
ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਹਿਮਾਚਲ ਦੇ ਸਿੱਖਾਂ ਨੂੰ ਯਾਤਰਾ ਦੇ ਦਰਸ਼ਨ ਕਰਵਾਏ ਜਾਣ
ਜਲੰਧਰ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਆਏ ਨਗਰ ਕੀਰਤਨ ਨੂੰ ਹਿਮਾਚਲ ਪ੍ਰਦੇਸ਼ ਵਿਚ ਨਹੀਂ ਜਾਣ ਨੂੰ ਲੈ ਕੇ ਉਥੋਂ ਦੇ ਸਿੱਖਾਂ ਵਿਚ ਰੋਹ ਹੈ। ਸਰਬਸਾਂਝੀ ਗੁਰਮਤਿ ਪ੍ਰਚਾਰ ਕਮੇਟੀ ਦੇ ਬੈਨਰ ਹੇਠ ਸਿੱਖ ਸਮਾਜ ਨੇ ਮਿਲ ਕੇ ਮੀਟਿੰਗ ਕੀਤੀ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਹਿਮਾਚਲ ਦੇ ਸਿੱਖਾਂ ਨੂੰ ਯਾਤਰਾ ਦੇ ਦਰਸ਼ਨ ਕਰਵਾਏ ਜਾਣ।
Nagar kirtan
ਹਿਮਾਚਲ ਪ੍ਰਦੇਸ਼ ਵਿਚ ਹਾਲਾਂਕਿ ਸਿੱਖਾਂ ਦੀ ਗਿਣਤੀ ਘੱਟ ਹੈ ਅਤੇ ਉਹ ਜ਼ਿਆਦਾਤਰ ਫੈਲੇ ਹੋਏ ਹਨ ਪਰ ਇਸ ਦੇ ਬਾਵਜੂਦ ਉਹ ਸਾਰੇ ਹੀ ਸਿੱਖੀ ਵਿਚ ਪ੍ਰੱਪਕ ਹਨ ਅਤੇ ਉਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸ਼ਰਧਾ ਅਤੇ ਸੇਵਾ ਭਾਵਨਾ ਹੈ। ਬਾਕੀ ਸਿੱਖਾਂ ਦੀ ਤਰ੍ਹਾਂ ਹਿਮਾਚਲ ਦੇ ਸਿੱਖ ਵੀ ਚਾਹੁੰਦੇ ਹਨ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਪਾਕਿਸਤਾਨ ਦੀ ਪਵਿੱਤਰ ਧਰਤੀ ਨਨਕਾਣਾ ਸਾਹਿਬ ਤੋਂ ਆਏ ਨਗਰ ਕੀਰਤਨ ਦਾ ਸੁਆਗਤ ਕਰਨ ਅਤੇ ਦਰਸ਼ਨ ਕਰਨ। ਇਸ ਲਈ ਉਨ੍ਹਾਂ ਸ਼੍ਰੋਮਣੀ ਕਮੇਟੀ, ਜਥੇਦਾਰ ਅਕਾਲ ਤਖ਼ਤ, ਨਗਰ ਕੀਰਤਨ ਦੇ ਇੰਚਾਰਜ ਪੀ.ਐਸ ਪਸਰੀਚਾ ਤੋਂ ਵੀ ਅਪੀਲ ਕੀਤੀ ਪਰ ਨਗਰ ਕੀਰਤਨ ਨੂੰ ਹਿਮਾਚਲ ਨਾ ਲੈ ਕੇ ਜਾਣ ਤੋਂ ਉਥੋਂ ਦੇ ਸਿੱਖਾਂ ਵਿਚ ਰੋਹ ਹੈ।
Nagar Kirtanਇਸੇ ਦੇ ਚਲਦੇ ਸਰਬ ਸਾਂਝੀ ਗੁਰਮਤ ਪ੍ਰਚਾਰ ਕਮੇਟੀ ਦੇ ਬੈਨਰ ਹੇਠ ਸੋਲਨ ਦੇ ਸਪੂਰਨ ਗੁਰਦੁਆਰਾ ਸਾਹਿਬ ਵਿਚ ਇਕ ਮੀਟਿੰਗ ਹੋਈ ਜਿਸ ਵਿਚ ਧਰਮਪੁਰ, ਕਸੌਲੀ, ਕੰਘਨਘਾਟ, ਦਕਸ਼ਈ ਸਹਿਤ ਹੋਰ ਕਮੇਟਿਆਂ ਦੇ ਨੁਮਾਇੰਦਿਆਂ ਨੇ ਪੁੱਜ ਕੇ ਇੱਕਜੁਟ ਹੋ ਕੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਹਿਮਾਚਲ ਦੀ ਸੰਗਤ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਇਸ ਤੋਂ ਪਹਿਲਾਂ ਬਿਦਰ ਤੋਂ ਆਏ ਨਗਰ ਕੀਰਤਨ ਨੂੰ ਵੀ ਬਿਨਾਂ ਹਿਮਾਚਲ ਦੀ ਸੰਗਤ ਨੂੰ ਦਰਸ਼ਨ ਕਰਵਾਏ ਕਢਿਆ ਗਿਆ। ਕਮੇਟੀ ਦੇ ਫ਼ਾਊਂਡਰ ਤਰਵਿੰਦਰ ਸਿੰਘ ਸਭਰਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਹਿਮਾਚਲ ਦੇ ਸਿੱਖਾਂ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਮੁੜ ਵਿਚਾਰ ਕਰਨਾ ਚਾਹੀਦਾ ਹੈ।