ਬਾਬੇ ਨਾਨਕ ਦੀ ਸ਼ਤਾਬਦੀ ਨੂੰ ਸਮਰਪਤ ਪਿੰਡ-ਪਿੰਡ ਕਿਤਾਬਾਂ ਦੀ ਲਾਇਬ੍ਰੇਰੀ ਦਾ ਸੁਝਾਅ ਸਵਾਗਤਯੋਗ : ਜਾਚਕ
Published : Jul 25, 2019, 2:51 am IST
Updated : Jul 25, 2019, 2:51 am IST
SHARE ARTICLE
Jagtar Singh Jachak
Jagtar Singh Jachak

ਕਿਹਾ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਕਰੇ ਇਸ ਦਾ ਭਰਪੂਰ ਸਵਾਗਤ

ਕੋਟਕਪੂਰਾ : ਧਨਵਾਦੀ ਹਾਂ 'ਰੋਜ਼ਾਨਾ ਸਪੋਕਸਮੈਨ' ਦੇ, ਜਿਸ ਨੇ 'ਪੰਜਾਬ ਦਾ ਸਭਿਆਚਾਰਕ ਸੰਕਟ ਅਤੇ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ' ਦੇ ਸਿਰਲੇਖ ਹੇਠ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਪੰਜਾਬੀ ਨੇਤਾਵਾਂ ਦੇ ਵਿਚਾਰਨਯੋਗ ਇਕ ਲੇਖ ਛਾਪਿਆ ਹੈ, ਜਿਸ 'ਚ ਉਨ੍ਹਾਂ ਬਾਬੇ ਨਾਨਕ ਦੀ 550ਵੀਂ ਸ਼ਤਾਬਦੀ ਨੂੰ ਸਮਰਪਿਤ ਹਰ ਇਕ ਪਿੰਡ 'ਚ 550 ਕਿਤਾਬਾਂ ਦੀ ਲਾਇਬ੍ਰੇਰੀ ਸਥਾਪਤ ਕਰਨ ਅਤੇ ਗੁਰਦੁਆਰਿਆਂ 'ਚ ਗੁਰਸ਼ਬਦ ਦੇ ਲੰਗਰ ਚਲਾਉਣ ਦਾ ਸੰਕਟਮੋਚਨ ਸੁਝਾਅ ਦਿਤਾ ਹੈ।

Jagtar Singh JachakJagtar Singh Jachak

ਦੇਸ਼-ਵਿਦੇਸ਼ ਦੇ ਪੰਜਾਬ ਹਿਤਕਾਰੀ ਸੱਜਣਾਂ ਤੇ ਸਿੱਖ ਚਿੰਤਕਾਂ ਦੀ ਰਾਏ ਹੈ ਕਿ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਉਪਰੋਕਤ ਸੁਝਾਅ ਦਾ ਹਾਰਦਿਕ ਸਵਾਗਤ ਕਰਨਾ ਚਾਹੀਦਾ ਹੈ, ਕਿਉਂਕਿ ਸਾਂਝੀਵਾਲਤਾ ਦੇ ਪੈਗੰਬਰ ਜਗਤ-ਗੁਰ ਬਾਬੇ ਨੇ ਮਨੁੱਖਤਾ ਦੇ ਸਰਬਪੱਖੀ ਵਿਕਾਸ ਲਈ ਸਾਨੂੰ ਗਿਆਨ ਗੁਰੂ ਦੇ ਲੜ ਲਾਇਆ ਹੈ। ਉਕਤ ਵਿਚਾਰ ਹਨ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਰੋਜ਼ਾਨਾ ਸਪੋਕਸਮੈਨ ਨੂੰ ਭੇਜੇ ਇਕ ਧਨਵਾਦੀ ਪ੍ਰੈਸ ਨੋਟ 'ਚ ਪ੍ਰਗਟ ਕੀਤੇ।

LibraryLibrary

ਉਨ੍ਹਾਂ ਦਸਿਆ ਕਿ ਅਮਰੀਕਾ, ਚੀਨ ਅਤੇ ਇੰਗਲੈਂਡ ਤੇ ਜਪਾਨ ਆਦਿਕ ਯੂਰਪੀ ਦੇਸ਼ਾਂ ਦੇ ਸਰਬਪੱਖੀ ਵਿਕਾਸ ਦਾ ਇਕ ਵਿਸ਼ੇਸ਼ ਕਾਰਨ ਦੇਸ਼ ਵਾਸੀਆਂ ਅੰਦਰ ਪੁਸਤਕਾਂ ਪੜ੍ਹਨ ਦਾ ਸ਼ੌਂਕ ਹੈ। ਉਨ੍ਹਾਂ ਅੰਕੜਿਆਂ ਸਹਿਤ ਵਰਨਣ ਕਰਦਿਆਂ ਦਸਿਆ ਕਿ ਚੀਨ ਦੀ ਰਾਸ਼ਟਰੀ ਲਾਇਬ੍ਰੇਰੀ 'ਚ 5 ਕਰੋੜ ਪੁਸਤਕਾਂ ਹਨ। ਅਮਰੀਕਾ ਦੀ ਵਾਸ਼ਿੰਗਟਨ 'ਚ ਸਥਿਤ 'ਲਾਇਬ੍ਰੇਰੀ ਆਫ਼ ਕਾਂਗਰਸ' 'ਚ ਸਾਢੇ ਤਿੰਨ ਕਰੋੜ ਗ੍ਰੰਥ ਅਤੇ ਇਥੇ 2400 ਮੁਲਾਜ਼ਮ ਕੰਮ ਕਰਦੇ ਹਨ। 'ਭਾਰਤ' (ਭਾ+ਰਤ) ਦਾ ਸ਼ਬਦੀ ਅਰਥ ਹੈ ਗਿਆਨ ਨੂੰ ਪਿਆਰ ਕਰਨ ਵਾਲਾ ਦੇਸ਼, ਇਥੇ ਪੰਜਾਬ 'ਚ ਵੇਦਾਂ, ਉਪਨਿਸ਼ਦਾਂ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਰਗੇ ਮਹਾਨ ਗ੍ਰੰਥਾਂ ਦੀ ਰਚਨਾ ਹੋਈ ਪਰ ਦੁੱਖ ਦੀ ਗੱਲ ਹੈ, ਇਥੋਂ ਦੇ ਵਾਸੀ ਕਰਮਕਾਂਡੀ ਪਠਨ-ਪਾਠ ਕਰਨ 'ਚ ਸੱਭ ਤੋਂ ਅੱਗੇ ਅਤੇ ਸਰਬਪੱਖੀ ਗਿਆਨ ਦੀ ਪ੍ਰਾਪਤੀ ਲਈ ਪੁਸਤਕਾਂ ਪੜ੍ਹਨ ਪੱਖੋਂ ਸੱਭ ਤੋਂ ਪਿੱਛੇ ਹਨ। 

Library Library

ਸ਼ਰਮ ਦੀ ਗੱਲ ਹੈ ਕਿ ਸਿੱਖ ਉਪਰੋਕਤ ਪੱਖੋਂ ਹੋਰ ਵੀ ਪਛੜਿਆ ਹੋਇਆ ਹੈ, ਭਾਵੇਂ ਕਿ ਉਹ ਅਪਣੇ ਆਪ ਨੂੰ ਸ਼ਬਦ-ਗੁਰੂ ਦੇ ਪੁਜਾਰੀ ਸਦਾਉਂਦੇ ਹਨ। 'ਗੁਰਾਂ ਦੇ ਨਾਮ 'ਤੇ ਵਸਿਆ ਪੰਜਾਬ' ਅੱਜ-ਕੱਲ ਚਿੰਤਾਜਨਕ ਸੰਕਟ 'ਚੋਂ ਗੁਜ਼ਰ ਰਿਹਾ ਹੈ, ਕਿਉਂਕਿ ਕਿਸਾਨ ਖ਼ੁਦਕਸ਼ੀਆਂ ਕਰ ਰਹੇ ਹਨ, ਜਵਾਨ ਨਸ਼ਿਆਂ ਕਾਰਨ ਮਰ ਰਹੇ ਹਨ ਅਤੇ ਧਰਤੀ 'ਚੋਂ ਪਾਣੀ ਘੱਟ ਰਿਹਾ ਹੈ। ਅਜਿਹੇ ਸਮੇਂ ਪਿੰਡ-ਪਿੰਡ ਲਾਇਬ੍ਰੇਰੀਆਂ ਦੀ ਸਥਾਪਨਾ ਉਪਰੋਕਤ ਸੰਕਟ 'ਚੋਂ ਉਭਰਨ ਲਈ ਵੱਡੀਆਂ ਸਹਾਇਕ ਹੋ ਸਕਦੀਆਂ ਹਨ, ਕਿਉਂਕਿ ਕਿਸੇ ਵੀ ਦੇਸ਼, ਮਾਨਵੀ ਭਾਈਚਾਰੇ ਤੇ ਕੌਮ ਦੇ ਸਰਬਪੱਖੀ ਵਿਕਾਸ ਲਈ ਲੋਕਾਂ ਨੂੰ ਗਿਆਨ ਉਪਲਬੱਧ ਕਰਾਉਣਾ ਅਤਿ ਲੋੜੀਂਦਾ ਹੁੰਦਾ ਹੈ।

Jagtar Singh JachakJagtar Singh Jachak

ਇਸ ਲਈ ਪੂਰਨ ਆਸ ਹੈ ਕਿ ਸ਼੍ਰੋਮਣੀ ਕਮੇਟੀ ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਵਾਲੇ ਫ਼ਲਸਫ਼ੇ ਦੀਆਂ ਅਤੇ ਪੰਜਾਬ ਸਰਕਾਰ ਵਾਤਾਵਰਣ ਸੰਭਾਲ, ਸਿਹਤ, ਸਮਾਜ, ਕਿਰਸਾਨੀ, ਉਦਯੋਗ ਅਤੇ ਵਪਾਰ ਆਦਿਕ ਦੇ ਵਿਗਿਆਨ ਦੀਆਂ ਉਤਮ ਦਰਜੇ ਦੀਆਂ ਲਾਇਬ੍ਰੇਰੀਆਂ ਜ਼ਰੂਰ ਖੋਲ੍ਹਣਗੇ, ਕਿਉਂਕਿ ਬਾਬੇ ਨਾਨਕ ਦਾ ਮੁੱਖ ਮਨੋਰਥ ਸਮੁੱਚੀ ਮਾਨਵਤਾ ਦਾ ਸਰਬਪੱਖੀ ਵਿਕਾਸ ਹੈ, ਹੋਰ ਵੀ ਚੰਗਾ ਹੋਵੇ ਜੇਕਰ ਸ਼੍ਰੋਮਣੀ ਕਮੇਟੀ ਬਚੀ-ਖੁਚੀ 'ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਆਨਲਾਈਨ ਲਾਇਬ੍ਰੇਰੀ 'ਚ ਬਦਲ ਦੇਵੇ। ਇਸ ਪ੍ਰਕਾਰ ਉਹ ਸੁਰੱਖਿਅਤ ਵੀ ਰਹੇਗੀ ਤੇ ਸਾਰੇ ਖੋਜੀ ਵਿਦਵਾਨ ਉਸ ਦਾ ਲਾਭ ਵੀ ਪ੍ਰਾਪਤ ਕਰ ਸਕਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement