
SGPC ਵੱਲੋਂ ਪੱਤਰਕਾਰਾਂ ਨਾਲ ਕੀਤੀ ਗਈ ਬਦਸਲੂਕੀ
ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਪਾਵਨ ਸਰੂਪਾਂ ਦਾ ਮਾਮਲਾ ਦਿਨੋ ਦਿਨ ਗਰਮਾਉਂਦਾ ਜਾ ਰਿਹਾ ਹੈ। ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦਿਆਂ ਸਤਿਕਾਰ ਕਮੇਟੀ ਵੱਲੋਂ ਐਸਜੀਪੀਸੀ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਸੀ।
SGPC Office
ਅੱਜ ਇਹ ਧਰਨਾ 40ਵੇਂ ਦਿਨ ਵਿਚ ਦਾਖਲ ਹੋਇਆ। ਇਸ ਦੌਰਾਨ ਰੋਸ ਵਜੋਂ ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਨੂੰ ਫਿਰ ਬਾਹਰੋਂ ਤਾਲਾ ਲੱਗਾ ਕੇ ਬੰਦ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਸਿੱਖਾਂ ਵੱਲੋਂ 12 ਸਤੰਬਰ ਤੋਂ ਇਹ ਧਰਨਾ ਲਗਾਇਆ ਜਾ ਰਿਹਾ ਸੀ।
SGPC Office
ਦਰਅਸਲ ਸਿੱਖ ਜਥੇਬੰਦੀਆਂ ਇਸ ਮਾਮਲੇ ਵਿਚ ਐਜੀਪੀਸੀ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਅੱਜ ਸਵੇਰੇ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੀ ਸੇਵਾ ਲਈ ਗਏ ਤਾਂ ਸ਼੍ਰੋਮਣੀ ਕਮੇਟੀ ਦੇ ਕੁਝ ਕਰਮਚਾਰੀਆਂ ਨੇ ਉਹਨਾਂ ਨਾਲ ਧੱਕਾ ਮੁਕੀ ਕੀਤੀ ਜਿਸ ਕਰਨ ਉਹਨਾਂ ਦੀ ਦਸਤਾਰ ਹਿਲ ਗਈ।
SGPC Office
SGPC ਵੱਲੋਂ ਪੱਤਰਕਾਰਾਂ ਨਾਲ ਕੀਤੀ ਗਈ ਬਦਸਲੂਕੀ ਐਸਜੀਪੀਸੀ ਵੱਲੋਂ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਇਸ ਦੌਰਾਨ ਕਈ ਪੱਤਰਕਾਰਾਂ ਦੇ ਮੋਬਾਈਲ ਫੋਨ ਤੱਕ ਖੋਹ ਲਏ ਗਏ। ਇਸ ਦੇ ਨਾਲ ਹੀ ਕਈ ਪੱਤਰਕਾਰਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਐਸਜੀਪੀਸੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਕਵਰੇਜ ਕਰਨ ਲਈ ਪੱਤਰਕਾਰ ਖੁਦ ਜ਼ਿੰਮੇਵਾਰ ਹਨ।
photo
ਇਸ ਦੌਰਾਨ ਸੁਖਜੀਤ ਸਿੰਘ ਖੋਸਾ ਨਾਲ ਹੋ ਰਹੀ ਧੱਕੇ ਮੁੱਕੀ ਦੀ ਕਵਰੇਜ ਕਰਨ ਪਹੁੰਚੇ ਪੱਤਰਕਾਰਾਂ ਨਾਲ ਵੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਬਦਸਲੂਕੀ ਕੀਤੀ। ਪੱਤਰਕਾਰਾਂ ਨੂੰ ਜਾਨਵਰਾਂ ਦੀ ਤਰ੍ਹਾਂ ਕੁੱਟਿਆ ਗਿਆ, ਗਾਲਾਂ ਕੱਢੀਆਂ ਗਈਆਂ।
photo
ਪੱਤਰਕਾਰ ਸਿਰਫ ਸੱਚ ਵਿਖਾਉਣ ਦੀ ਕੋਸ਼ਿਸ ਕਰ ਰਹੇ ਸਨ। ਐਜੀਪੀਸੀ ਦੇ ਮੈਂਬਰ ਉਹਨਾਂ ਨੂੰ ਘਸੀਟ ਕੇ ਅੰਦਰ ਲੈ ਗਏ। ਪੱਤਰਕਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਸਰੀਰ ਤੇ ਪਏ ਨਿਸ਼ਾਨ ਵੀ ਵਿਖਾਏ। ਹਾਲਾਕਿ ਬਾਅਦ ਵਿਚ ਐਜੀਪੀਸੀ ਮਾਫੀ ਮੰਗਣ ਨੂੰ ਤਿਆਰ ਹੋ ਗਈ ਸੀ।
ਸਿੱਖ ਬੀਬੀ ਨੇ ਰੋ-ਰੋ ਦੱਸੀ ਟਾਸਕ ਫੋਰਸ ਦੀ ਹਰਕਤ ਉਥੇ ਮੌਜੂਦ ਸਿੱਖ ਮਹਿਲਾ ਨੇ ਰੋ ਰੋ ਦੱਸਿਆ ਕਿ ਉਹ ਚਸ਼ਮਦੀਦ ਗਵਾਹ ਹੈ ਜਿਸਨੇ ਆਪਣੇ ਅੱਖੀਂ ਸ਼ਾਂਤਮਈ ਧਰਨੇ ਤੇ ਬੈਠੀ ਸਿੱਖ ਸੰਗਤ 'ਤੇ ਐੱਸਜੀਪੀਸੀ ਦੀ ਟਾਸਕ ਫੌਰਸ ਦਾ ਅੱਤਿਆਚਾਰ ਹੁੰਦਾ ਦੇਖਿਆ।
ਸਿੱਖ ਬੀਬੀ ਵਰਜਿੰਦਰ ਕੌਰ ਜਿੱਥੇ ਅੇੱਸ.ਜੀ.ਪੀ ਸੀ ਦੇ ਕਰੂਰ ਚਿਹਰੇ ਨੂੰ ਨੰਗਿਆ ਕਰ ਰਹੀ ਹੈ ਓਥੇ ਹੀ ਬਾਦਲਾਂ 'ਤੇ ਵੀ ਆਪਣਾ ਗੁਬਾਰ ਕੱਢ ਦੀ ਸੁਣੀ ਜਾ ਸਕਦੀ ਹੈ। ਸਿੱਖ ਬੀਬੀ ਦਾ ਕਹਿਣਾ ਹੈ ਕਿ ਟਾਸਕ ਫੋਰਸ ਵਿਚ ਆਈਆਂ ਮਹਿਲਾਵਾਂ ਨੇ ਵੀ ਉਸ ਨਾਲ ਧੱਕੇਸ਼ਹੀ ਕੀਤੀ ਹੈ।