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਕੋਈ ਸਾਧੂ-ਸੰਤ ਭਗਤੀ ਵਿਚ ਲੀਨ ਹੋਵੇ।

''ਅਸੀ ਇਹ ਦਸਣਾ ਚਾਹੁੰਦੇ ਹਾਂ ਕਿ ਉਸ ਦਿਨ ਅਸੀ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਨੂੰ ਨਾਲ ਲੈ ਕੇ ਆਏ ਸੀ ਤਾਕਿ ਤੁਹਾਨੂੰ ਪੈਸੇ ਦੇ ਕੇ ਰੰਗੇ ਹੱਥੀਂ ਫੜਵਾ ਸਕੀਏ। ਪਰ ਸਾਡੇ ਬੰਦੇ ਦੁਆਰਾ ਦਿਤੀ ਗਈ ਰੀਪੋਰਟ ਤੋਂ ਬਾਅਦ ਅਸੀ ਅਪਣਾ ਮਨ ਬਦਲ ਲਿਆ ਸੀ ਤੇ ਉਸੇ ਦਿਨ ਹੀ ਆਪ ਜੀ ਨੂੰ ਦਫ਼ਤਰ ਆ ਕੇ ਇਹ ਬੇਨਤੀ ਕੀਤੀ ਸੀ ਕਿ ਤੁਹਾਨੂੰ ਜੋ ਠੀਕ ਲਗਦਾ ਹੈ, ਉਹ ਕਰ ਲਉ। ਤੁਹਾਨੂੰ ਫੜਾਉਣ ਵਾਲੀ ਅਪਣੀ ਸੋਚਣੀ 'ਤੇ ਅਸੀ ਸ਼ਰਮਿੰਦਾ ਹਾਂ ਕਿਉਂਕਿ ਜਿਸ ਸਮੇਂ ਅਸੀ ਤੁਹਾਡਾ ਬੁਰਾ ਕਰਨ ਬਾਰੇ ਸੋਚ ਰਹੇ ਸੀ, ਸੱਚ ਤਾਂ ਇਹ ਹੈ ਕਿ ਤੁਸੀ ਤਾਂ ਉਸ ਸਮੇਂ ਸਾਡਾ ਭਲਾ ਕਰਨ ਦੀ ਸੋਚ ਰਹੇ ਸੀ।''

Guru Granth Sahib JiGuru Granth Sahib Ji

ਕੁੱਝ ਹੋਰ ਗੱਲਾਂ ਕਰਨ ਉਪਰੰਤ ਕਰੀਬ ਘੰਟੇ ਕੁ ਬਾਅਦ ਉਹ ਬੱਸ ਅੱਡੇ ਵਲ ਨੂੰ ਚਲੇ ਗਏ ਕਿਉਂਕਿ ਉਨ੍ਹਾਂ ਦੇ ਪਿੰਡਾਂ ਵਲ ਨੂੰ ਜਾਣ ਵਾਲੀ ਆਖ਼ਰੀ ਬੱਸ ਦਾ ਸਮਾਂ ਹੋ ਗਿਆ ਸੀ। ਉਨ੍ਹਾਂ ਨੂੰ ਰਵਾਨਾ ਕਰਨ ਉਪਰੰਤ ਮੈਂ ਸਿੱਧਾ ਕੁਆਟਰ ਦੇ ਉਸ ਕਮਰੇ ਵਿਚ ਗਿਆ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੀਤੇ ਹੋਏ ਸਨ। ਸਹੀ ਰਸਤਾ ਵਿਖਾਉਣ ਲਈ ਧੰਨਵਾਦ ਕਰਨ ਬਾਅਦ ਮੇਰੇ ਦਿਲ ਦੀਆਂ ਗਹਿਰਾਈਆਂ ਵਿਚੋਂ ਸਤਿਕਾਰ ਨਾਲ ਇਹ ਸ਼ਬਦ ਨਿਕਲੇ, ਗੁਰੂ ਸਾਹਿਬ ਆਪ ਜੀ ਹੀ ਤਾਂ ਇਹ ਸਿਖਿਆ ਪ੍ਰਦਾਨ ਕਰਦੇ ਹੋ,
ਪਰ ਕਾ ਬੁਰਾ ਨ ਰਾਖਹੁ ਚੀਤ।।
ਤੁਮ ਕਉ ਦੁਖੁ ਨਹੀ ਭਾਈ ਮੀਤ।। (ਪੰਨਾ 386)

Darbar SahibDarbar Sahib

ਧਨਵਾਦ ਕਰਨ ਉਪਰੰਤ ਕੁੱਝ ਸਮੇਂ ਲਈ ਮੈਂ ਗੁਰੂ ਚਰਨਾਂ ਵਿਚ ਬੈਠ ਗਿਆ ਤੇ ਇਹ ਸੋਚ ਰਿਹਾ ਸੀ ਕਿ ਗੁਰਬਾਣੀ ਉਪਦੇਸ਼ਾਂ ਦੀ ਅਣਦੇਖੀ ਕਰ ਕੇ ਕੰਮ ਕਰਨ ਲਈ ਜੇ ਮੈਂ ਰਿਸ਼ਵਤ ਲੈਣ ਦੇ ਚੱਕਰ ਵਿਚ ਪੈ ਕੇ ਫਸ ਜਾਂਦਾ ਤਾਂ ਮੇਰੀ ਹਾਲਤ ਉਸ ਮਨੁੱਖ ਵਾਲੀ ਹੋ ਜਾਣੀ ਸੀ ਜਿਸ ਦਾ ਉਲੇਖ ਭਗਤ ਕਬੀਰ ਜੀ ਦੁਆਰਾ ਸਲੋਕ 216 ਵਿਚ ਕੀਤਾ ਗਿਆ ਹੈ :
ਕਬੀਰ ਮਨ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ।।
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ।। (ਪੰਨਾ 1376)

Darbar Sahib Darbar Sahib

ਪ੍ਰੋ. ਸਾਹਿਬ ਸਿੰਘ ਦੁਆਰਾ ਇਸ ਸਲੋਕ ਦੇ ਕੀਤੇ ਗਏ ਅਰਥ ਇਸ ਪ੍ਰਕਾਰ ਹਨ, 'ਜੋ ਮਨੁੱਖ ਹਰ ਰੋਜ਼ ਭਜਨ ਭਗਤੀ ਕਰਨ ਪਿਛੋਂ ਸਾਰਾ ਦਿਨ ਠੱਗੀ ਫ਼ਰੇਬ ਦੀ ਕਿਰਤ-ਕਮਾਈ ਕਰਦਾ ਹੈ, ਉਹ ਇਸ ਗੱਲੋਂ ਨਾਵਾਕਿਫ਼ ਨਹੀਂ ਕਿ ਇਹ ਮਾੜੀ ਗੱਲ ਹੈ। ਉਸ ਦਾ ਮਨ ਸੱਭ ਕੁੱਝ ਜਾਣਦਾ ਹੈ ਪਰ ਉਹ ਜਾਣਦਾ ਹੋਇਆਂ ਵੀ ਠੱਗੀ ਦੀ ਕਮਾਈ ਕਰਨ ਵਾਲੀ ਚਤੁਰਾਈ ਕਰੀ ਜਾਂਦਾ ਹੈ। ਪ੍ਰਮਾਤਮਾ ਦੀ ਭਗਤੀ ਤਾਂ ਜਗਦਾ ਜੀਵਾ ਹੈ ਜਿਸ ਨੇ ਜ਼ਿੰਦਗੀ ਦੇ ਹਨੇਰੇ ਸਫ਼ਰ ਵਿਚ ਮਨੁੱਖ ਨੂੰ ਰਸਤਾ ਵਿਖਾਉਣਾ ਹੈ, ਵਿਕਾਰਾਂ ਦੇ ਖੂਹ-ਖਾਤੇ ਵਿਚ ਡਿਗਣੋਂ ਬਚਾਉਣਾ ਹੈ ਪਰ ਉਸ ਦੀਵੇ ਤੋਂ ਕੀ ਸੁਖ ਜੋ ਉਸ ਦੀਵੇ ਦੇ ਸਾਡੇ ਹੱਥ ਵਿਚ ਹੁੰਦਿਆਂ ਵੀ ਅਸੀ ਖ਼ੂਹ ਵਿਚ ਡਿੱਗ ਪਏ?
ਸੰਪਰਕ : 9815676453

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement