
ਸਬੂਤਾਂ ਦੇ ਆਧਾਰ ਤੇ ਸਿੱਟ ਅਧਿਕਾਰੀ ਉਚ ਪੁਲਿਸ ਅਧਿਕਾਰੀਆਂ ਵਿਰੁਧ ਕਾਰਵਾਈ ਕਰ ਰਹੇ ਹਨ...
ਅੰਮ੍ਰਿਤਸਰ : ਸਿਆਸੀ ਤੇ ਪੰਥਕ ਹਲਕਿਆਂ 'ਚ ਬਰਗਾੜੀ ਕਾਂਡ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਸੋਮਵਾਰ 'ਸਿੱਟ' ਅੱਗੇ ਪੇਸ਼ ਹੋ ਰਹੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਪੇਸ਼ੀ ਬਾਅਦ ਬਾਦਲਾਂ ਵਿਰੁਧ ਅਗਲੀ ਕਾਨੂੰਨੀ ਕਾਰਵਾਈ ਹੋਣੀ ਸੰਭਵ ਹੈ। 'ਸਿੱਟ' ਅਧਿਕਾਰੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਉਹ ਕਾਨੂੰਨ ਤੇ ਸਬੂਤਾਂ ਆਧਾਰਤ ਪਹਿਲਾਂ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਤੇ ਫਿਰ ਆਈਜੀ ਪ੍ਰਮਪਾਲ ਸਿੰਘ ਉਮਰਾਨੰਗਲ ਦੀ ਗ੍ਰਿਫ਼ਤਾਰੀ ਕੀਤੀ ਗਈ। ਸਿਆਸੀ ਤੇ ਸਿੱਖ ਸਿਆਸਤ ਵਿਚ ਸਿੱਟ ਦੀਆਂ ਕਾਰਵਾਈਆਂ ਨੇ ਭੁਚਾਲ ਲੈ ਆਂਦਾ ਹੈ।
ਇਸ ਕਾਰਵਾਈ ਨਾਲ ਪੰਜਾਬ ਸਰਕਾਰ ਦਾ ਕੱਦ ਵੀ ਉੱਚਾ ਹੋਇਆ ਹੈ ਉਹ ਦੋ ਸਿੱਖ ਸ਼ਹੀਦਾਂ ਦੀ ਹੋਈ ਪੁਲਿਸ ਗੋਲੀ ਨਾਲ ਮੌਤ ਅਤੇ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਸ਼ਿਕੰਜੇ ਵਿਚ ਆ ਰਹੇ ਹਨ, ਜੋ ਸਿਆਸੀ ਤੇ ਸਰਕਾਰੀ ਸ਼ਹਿ ਕਾਰਨ 2015 ਤੋਂ ਬਚਾਏ ਜਾ ਰਹੇ ਸਨ। ਇਸੇ ਵੇਲੇ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਪ੍ਰਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ। ਕਾਫ਼ੀ ਸਿਆਸੀ ਧਿਰਾਂ ਇਸ ਕਾਰਵਾਈ ਨੂੰ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਨਾਲ ਜੋੜ ਕੇ ਵੇਖ ਰਹੀਆਂ ਹਨ। ਸਿਆਸੀ ਪੰਡਤਾਂ ਮੁਤਾਬਕ ਪੰਜਾਬ ਸਰਕਾਰ ਖ਼ਾਸ ਕਰ ਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ, ਇਹ ਚਾਹੁੰਦੇ ਹਨ
ਕਿ ਇਸ ਕੇਸ ਵਿਚ ਬਾਦਲਾਂ ਵਿਰੁਧ ਕਾਰਵਾਈ ਅਦਾਲਤ ਰਾਹੀਂ ਹੋਵੇ ਤਾਂ ਜੋ ਬਾਦਲ ਪ੍ਰਵਾਰ ਸਿਆਸੀ ਕਿੱੜਾਂ ਕੱਢਣ ਦੇ ਦੋਸ਼ ਨਾ ਲਾ ਸਕੇ ਜਿਸ ਤਰ੍ਹਾਂ ਸਿਆਸੀ ਘਾਗ ਸ੍ਰ.ਪ੍ਰਕਾਸ਼ ਸਿੰਘ ਬਾਦਲ ਬੀਤੇ ਦਿਨ ਚੰਡੀਗੜ੍ਹ ਪ੍ਰੈਸ ਕਾਨਫ਼ਰੰਸ ਕਰ ਗਏ ਹਨ ਕਿ ਮੈਂ ਖ਼ੁਦ ਹੀ ਪੁਲਿਸ ਅੱਗੇ ਪੇਸ਼ ਹੋ ਜਾਂਦਾ ਹਾਂ। ਇਸ ਸਬੰਧੀ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨਹੀਂ, ਪ੍ਰਕਾਸ਼ ਸਿੰਘ ਬਾਦਲ ਖ਼ੁਦ ਇਸ ਬਰਗਾੜੀ ਕਾਂਡ ਨੂੰ ਸਿਆਸਤ ਨਾਲ ਜੋੜ ਰਹੇ ਹਨ ਜਿਸ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜਾਗਰੂਕ ਹਨ।
Sukhbir Singh Badal
ਕਿਸੇ ਵੀ ਕੀਮਤ 'ਤੇ ਇਸ ਇਤਿਹਾਸਕ ਕੇਸ ਨੂੰ ਰਾਜਨੀਤੀ ਨਾਲ ਜੋੜਨ ਨਹੀਂ ਦਿਤਾ ਜਾਵੇਗਾ, ਸਗੋਂ ਸਬੂਤਾਂ ਤੇ ਕਾਨੂੰਨ ਨੂੰ ਕਾਰਵਾਈ ਕਰਨ ਦਿਤੀ ਜਾਵੇਗੀ। ਹਲਕੇ ਬੇਅਦਬੀ ਕਾਂਡ ਤੇ ਦੋ ਸਿੱਖਾਂ ਦੀ ਬਾਦਲ ਰਾਜ ਸਮੇਂ ਪੁਲਿਸ ਗੋਲੀ ਨਾਲ ਹੋਈ ਮੌਤ ਸਬੰਧੀ ਸੰਘਰਸ਼ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਹਨ, ਜਦ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਸੀ ਪਰ ਉਨ੍ਹਾਂ ਸੌਦਾ ਸਾਧ ਦੀਆਂ ਵੋਟਾਂ ਖ਼ਾਤਰ ਸਿੱਖ ਕੌਮ ਦੇ ਰੋਹ ਦੀ ਪ੍ਰਵਾਹ ਨਾ ਕੀਤੀ ਜਿਸ ਦਾ ਖਮਿਆਜ਼ਾ ਉਹ ਕੈਪਟਨ ਹਕੂਮਤ ਸਮੇਂ ਭੁਗਤਣ ਜਾ ਰਹੇ ਹਨ,
ਜੋ ਚੋਣਾਂ ਸਮੇਂ ਵਾਅਦਾ ਕਰ ਗਏ ਸਨ ਕਿ ਉਨ੍ਹਾਂ ਦੀ ਸਰਕਾਰ ਬਣੀ ਤਾਂ ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਹੋਵੇਗਾ ਭਾਵੇਂ ਕੋਈ ਕਿਡਾ ਵੀ ਵੱਡਾ ਸਿਆਸਤਦਾਨ, ਪੁਲਿਸ ਅਧਿਕਾਰੀ ਕਿਉਂ ਨਾ ਹੋਵੇ, ਉਸ ਵਿਰੁਧ ਕਾਰਵਾਈ ਨਿਯਮਾਂ ਤੇ ਸਬੂਤਾਂ ਅਨੁਸਾਰ ਅਟੱਲ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਨੂੰ ਦੇਸ਼-ਵਿਦੇਸ਼ ਦੇ ਸਿੱਖ ਹਲਕੇ ਤੇ ਇਥੋਂ ਨਾਲ ਸਬੰਧਤ ਰਾਜਨੀਤੀਵਾਨ ਬੜੀ ਬਾਰੀਕੀ ਨਾਲ ਵੇਖ ਰਹੇ ਹਨ।
ਪੰਥਕ ਹਲਕਿਆਂ ਅਨੁਸਾਰ ਬਾਦਲ ਪ੍ਰਵਾਰ ਨੇ, ਮਹਾਨ ਸਿੱਖ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਪਣੇ ਨਿਜੀ ਸਿਆਸੀ ਹਾਨ-ਲਾਭ ਨੂੰ ਮੱਦੇਨਜ਼ਰ ਰੱਖਦਿਆਂ 10 ਸਾਲ ਹਕੂਮਤ ਕੀਤੀ ਜਿਸ ਨਾਲ ਸਿੱਖ ਸੰਸਥਾਵਾਂ ਦਾ ਸਿਆਸੀਕਰਨ ਹੋਇਆ ਤੇ ਮਾਣ-ਮਰਿਆਦਾ ਨੂੰ ਡੂੰਘੀ ਸੱਟ ਵੱਜੀ ਅਤੇ ਸਿੱਖ ਕੌਮ 'ਚ ਨਿਘਾਰ ਆਇਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਹਾਕਮ ਬਾਦਲਾਂ ਨੂੰ ਜੇਲ ਅੰਦਰ ਭੇਜਣ ਲਈ ਅਦਾਲਤ ਰਾਹੀਂ ਕਾਰਵਾਈ ਤਰਜੀਹ ਦੇਣਗੇ ਤਾਂ ਜੋ ਪੁਲਿਸ ਗ੍ਰਿਫ਼ਤਾਰੀ ਨਾਲ ਹੀਰੋ ਨਾ ਬਣ ਸਕਣ, ਜੋ ਉਹ ਚਾਹੁੰਦੇ ਹਨ।