ਇਹ ਕਿਸਾਨ ਲਾਉਂਦਾ ਹੈ ਕੈਂਸਰ ਦੀ ਦਵਾਈ ਲਈ ਵ੍ਹੀਟ ਗ੍ਰਾਸ ਜੂਸ ਦਾ ਲੰਗਰ, ਦੂਰੋਂ-ਦੂਰੋ ਆਉਂਦੇ ਹਨ ਲੋਕ
Published : Jun 29, 2019, 4:48 pm IST
Updated : Aug 6, 2019, 3:47 pm IST
SHARE ARTICLE
Wheat Grass Juice
Wheat Grass Juice

ਨਿਹਾਲ ਸਿੰਘ ਵਾਲਾ ਦੇ ਰੌਂਤਾ ਪਿੰਡ ‘ਚ ਡਾਕਟਰ ਦੀ ਦੇਖ-ਰੇਖ ‘ਚ 5 ਮਹੀਨੇ ਤੋਂ ਵ੍ਹੀਟਗ੍ਰਾਸ...

ਚੰਡੀਗੜ੍ਹ: ਨਿਹਾਲ ਸਿੰਘ ਵਾਲਾ ਦੇ ਰੌਂਤਾ ਪਿੰਡ ‘ਚ ਡਾਕਟਰ ਦੀ ਦੇਖ-ਰੇਖ ‘ਚ 5 ਮਹੀਨੇ ਤੋਂ ਵ੍ਹੀਟਗ੍ਰਾਸ ਦਾ ਮੁਫਤ ਲੰਗਰ ਇੱਥੇ ਦੇ ਕਿਸਾਨਾਂ ਦੁਆਰਾ ਲਗਾਇਆ ਜਾਂਦਾ ਹਨ। ਇੱਥੇ ਰੋਜ਼ਾਨਾ 400 ਦੇ ਕਰੀਬ ਮਰੀਜ਼ ਵ੍ਹੀਟਗ੍ਰਾਸ ਦਾ ਜੂਸ ਪੀਣ ਆਉਂਦੇ ਹਨ। ਲੰਗਰ ਦਾ ਉਦੇਸ਼ ਕੈਂਸਰ ਦੀ ਬੀਮਾਰੀ ਤੋਂ ਪੀੜਤਾਂ ਨੂੰ ਲਾਭ ਮਿਲੇ। ਵ੍ਹੀਟਗ੍ਰਾਸ ‘ਚ ਪਾਚਨ ਸ਼ਕਤੀ ਵਧਾਉਣ, ਖੂਨ ‘ਚ ਸੈੱਲ ਬਣਾਉਣ, ਬਲੱਡ ਪ੍ਰੈੱਸ਼ਰ, ਸ਼ੂਗਰ ਅਤੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਅਤੇ ਕੈਂਸਰ ਸੈੱਲ ਦੇ ਵਿਕਾਸ ਨੂੰ ਰੋਕਣ ਦੀ ਸ਼ਕਤੀ ਹੁੰਦੀ ਹੈ।

Wheat Grass JuiceWheat Grass Juice

ਮੈਡੀਕਲ ਸਾਈਂਸ ‘ਚ ਵੀ ਕੈਂਸਰ ਦੇ ਮਰੀਜ਼ਾਂ ਨੂੰ ਵ੍ਹੀਟਗ੍ਰਾਸ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਤੰਦਰੁਸਤ ਵਿਅਕਤੀ ਨੂੰ ਦਿਨ ‘ਚ 30 ਤੋਂ 100 ਐੱਮ.ਐੱਲ ਤੱਕ ਵ੍ਹੀਟਗ੍ਰਾਸ ਦਾ ਜੂਸ ਪੀਣਾ ਚਾਹੀਦਾ। ਇਸ ਸਮੇਂ ਡਾ. ਸਚਿਨ ਸ਼ਾਸਤਰੀ, ਵੈਦ ਗੁਰਜੀਤ ਸਿੰਘ, ਡਾ. ਰਾਜ ਕੁਮਾਰ, ਹਰਜਿੰਦਰ ਸਿੰਘ ਨੇ ਦੱਸਿਆ ਕਿ ਵ੍ਹੀਟਗ੍ਰਾਸ ਦਵਾਈ ਨਹੀਂ ਹੈ ਸਗੋਂ ਹਰਬਲ ਪ੍ਰੋਡਕਟ ਹੈ ਜੋ ਸਾਨੂੰ ਭਿਆਨਕ ਬੀਮਾਰੀਆਂ ਨਾਲ ਲੜਨ ਦੀ ਮਦਦ ਕਰਦਾ ਹੈ।

Wheat Grass JuiceWheat Grass Juice

ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ਵਿਚ ਵੀ ਵ੍ਹੀਟਗ੍ਰਾਸ ਜੂਸ ਵੇਚਿਆ ਜਾਂਦਾ ਹੈ। 

ਡਾ. ਸਚਿਨ ਸ਼ਾਸਤਰੀ ਨੇ ਦੱਸਿਆ ਕਿ ਨੌਜਵਾਨਾਂ ਨੇ ਮੇਰੀ ਦੇਖਰੇਖ ‘ਚ ਵ੍ਹੀਟਗ੍ਰਾਸ ਦੇ ਜੂਸ ਦਾ ਲੰਗਰ ਲਗਾ ਰਹੇ ਹਨ। ਇੱਥੇ ਕੁਝ ਕੈਂਸਰ ਅਤੇ ਕਾਲਾ ਪੀਲੀਆ ਦੇ ਮਰੀਜ਼ ਅਤੇ ਕੁਝ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਲਈ ਵ੍ਹੀਟਗ੍ਰਾਸ ਦਾ ਜੂਸ ਪੀਣ ਆਉਂਦੇ ਹਨ। ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ‘ਚ ਵੀ ਵ੍ਹੀਟਗ੍ਰਾਸ ਜੂਸ ਮਿਲਦਾ ਹੈ ਪੀੜ੍ਹਤ ਲੋਕਾਂ ਦਾ ਕਹਿਣਾ ਹੈ ਕਿ ਇਸ ਜੂਸ ਨੂੰ ਪੀਣ ਨਾਲ ਅਨੇਕਾਂ ਬਿਮਾਰੀਆਂ ਦਾ ਖਾਤਮਾਂ ਹੋ ਰਿਹਾ ਹੈ ਜਿਵੇਂ ਕਈ ਮਰੀਜਾਂ ਨੂੰ ਸ਼ੂਗਰ ਜਾਂ ਤੇਜਾਬ ਜਾਂ ਜਲਣ ਦੀ ਸਮੱਸਿਆ ਹੁੰਦੀ ਸੀ ਉਹ ਵੀ ਇਸ ਜੂਸ ਨਾਲ ਬਿਲਕੁਲ ਠੀਕ ਹੋ ਰਹੀ ਹੈ।

Wheat Grass JuiceWheat Grass Juice

ਮਰੀਜਾਂ ਦਾ ਕਹਿਣਾ ਹੈ ਇਸ ਜੂਸ ਦੇ ਨਾਲ ਸਾਨੂੰ ਬਹੁਤ ਹੀ ਜਿਆਦਾ ਫਾਇਦਾ ਹੋ ਰਿਹਾ ਹੈ ਜਿਵੇਂ ਕਿਸੇ ਨੂੰ ਥਾਈਰਡ ਦੀ ਸਮੱਸਿਆ ਸੀ ਉਹ ਵੀ ਇਸ ਜੂਸ ਨੂੰ ਪੀਣ ਨਾਲ ਬਿਲਕੁਲ ਠੀਕ ਹੋ ਗਈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਜੂਸ ਨੂੰ ਪੀਣ ਨਾਲ ਕਿਸੇ ਵੀ ਤਰਾਂ ਦਾ ਕੋਈ ਗਲਤ ਪ੍ਰਭਾਵ ਨਹੀਂ ਪੈਂਦਾ ਬਲਕਿ 100% ਇਸ ਜੂਸ ਨਾਲ ਅਸਰ ਹੋਣ ਲੱਗਦਾ ਹੈ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement