ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਅੰਮ੍ਰਿਤਧਾਰੀ ਬੇਰੁਜ਼ਗਾਰ ਮਹਿਲਾ ਪ੍ਰੋਫੈਸਰ ਦੁਆਰਾ ਆਤਮ-ਹਤਿਆ ਕਰਨ ਦੀ ਘਟਨਾ ਦਾ ਗੰਭੀਰ ਨੋਟਿਸ
Published : Oct 24, 2023, 1:22 pm IST
Updated : Oct 24, 2023, 1:22 pm IST
SHARE ARTICLE
File Image
File Image

ਨੈਤਿਕ ਤੌਰ ‘ਤੇ ਅਜਿਹੇ ਰਾਜ ਸ਼ਾਸਨ ਨੂੰ ਬਣੇ ਰਹਿਣ ਦਾ ਕੋਈ ਹੱਕ ਨਹੀਂ, ਜਿਸ ਦੇ ਨਾਗਰਿਕਾਂ ਨੂੰ ਬੇਇਨਸਾਫੀ ਤੋਂ ਤੰਗ ਆ ਕੇ ਮਰਨ ਲਈ ਮਜਬੂਰ ਹੋਣਾ ਪਵੇ- ਜਥੇਦਾਰ

 

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਰੂਪਨਗਰ ਵਿਖੇ ਇਕ ਅੰਮ੍ਰਿਤਧਾਰੀ ਬੇਰੁਜ਼ਗਾਰ ਮਹਿਲਾ ਪ੍ਰੋਫੈਸਰ ਵਲੋਂ ਆਤਮ-ਹਤਿਆ ਲਈ ਮਜਬੂਰ ਹੋਣ ਦੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਇਕ ਰਾਜ ਸ਼ਾਸਨ ਲਈ ਇਸ ਤੋਂ ਵੱਧ ਸ਼ਰਮਨਾਕ ਕੋਈ ਗੱਲ ਨਹੀਂ ਹੋ ਸਕਦੀ ਕਿ ਉਸ ਦੇ ਨਾਗਰਿਕਾਂ ਨੂੰ ਅਪਣੇ ਰੁਜ਼ਗਾਰ ਦਾ ਹੱਕ ਨਾ ਮਿਲਣ ਤੋਂ ਦੁਖੀ ਹੋ ਕੇ ਆਤਮ-ਹਤਿਆ ਕਰਨ ਲਈ ਮਜਬੂਰ ਹੋਣਾ ਪੈ ਜਾਵੇ।

ਇਹ ਵੀ ਪੜ੍ਹੋ: ਪਾਕਿਸਤਾਨ ਵਿਚ 2 ਅਨੋਖੇ ਕੈਦੀ: 122 ਤੋਂ ਦਰੱਖਤ ਤੇ 183 ਸਾਲ ਤੋਂ ਦਰਵਾਜ਼ਾ ਜੰਜ਼ੀਰਾਂ ਵਿਚ ਕੈਦ, ਕਿਉਂ?   

ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਵਲੋਂ ਆਤਮ-ਹਤਿਆ ਨੋਟ ਵਿਚ ਸਰਕਾਰ ਉਪਰ ਲਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਉਸ ਦੀ ਡੂੰਘਾਈ ਨਾਲ ਜਾਂਚ ਕਰਕੇ ਬੇਰੁਜ਼ਗਾਰ ਮਹਿਲਾ ਪ੍ਰੋਫੈਸਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਭਾਵੇਂ ਉਹ ਕਿੰਨੇ ਵੀ ਤਾਕਤਵਰ ਰੁਤਬੇ ‘ਤੇ ਕਿਉਂ ਨਾ ਹੋਣ।

ਇਹ ਵੀ ਪੜ੍ਹੋ: ਬਾਸਮਤੀ ਚੌਲਾਂ ਦੇ ਘੱਟੋ-ਘੱਟ ਬਰਾਮਦ ਮੁੱਲ ਵਿੱਚ ਕਟੌਤੀ, ਬਰਾਮਦਕਾਰਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ: MP ਸਾਹਨੀ

ਗਿਆਨੀ ਰਘਬੀਰ ਸਿੰਘ ਨੇ ਜਾਰੀ ਲਿਖਤੀ ਬਿਆਨ ਰਾਹੀਂ ਆਖਿਆ ਕਿ ਅਪਣੇ ਨਾਗਰਿਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਹਰੇਕ ਰਾਜ ਸ਼ਾਸਨ ਦਾ ਧਰਮ ਹੁੰਦਾ ਹੈ ਪਰ ਜਦੋਂ ਕਿਸੇ ਰਾਜ ਦੇ ਨਾਗਰਿਕਾਂ ਨੂੰ ਮਹਿੰਗੀਆਂ ਪੜ੍ਹਾਈਆਂ ਕਰਕੇ ਵੀ ਰੁਜ਼ਗਾਰ ਲੈਣ ਲਈ ਅਪਣੇ ਪਰਿਵਾਰਾਂ ਤੇ ਨਿੱਕੇ-ਨਿੱਕੇ ਬੱਚਿਆਂ ਦੇ ਨਾਲ ਸੜਕਾਂ ‘ਤੇ ਰੁਲਣਾ ਪਵੇ ਅਤੇ ਨਿੱਤ ਦਿਹਾੜੇ ਰਾਜਤੰਤਰ ਦਾ ਤਸ਼ੱਦਦ ਸਹਿਣ ਕਰਨਾ ਪਵੇ ਤਾਂ ਇਹ ਰਾਜ ਧਰਮ ਦੀ ਸੱਭ ਤੋਂ ਵੱਡੀ ਅਸਫਲਤਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਰਾਜ ਦੌਰਾਨ ਲੋਕਾਂ ਨੂੰ ਸਰਕਾਰ ਦੇ ਬੋਲੇ ਕੰਨਾਂ ਤਕ ਅਪਣੀ ਆਵਾਜ਼ ਪਹੁੰਚਾਉਣ ਖ਼ਾਤਰ ਮਰਨ ਲਈ ਮਜਬੂਰ ਹੋਣਾ ਪਵੇ, ਨੈਤਿਕ ਤੌਰ ‘ਤੇ ਅਜਿਹੇ ਰਾਜ ਸ਼ਾਸਨ ਨੂੰ ਬਣੇ ਰਹਿਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ।

ਇਹ ਵੀ ਪੜ੍ਹੋ: ਮੋਗਾ 'ਚ ਕਬੱਡੀ ਖਿਡਾਰੀ 'ਤੇ ਫਾਇਰਿੰਗ ਕਰਨ ਵਾਲੇ 2 ਗ੍ਰਿਫ਼ਤਾਰ 

ਉਨ੍ਹਾਂ ਕਿਹਾ ਕਿ ਰੂਪਨਗਰ ਦੀ ਅੰਮ੍ਰਿਤਧਾਰੀ ਦਸਤਾਰਧਾਰੀ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਅਪਣੇ ਸਾਥੀਆਂ ਸਮੇਤ ਨੌਕਰੀਆਂ ਲਈ ਸੰਘਰਸ਼ ਕਰਨ ਦੇ ਬਾਵਜੂਦ ਇਨਸਾਫ ਨਾ ਮਿਲਣ ‘ਤੇ ਸਰਕਾਰ ਦੇ ਹਠੀ ਰਵੱਈਏ ਤੋਂ ਦੁਖੀ ਹੋ ਕੇ ਆਤਮ-ਹਤਿਆ ਕਰਨੀ ਬੇਹੱਦ ਦੁਖਦਾਈ ਘਟਨਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਆਤਮ-ਹਤਿਆ ਕਰਨਾ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਗੁਰੂ ਸਾਹਿਬਾਨ ਨੇ ਸਾਨੂੰ ਹੱਕਾਂ ਲਈ ਜ਼ੁਲਮ ਵਿਰੁਧ ਲੜਨਾ ਸਿਖਾਇਆ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਪਣੇ ਹੱਕਾਂ ਲਈ ਬੇਇਨਸਾਫੀ ਵਿਰੁਧ ਸਾਰੇ ਸਮਾਜ ਨੂੰ ਇਕ-ਦੂਜੇ ਦਾ ਸਾਥ ਦੇ ਕੇ ਸੰਘਰਸ਼ਸ਼ੀਲ ਬਣਨਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਘੋਰ ਬੇਇਨਸਾਫੀ ਵਿਰੁਧ ਜ਼ਿੰਦਗੀ ਦੀ ਜੰਗ ਨਾ ਹਾਰਨੀ ਪਵੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jathedar ਨੂੰ ਹਟਾਉਣ ਤੇ CM Mann ਦਾ ਪਹਿਲਾ ਬਿਆਨ SGPC ਨੂੰ ਕਿਹਾ, 'ਪਹਿਲਾਂ ਆਪ ਤਾਂ ਵੈਲਿਡ ਹੋ ਜਾਓ'

08 Mar 2025 2:06 PM

ਹੁਣ Punjab ਦੇ ਇਸ Pind 'ਚ ਚੱਲਿਆ Bulldozer, ਕੁੱਝ ਹੀ ਸਕਿੰਟਾਂ 'ਚ ਕਰਤਾ Drug Trafficker ਦਾ ਘਰ ਤਬਾਹ

08 Mar 2025 2:03 PM

SGPC ਦਾ ਅਗਲਾ ਪ੍ਰਧਾਨ ਕੌਣ, ਕਿਵੇਂ ਚੁਣਿਆ ਜਾਵੇਗਾ ਨਵਾਂ ਪ੍ਰਧਾਨ, ਪੰਥਕ ਸਿਆਸਤ 'ਚ ਹਲਚਲ ਲਈ ਕੌਣ ਜ਼ਿੰਮੇਵਾਰ ?

07 Mar 2025 12:43 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Mar 2025 12:40 PM

Tehsildara ਨੂੰ ਦਿੱਤਾ ਅਲਟੀਮੇਟਮ ਖ਼ਤਮ, ਪੰਜਾਬ ਸਰਕਾਰ ਦੀ ਚਿਤਾਵਨੀ ਦਾ ਅਸਰ, ਦੇਖੋ ਕਿੱਥੇ-ਕਿੱਥੇ ਡਿਊਟੀ 'ਤੇ ਪਰਤੇ..

05 Mar 2025 12:19 PM
Advertisement