ਚੀਫ਼ ਖ਼ਾਲਸਾ ਦੀਵਾਨ ਦਾ 149 ਕਰੋੜ ਦਾ ਬਜਟ ਸਰਬਸੰਮਤੀ ਨਾਲ ਪਾਸ
Published : Jun 25, 2018, 9:58 am IST
Updated : Jun 25, 2018, 9:58 am IST
SHARE ARTICLE
Chief Khalsa Diwan
Chief Khalsa Diwan

ਅੱਜ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਸਾਲ 2018-19 ਦਾ 149 ਕਰੋੜ ਦਾ ਬਜਟ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਜਿਸ ਵਿਚੋਂ 99 ਕਰੋੜ ਦੇ ...

ਅੰਮ੍ਰਿਤਸਰ,  ਅੱਜ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਸਾਲ 2018-19 ਦਾ 149 ਕਰੋੜ ਦਾ ਬਜਟ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਜਿਸ ਵਿਚੋਂ 99 ਕਰੋੜ ਦੇ ਰੈਵੀਨਿਉ ਬਜਟ ਨੂੰ ਪ੍ਰਵਾਨਗੀ ਦਿਤੀ ਗਈ।  ਕੈਪੀਟਲ ਬਜਟ ਅਧੀਨ 50 ਕਰੋੜ ਦੀ ਰਕਮ ਰੀਜ਼ਰਵ ਰੱਖੀ ਗਈ ਜੋ ਕਿ ਸੱਤ ਮੈਂਬਰੀ ਬਜਟ ਕਮੇਟੀ ਵਲੋਂ ਜਾਂਚ ਪੜਤਾਲ ਕਰਨ ਉਪਰੰਤ 31 ਜੁਲਾਈ ਤਕ ਜਾਰੀ ਕਰ ਦਿਤੀ ਜਾਵੇਗੀ। 

ਚੀਫ਼ ਖ਼ਾਲਸਾ ਦੀਵਾਨ ਦੇ ਗੁਰਦਵਾਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆਉਂਦੇ ਸਾਰੇ ਸਕੂਲਾਂ ਅਤੇ ਅਦਾਰਿਆਂ ਦਾ ਸਾਲ 2018-19 ਦਾ ਬਜਟ ਪੇਸ਼ ਕਰਨ ਅਤੇ ਪ੍ਰਵਾਨ ਕਰਨ ਸਬੰਧੀ ਪਹਿਲਾਂ ਕਾਰਜ ਸਾਧਕ ਕਮੇਟੀ ਤੇ ਉਪਰੰਤ ਜਨਰਲ ਬਾਡੀ ਦੀ ਮੀਟਿੰਗ ਆਯੋਜਤ ਕੀਤੀ ਗਈ ਜਿਸ ਵਿਚ ਇਸ ਸਾਲ ਬਜਟ ਕਮੇਟੀ ਵਲੋਂ  ਸੋਧੇ ਗਏ ਬਜਟ ਮੁਤਾਬਕ  149 ਕਰੋੜ ਦਾ ਬਜਟ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਹੈ।

ਇੱਕਤਰਤਾਵਾਂ ਦੀ ਪ੍ਰਧਾਨਗੀ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਡਾ: ਸੰਤੋਖ ਸਿੰਘ ਨੇ ਕੀਤੀ। ਕਾਰਜ ਸਾਧਕ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਣਾ ਵਲੋਂ ਜਨਰਲ ਬਾਡੀ ਦੀ ਮੀਟਿੰਗ ਸਾਲ 2018-19 ਦਾ ਬਜਟ ਪੇਸ਼ ਕੀਤਾ ਗਿਆ ਤੇ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆਂ।

ਇਸ ਮੌਕੇ ਸ: ਨਰਿੰਦਰ ਸਿੰਘ ਖੁਰਾਣਾ ਨੇ ਦਸਿਆ ਕਿ ਵਿੱਤੀ ਸਾਲ 2018-19 ਵਿਚ ਪ੍ਰਵਾਣ ਕੀਤੇ ਗਏ ਰੈਵੀਨਿਉ ਖ਼ਰਚਿਆਂ ਅਧੀਨ ਬਜਟ 2018-19 ਵਿਚ ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨ ਸਿਸਟਮ ਨੂੰ ਅਪਗ੍ਰੇਡ ਕਰਨ, ਮੁਫ਼ਤ ਕਿਤਾਬਾਂ ਤੇ ਲੋੜਵੰਦ ਵਿਦਿਆਰਥੀਆਂ ਨੂੰ ਆਰਥਕ ਸਹਾਇਤਾ ਦੇਣ ਲਈ ਪਿਛਲੇ ਸਾਲ ਨਾਲੋਂ ਵਧੇਰੇ ਰਾਸ਼ੀ ਦਾ ਰਾਖਵਾਂਕਰਨ ਕੀਤਾ ਗਿਆ ਹੈ।

ਬਜਟ ਵਿਚ 1 ਕਰੋੜ ਧਰਮ ਪ੍ਰਚਾਰ ਲਈ, 5 ਕਰੋੜ ਗ਼ਰੀਬ ਤੇ ਲੋੜਵੰਦ ਬੱਚਿਆਂ ਦੀ ਫ਼ੀਸਾਂ ਲਈ, 3 ਕਰੋੜ 50 ਲੱਖ ਪੇਂਡੂ ਸਕੂਲਾਂ ਦੇ ਵਿਕਾਸ ਲਈ, 3 ਕਰੋੜ 80 ਲੱਖ ਰੁਪਏ ਆਦਰਸ਼ ਸਕੂਲਾਂ , 40 ਲੱਖ ਤਕ ਦੇ ਬੱਚਿਆਂ ਨੂੰ ਮੁਫ਼ਤ ਸਕੂਲ ਕਿਤਾਬਾਂ ਮੁਹਈਆ ਕਰਵਾਉਣ  ਲਈ ਰਾਖਵੇਂ ਰੱਖੇ ਗਏ ਹਨ। ਇਸ ਨਾਲ ਹੀ ਕੈਪੀਟਲ ਖ਼ਰਚਿਆਂ ਅਧੀਨ ਮੁੱਖ ਰੂਪ ਵਿਚ 2.93 ਕਰੋੜ  ਪਹਿਲੀ ਤੋਂ ਅੱਠਵੀਂ ਜਮਾਤ ਤਕ

 ਦੇ ਵਿਦਿਆਰਥੀਆਂ ਲਈ ਮੁਫ਼ਤ ਕਿਤਾਬਾਂ ਦੇਣ ਲਈ ਅਤੇ 10 ਕਰੋੜ ਚੀਫ਼ ਖ਼ਾਲਸਾ ਦੀਵਾਨ ਦਾ ਟਾਟਾ ਗਰੁਪ ਦੀ ਸਾਂਝ ਨਾਲ ਛੇਤੀ ਹੀ ਸ਼ੁਰੂ ਹੋਣ ਵਾਲੇ ਨਵੇਂ  ਕੈਂਸਰ ਕੇਅਰ ਹਸਪਤਾਲ ਦੀ ਜ਼ਮੀਨ ਖ਼ਰੀਦਣ ਲਈ, 2.50 ਕਰੋੜ ਸ਼ੁਭਮ ਇਨਕਲੇਵ, ਅੰਮ੍ਰਿਤਸਰ ਦ ਨਵੇਂ ਸਕੂਲ ਦੀ ਇਮਾਰਤ ਉਸਾਰੀ ਦੀ ਸੰਪੂਰਨਤਾ ਲਈ ਰੱਖੇ ਗਏ ਹਨ। 

ਮੀਟਿੰਗ ਵਿਚ ਪ੍ਰਧਾਨ ਸ: ਸੰਤੋਖ ਸਿੰਘ ਵਲੋਂ ਚੀਫ਼ ਖ਼ਾਲਸਾ ਦੀਵਾਨ ਅਧੀਨ ਵਿਦਿਅਕ ਅਦਾਰਿਆਂ ਵਿਚ ਯੋਗ ਨਿਯੁਕਤੀਆਂ ਲਈ ਇਕ ਨਿਰਪੱਖ ਕਮੇਟੀ ਦੇ ਗਠਨ ਦਾ ਐਲਾਨ ਕੀਤਾ  ਗਿਆ। ਆਨਰੇਰੀ ਸਕੱਤਰ ਚੀਫ਼ ਖ਼ਾਲਸਾ ਦੀਵਾਨ ਸ. ਸੁਰਿੰਦਰ ਸਿੰਘ ਰੁਮਾਲਿਆ ਵਾਲੇ ਨੂੰ ਪਟਨਾ ਸਾਹਿਬ ਕਮੇਟੀ ਵਿਚ ਚੀਫ਼ ਖ਼ਾਲਸਾ ਦੀਵਾਨ ਦੀ ਨੁਮਾਇੰਦਗੀ ਲਈ ਵੀ ਚੁਣਿਆ ਗਿਆ। ਚੀਫ਼ ਖ਼ਾਲਸਾ ਦੀਵਾਨ ਦੇ 161 ਅਯੋਗ ਮੈਂਬਰਾਂ ਦੀ ਸ਼ਮੂਲੀਅਤ ਸਬੰਧੀ ਨਿਰਣਾ ਲੈਣ ਲਈ ਵੀ ਕਮੇਟੀ ਦੇ ਗਠਨ ਦਾ ਫ਼ੈਸਲਾ ਲਿਆ ਗਿਆ।

ਸੋ ਚੀਫ਼ ਖ਼ਾਲਸਾ ਦੀਵਾਨ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿਤੇ ਜਾਣ ਵਾਲੇ ਮੈਂਬਰਾਂ ਦੇ ਵਿਚਾਰ ਤੇ ਨਿਰਣੇ  ਲਈ ਪੁੱਜੀ ਰਿਕਵੀਜ਼ੇਸ਼ਨ ਸਬੰਧੀ ਕਾਰਵਾਈ ਇਕ ਮੱਤ ਨਾਲ ਮੁਲਤਵੀ ਕਰ ਦਿਤੀ ਗਈ। ਇਸ ਮੌਕੇ ਪ੍ਰਧਾਨ ਸੰਤੋਖ ਸਿੰਘ ਨੇ ਸੱਭਨਾਂ ਦਾ ਧਨਵਾਦ ਕਰਦਿਆਂ ਬਜਟ ਕਮੇਟੀ ਦਾ ਬਜਟ ਨੂੰ ਸੋਧਣ ਲਈ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। 

ਉਨ੍ਹਾਂ ਅਪੀਲ ਕੀਤੀ  ਕਿ ਸਾਰੇ ਚੀਫ਼ ਖ਼ਾਲਸਾ ਦੀਵਾਨ ਮੈਂਬਰ ਸਾਹਿਬਾਨ ਨੂੰ ਆਪਸੀ ਮਤਭੇਦ ਭੁੱਲ ਕੇ ਇਕਜੁਟ ਹੋ ਕੇ ਦੀਵਾਨ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਹੈ। ਇੱਕਤਰਤਾਵਾਂ ਵਿਚ ਪ੍ਰਧਾਨ ਡਾ: ਸੰਤੋਖ ਸਿੰਘ, ਮੀਤ ਪ੍ਰਧਾਨ ਸ. ਧੰਨਰਾਜ ਸਿੰਘ ਤੇ ਸ: ਸਰਬਜੀਤ ਸਿੰਘ, ਸਥਾਨਕ ਪ੍ਰਧਾਨ  ਸ. ਨਿਰਮਲ ਸਿੰਘ, ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ ਖੁਰਾਣਾ ਤੇ ਸ: ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਤੇ ਵੱਖ ਵੱਖ ਸਥਾਨਾਂ ਦੇ ਸੀ ਕੇ ਡੀ ਲੋਕਲ ਕਮੇਟੀਆਂ ਦੇ ਪ੍ਰਧਾਨ ਸਮੇਤ ਵੱਡੀ ਗਿਣਤੀ ਵਿਚ ਹੋਰ  ਚੀਫ਼ ਖ਼ਾਲਸਾ ਦੀਵਾਨ ਮੈਂਬਰਜ਼ ਸਾਹਿਬਾਨ ਮੌਜੂਦ ਸਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement