New Zealand News: ਨਿਊਜ਼ੀਲੈਂਡ ਦੀ ਧਰਤੀ 'ਤੇ ਪਹਿਲਾ ਧਾਰਮਕ ਬਗ਼ੀਚਾ ਜਿਸ ’ਚ ਬਾਬੇ ਨਾਨਕ ਦੀ ਯਾਦਗਾਰ ਬਣਾਈ ਗਈ

By : GAGANDEEP

Published : Dec 25, 2023, 7:37 am IST
Updated : Dec 25, 2023, 7:37 am IST
SHARE ARTICLE
The first religious garden on the land of New Zealand News in punjabi
The first religious garden on the land of New Zealand News in punjabi

New Zealand News: ਇਹ ਧਾਰਮਕ ਬਗ਼ੀਚਾ ਇਕ ਪੰਜਾਬੀ ਕਿਸਾਨ ਪ੍ਰਵਾਰ ਦੀ ਰਿਹਾਇਸ਼ ’ਤੇ ਬਣਿਆ ਹੋਇਆ ਹੈ ਜੋ ਸ਼ਰਧਾ ਅਤੇ ਰੂਹਾਨੀਅਤ ਦੀ ਖ਼ੁਸ਼ਬੂ ਬਿਖੇਰ ਰਿਹਾ

The first religious garden on the land of New Zealand News in punjabi : ਲਾਹੌਰ ਸ਼ਹਿਰ ਵਿਚ ਵਸਦੇ ਲੋਕਾਂ ਦੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਘਰ ਪ੍ਰਤੀ ਕਿੰਨੀ ਸ਼ਰਧਾ ਹੋਵੇਗੀ, ਉਸ ਦੇ ਪ੍ਰਤੱਖ ਦਰਸ਼ਨ ਲਾਹੌਰੀ ਬੀਬੀ ਰਾਹੀਂ ਨਿਊਜ਼ੀਲੈਂਡ ਵਿਚ ਵੀ ਕੀਤੇ ਜਾ ਸਕਦੇ ਹਨ। ਔਕਲੈਂਡ ਤੋਂ ਲਗਭਗ 300 ਕਿਲੋਮੀਟਰ ਦੂਰ ਸਮੁੰਦਰ ਕੰਢੇ ਵਸਿਆ ਸ਼ਹਿਰ ਹੈ ਫਾਕਾਤਾਨੀ। ਇਥੇ ਇਕ ਧਾਰਮਕ ਬਗ਼ੀਚਾ (ਦਾ ਹੋਲੀ ਗਾਰਡਨਜ਼) ਹੈ ਜਿਸ ਦੀ ਆਨ-ਸ਼ਾਨ ਅੱਜ ਵੀ ਬਰਕਰਾਰ ਹੈ। 

ਇਹ ਵੀ ਪੜ੍ਹੋ: Samana Accident: ਟਰੱਕ ਤੇ ਮੋਟਰਸਾਈਕਲ ਦੀ ਹੋਈ ਟੱਕਰ, ਤਿੰਨ ਨੌਜਵਾਨਾਂ ਦੀ ਹੋਈ ਮੌਤ 

ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਵੇਗਾ ਇਹ ਧਾਰਮਕ ਬਗ਼ੀਚਾ ਇਕ ਪੰਜਾਬੀ ਕਿਸਾਨ ਪ੍ਰਵਾਰ ਦੀ ਰਿਹਾਇਸ਼ (ਜਾਇਦਾਦ) ਉਤੇ ਬਣਿਆ ਹੋਇਆ ਹੈ। ਸਵ. ਮਿਲਖੀ ਰਾਮ ਪਿੰਡ ਬੁੰਡਾਲਾ (ਜਲੰਧਰ) ਅਤੇ ਉਨ੍ਹਾਂ ਦੀ ਧਰਮ ਪਤਨੀ ਨਿਰਮਲ ਰਾਣੀ (ਜਨਮ 1929) ਜੋ ਕਿ 1947 ਦੀ ਵੰਡ ਵੇਲੇ ਲਾਹੌਰ ਤੋਂ ਭਾਰਤ ਆਈ ਸੀ, ਦੇ ਪ੍ਰਵਾਰ ਦਾ ਇਹ ਸ਼ਾਨਾਂਮੱਤੀ ਨਿਵੇਸ਼ ਸੀ, ਜੋ ਅੱਜ ਧਾਰਮਕ ਬਗ਼ੀਚੇ ਦੇ ਰੂਪ ਵਿਚ ਸ਼ਰਧਾ ਤੇ ਰੂਹਾਨੀਅਤ ਦੀ ਖ਼ੁਸ਼ਬੂ ਬਿਖੇਰ ਰਿਹਾ ਹੈ।

ਇਹ ਵੀ  ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (25 ਦਸੰਬਰ 2023) 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਧਾਰਮਕ ਬਗ਼ੀਚੇ ਦੀ ਜਾਣਕਾਰੀ ਵਾਸਤੇ ਪੰਜਾਬੀ ਮੀਡੀਆ ਕਰਮੀ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਹਰਜੋਤ ਸਿੰਘ ਬੈਂਸ ਅਤੇ ਸ. ਨਵਤੇਜ ਸਿੰਘ ਰੰਧਾਵਾ ਬੀਤੇ ਦਿਨੀਂ ਉਥੇ ਗਏ, ਉਸ ਦੇ ਪ੍ਰਵਾਰ ਨੂੰ ਮਿਲੇ ਅਤੇ ਇਸ ਧਾਰਮਕ ਬਗ਼ੀਚੇ ਦਾ ਦੌਰਾ ਕੀਤਾ। ਇਸ ਧਾਰਮਕ ਬਗ਼ੀਚੇ ਦੇ ਅੰਦਰ 1960 ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦੀ ਮੂਰਤੀ ਸਵ. ਨਿਰਮਲ ਰਾਣੀ ਵਲੋਂ ਸਥਾਪਤ ਕੀਤੀ ਗਈ ਸੀ। ਇਸ ਦੀ ਚਾਰਦੀਵਾਰੀ ਉਤੇ ਖੰਡੇ ਦਾ ਨਿਸ਼ਾਨ ਵੀ ਬਣਿਆ ਹੋਇਆ ਹੈ। ਵਰਨਣਯੋਗ ਹੈ ਕਿ ਇਹ ਉਦੋਂ ਦੀਆਂ ਗੱਲਾਂ ਹਨ ਜਦੋਂ ਨਿਊਜ਼ੀਲੈਂਡ ਵਿਚ ਅਜੇ ਪਹਿਲਾ ਗੁਰਦੁਆਰਾ  ਸਾਹਿਬ ਵੀ ਸਥਾਪਤ ਨਹੀਂ ਹੋਇਆ ਸੀ। ਇਥੇ ਪਹਿਲਾ ਗੁਰਦੁਆਰਾ ਸਾਹਿਬ ਹੈਮਿਲਟਨ ਸ਼ਹਿਰ ਵਿਖੇ 28 ਮਈ 1977 ਨੂੰ ਖੋਲ੍ਹਿਆ ਗਿਆ ਸੀ। ਇਸ ਵੇਲੇ ਚੜ੍ਹਦੀ ਕਲਾ ਹੈ ਕਿ 35 ਦੇ ਕਰੀਬ ਗੁਰਦਵਾਰਾ ਸਾਹਿਬ ਮੌਜੂਦ ਹਨ।

ਸ੍ਰੀਮਤੀ ਨਿਰਮਲ ਰਾਣੀ ਦਾ ਪਤੀ ਮਿਲਖੀ ਰਾਮ 1920 ਵਿਚ ਇਥੇ ਆਏ ਸਨ ਅਤੇ ਫਾਕਾਤਾਨੀ ਵਿਖੇ ਲੰਮਾ ਸਮਾਂ ਰਹੇ। ਇਥੇ ਰਹਿਣ ਵਾਲਾ ਇਹ ਪਹਿਲਾ ਪੰਜਾਬੀ ਪ੍ਰਵਾਰ ਸੀ। ਇਨ੍ਹਾਂ ਦੇ ਨਾਂਅ ਦੇ ਪਿੱਛੇ ਇਥੇ ਆ ਕੇ ਫ਼ਰਮਾਹ ਵੀ ਜੁੜ ਗਿਆ ਸੀ। ਇਸ ਵੇਲੇ ਉਥੇ ਦੋ ਸੜਕਾਂ ਦੇ ਨਾਂਅ ਵੀ ਇਸ ਪ੍ਰਵਾਰ ਦੇ ਨਾਂਅ ਉਤੇ ਹਨ। ਇਕ ਦਾ ਨਾਂਅ ਫ਼ਰਮਾਹ ਰੋਡ ਹੈ ਅਤੇ ਦੂਜਾ ਨਿਰਮਲ ਪਲੇਸ ਹੈ। 

(For more news apart from The first religious garden on the land of New Zealand News in punjabi stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement