ਕੇਂਦਰ ਸਰਕਾਰ ਨੇ ਗੁਰਦਵਾਰਾ ਸਾਹਿਬਾਨ ਦੇ ਲੰਗਰ 'ਤੇ ਲੱਗੀ ਜੀ.ਐਸ.ਟੀ ਦੀ ਪਹਿਲੀ ਕਿਸ਼ਤ ਵਾਪਸ ਕੀਤੀ
Published : Jul 25, 2019, 1:06 am IST
Updated : Jul 25, 2019, 1:06 am IST
SHARE ARTICLE
Central Government returns first installment of GST for Gurdwara Langar
Central Government returns first installment of GST for Gurdwara Langar

ਕੇਂਦਰ ਸਰਕਾਰ ਨੇ ਜੀ.ਸੀ.ਟੀ. ਦੇ ਕਰੀਬ 57 ਲੱਖ 45 ਹਜ਼ਾਰ 228 ਰੁਪਏ ਸ਼੍ਰੋਮਣੀ ਕਮੇਟੀ ਨੂੰ ਮੋੜੇ

ਅੰਮ੍ਰਿਤਸਰ : ਕੇਂਦਰ ਸਰਕਾਰ ਵਲੋਂ ਵੱਖ ਵੱਖ ਗੁਰਦਵਾਰਾ ਸਾਹਿਬਾਨ ਦੇ ਲੰਗਰ 'ਤੇ ਲੱਗੀ ਜੀ.ਐਸ.ਟੀ ਦੀ ਪਹਿਲੀ ਕਿਸ਼ਤ ਵਾਪਸ ਕਰ ਦਿਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ 1 ਜਨਵਰੀ 2019 ਤੋਂ 31 ਮਾਰਚ 2019 ਤਕ ਲੰਗਰ ਦੀ ਰਸਦ ਦੀ ਖ਼੍ਰੀਦ 'ਤੇ ਦਿਤੀ ਕੇਂਦਰੀ ਜੀ.ਐਸ.ਟੀ. ਦੀ ਕਰੀਬ 57 ਲੱਖ 45 ਹਜ਼ਾਰ 228 ਰੁਪਏ ਸ਼੍ਰੋਮਣੀ ਕਮੇਟੀ ਨੂੰ ਮੋੜ ਦਿਤੇ ਹਨ ਜਦਕਿ ਪੰਜਾਬ ਸਰਕਾਰ ਵਲੋਂ ਲਈ ਜੀ.ਐਸ.ਟੀ. ਦੇ ਪੈਸੇ ਵਾਪਸ ਆਉਣੇ ਹਾਲੇ ਬਾਕੀ ਹਨ।

LangarLangar

ਅੰਡਰ ਸੈਕਟਰੀ ਪਵਨ ਸ਼ਰਮਾ ਵਲੋਂ ਸੇਵਾ ਭੋਜ ਯੋਜਨਾ ਸਕੀਮ ਤਹਿਤ ਵੱਖ ਵੱਖ ਧਾਰਮਕ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਲੋੜਵੰਦਾਂ ਨੂੰ ਖਵਾਏ ਜਾਂਦੇ ਭੋਜਨ ਤੇ ਕੇਂਦਰ ਸਰਕਾਰ ਦੇ ਹਿੱਸੇ ਦੇ ਟੈਕਸ ਦੀ 325 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਜਿਸ ਵਿਚੋਂ ਇਹ 57 ਲੱਖ 45 ਹਜ਼ਾਰ 228 ਰੁਪਏ ਵਾਪਸ ਕੀਤੇ ਗਏ ਹਨ। ਇਸ ਰਾਸ਼ੀ ਦਾ 37 ਲੱਖ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਦੇ ਸਮਾਨ ਦੀ ਖ਼੍ਰੀਦ ਤੇ ਵਾਪਸ ਆਇਆ ਹੈ। 

LangarLangar

ਅੱਜ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ. ਸਤਿੰਦਰ ਸਿੰਘ ਮੀਤ ਸਕੱਤਰ ਨੇ ਦਸਿਆ ਕਿ ਜੀ.ਐਸ.ਟੀ. ਨੰਬਰ ਲੈਣ ਸਮੇਂ ਦਸਤਾਵੇਜ਼ ਪੂਰੇ ਕਰਦਿਆਂ ਸਾਨੂੰ 6 ਮਹੀਨੇ ਦਾ ਸਮਾਂ ਲੱਗ ਗਿਆ ਸੀ। ਸਾਲ 2018 ਵਿਚ ਅਸੀ ਜੀ.ਐਸ.ਟੀ. ਨੰਬਰ ਹਾਸਲ ਕਰ ਲਿਆ ਸੀ। 4 ਜੁਲਾਈ ਨੂੰ ਕੇਂਦਰ ਸਰਕਾਰ ਨੇ ਸਾਨੂੰ 57 ਲੱਖ 45 ਹਜ਼ਾਰ 228 ਰੁਪਏ ਜਾਰੀ ਕਰ ਦਿਤੇ।  

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement