
ਮੁੱਖ ਮੰਤਰੀ ਜਨਾਬ ਉਸਮਾਨ ਬੁਜ਼ਦਾਰ ਨੇ ਨਨਕਾਣਾ ਸਾਹਿਬ ਵਿਖੇ ਚਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਤੇ ਇਹ ਸਾਰੇ ਕੰਮ ਤੈਅ ਸਮੇਂ ਵਿਚ ਪੂਰੇ ਕੀਤੇ......
ਅੰਮ੍ਰਿਤਸਰ (ਚਰਨਜੀਤ ਸਿੰਘ): ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਨਨਕਾਣਾ ਸਾਹਿਬ ਵਿਖੇ ਚਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਜਨਾਬ ਉਸਮਾਨ ਬੁਜ਼ਦਾਰ ਅਤੇ ਨਨਕਾਣਾ ਸਾਹਿਬ ਤੋਂ ਮੈਂਬਰ ਪਾਰਲੀਮੈਟ ਜਨਾਬ ਬ੍ਰਿਗੇਡੀਅਰ ਏਜ਼ਾਜ ਸ਼ਾਹ ਅਤੇ ਕੈਬਨਿਟ ਸਕੱਤਰ ਮੁਹਿੰਦਰਪਾਲ ਸਿੰਘ ਅੱਜ ਨਨਕਾਣਾ ਸਾਹਿਬ ਪੁੱਜੇ।
ਉਨ੍ਹਾਂ ਇਸ ਮੌਕੇ ਕਰੀਬ 70 ਏਕੜ ਵਿਚ ਬਣਨ ਜਾ ਰਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਮੁੱਖ ਮੰਤਰੀ ਜਨਾਬ ਉਸਮਾਨ ਬੁਜ਼ਦਾਰ ਨੇ ਨਨਕਾਣਾ ਸਾਹਿਬ ਵਿਖੇ ਚਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਤੇ ਇਹ ਸਾਰੇ ਕੰਮ ਤੈਅ ਸਮੇਂ ਵਿਚ ਪੂਰੇ ਕੀਤੇ ਜਾਣ ਦੀਆਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ।
Guru Nanak Dev University
ਉਨ੍ਹਾਂ ਵਿਸ਼ੇਸ਼ ਤੌਰ 'ਤੇ ਨਨਕਾਣਾ ਸਾਹਿਬ ਵਿਖੇ ਲੱਗ ਰਹੇ ਪਾਵਰ ਪਲਾਂਟ ਦਾ ਕੰਮ ਦੇਖਿਆ ਤੇ ਇਸ ਦੇ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਆਦੇਸ਼ ਜਾਰੀ ਕੀਤੇ। ਉਨ੍ਹਾਂ ਨਨਕਾਣਾ ਸਾਹਿਬ ਵਿਖੇ ਸਥਿਤ ਸਪੋਰਟਸ ਕੰਪਲੈਕਸ ਵਿਖੇ ਟੂਰਿਜ਼ਮ ਵਿਭਾਗ ਦੇ ਬਣ ਚੁਕੇ ਇਕ ਹੋਟਲ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਮੁੱਖ ਮੰਤਰੀ ਜਨਾਬ ਉਸਮਾਨ ਬੁਜ਼ਦਾਰ ਨੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰਖਦਿਆਂ ਨਨਕਾਣਾ ਸਾਹਿਬ ਵਿਚ ਪੌਦੇ ਵੀ ਲਗਾਏ।
ਇਸ ਮੌਕੇ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਗ੍ਰੰਥੀ ਭਾਈ ਦਯਾ ਸਿੰਘ ਦੀ ਅਗਵਾਈ ਵਿਚ ਸਥਾਨਕ ਸਿੱਖਾਂ ਦੇ ਇਕ ਵਫਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿਚ ਲੰਮਾਂ ਸਮਾ ਗੁਰਦਵਾਰਾ ਜਨਮ ਅਸਥਾਨ ਵਿਖੇ ਹੱੈਡ ਗ੍ਰੰਥੀ ਦੀ ਸੇਵਾ ਕਰਨ ਵਾਲੇ ਗਿਆਨੀ ਰਵੇਲ ਸਿੰਘ ਵੀ ਸ਼ਾਮਲ ਸਨ।