Panthak News: ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਫਤਿਹਗੜ੍ਹ ਸਾਹਿਬ ਵਿਖੇ ਲੱਗਿਆ ਦਸਤਾਰਾਂ ਦਾ ਲੰਗਰ
Published : Dec 25, 2023, 2:51 pm IST
Updated : Dec 25, 2023, 2:51 pm IST
SHARE ARTICLE
Turban Langar at Sri Fatehgarh Sahib
Turban Langar at Sri Fatehgarh Sahib

ਕਈ ਨੌਜਵਾਨਾਂ ਨੇ ਕੇਸਾਂ ਦੀ ਬੇਅਦਬੀ ਨਾ ਕਰਨ ਦਾ ਪ੍ਰਣ ਵੀ ਲਿਆ

Panthak News: ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਅੱਜ ਫਤਿਹ ਨਿਸ਼ਾਨ ਭਵਨ, ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆਂ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਮਣੀ ਵਲੋਂ ਸ਼ਹੀਦਾਂ ਦੀ ਇਸ ਪਾਵਨ ਧਰਤੀ 'ਤੇ ਦਸਤਾਰਾਂ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਨੌਜਵਾਨਾਂ ਦੇ ਸਿਰਾਂ ਉਤੇ ਅੰਬਲਾਂ ਤੋਂ ਖ਼ਾਸ ਤੌਰ ਲਿਆਂਦੀਆਂ ਗਈਆਂ ਕੇਸਰੀ ਦਸਤਾਰਾਂ ਸਜਾਈਆਂ ਗਈਆਂ। ਸੜਕਾਂ ਉਤੇ ਨੌਜਵਾਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ।  

Turban Langar at Sri Fatehgarh Sahib Turban Langar at Sri Fatehgarh Sahib

ਨਿੱਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਵਿਚ ਦਸਤਾਰਾਂ ਸਜਾਉਣ ਨੂੰ ਲੈ ਕੇ ਉਤਸ਼ਾਹ ਦੇਖਣ ਵਾਲਾ ਸੀ। ਖ਼ਾਸ ਤੌਰ 'ਤੇ ਦਸਤਾਰ ਸਜਾਉਣ ਵਾਲੇ ਮਾਹਰਾਂ ਨੂੰ ਲਿਆ ਕਿ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਦਰਮਿਆਨ ਕਈ ਨੌਜਵਾਨ ਭਾਵੁਕ ਵੀ ਹੋਏ ਅਤੇ ਦਸਤਾਰ ਸਜਾਉਣ ਵੇਲੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਸਨ। ਕਈ ਨੌਜਵਾਨਾਂ ਨੇ ਇਹ ਵੀ ਪ੍ਰਣ ਲਿਆ ਕਿ ਉਹ ਹੁਣ ਗੁਰੂ ਵਾਲੇ ਬਣਨਗੇ ਅਤੇ ਕੇਸਾਂ ਦੀ ਬੇਅਦਬੀ ਨਹੀਂ ਕਰਨਗੇ।

Turban Langar at Sri Fatehgarh Sahib Turban Langar at Sri Fatehgarh Sahib

ਜ਼ਿਕਰਯੋਗ ਹੈ ਕਿ ਇਸ ਭਵਨ 'ਚ ਜਿਥੇ ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖਦੇ ਹੋਏ ਹਰ ਸਾਲ 20 ਦਸੰਬਰ ਤੋਂ 5 ਜਨਵਰੀ ਤਕ ਚਾਹ, ਰੋਟੀ, ਪਾਣੀ, ਸਬਜ਼ੀਆਂ ਅਤੇ ਪ੍ਰਸ਼ਾਦਿਆਂ ਦਾ ਲੰਗਰ ਲਾਇਆ ਜਾਂਦਾ ਹੈ। ਸੰਗਤ ਵਲੋਂ ਇਸ ਵਾਰ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Turban Langar at Sri Fatehgarh Sahib , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement