ਗੁਰਦਵਾਰੇ ਦੀ ਪ੍ਰਧਾਨਗੀ ਤੇ ਪੁਰਾਣੀ ਰੰਜ਼ਸ਼ ਨੂੰ ਲੈ ਕੇ ਦੋ ਗੁੱਟ ਆਪਸ 'ਚ ਭਿੜੇ
Published : Mar 27, 2019, 2:46 am IST
Updated : Mar 27, 2019, 2:46 am IST
SHARE ARTICLE
File Photo - Gurudwara Sahib
File Photo - Gurudwara Sahib

ਸਰਪੰਚ ਦੀ ਦਸਤਾਰ ਲਾਹੁਣ ਨਾਲ ਤਣਾਅ ਦਾ ਮਾਹੌਲ

ਗੁਰਦਾਸਪੁਰ : ਪੁਰਾਣਾ ਸ਼ਾਲਾ ਥਾਣੇ ਅਧੀਨ ਪੈਂਦੇ ਪਿੰਡ ਨਵਾਂ ਪਿੰਡ ਬਹਾਦਰ ਵਿਖੇ ਗੁਰਦਵਾਰੇ ਦੀ ਪ੍ਰਧਾਨਗੀ ਅਤੇ ਪੁਰਾਣੀ ਰੰਜ਼ਸ਼ ਨੂੰ ਲੈ ਕੇ ਇਕ ਫ਼ਿਰਕੇ ਦੇ ਲੋਕ ਆਪਸ ਵਿਚ ਭਿੜ ਗਏ। ਇਸ ਝਗੜੇ ਵਿਚ ਪਿੰਡ ਦੀ ਸਰਪੰਚ ਤੇ ਗੁਰਦਵਾਰੇ ਦੀ ਮੌਜੂਦਾ ਪ੍ਰਧਾਨ ਦੀ ਪੱਗ ਲੱਥ ਗਈ। ਘਟਨਾ ਮਗਰੋ ਪਿੰਡ ਅੰਦਰ ਤਣਾਅ ਦਾ ਮਾਹੌਲ ਬਣ ਗਿਆ ਹੈ। 

ਸਰਪੰਚ ਹਰਭਜਨ ਸਿੰਘ ਅਤੇ ਉਸ ਦੇ ਸਾਥੀ ਪਰਮਜੀਤ ਸਿੰਘ, ਮਹਿੰਦਰ ਸਿੰਘ, ਗੁਰਜੀਤ ਸਿੰਘ, ਜਸਵੰਤ ਸਿੰਘ ਅਤੇ ਗੁਰਦੇਵ ਸਿੰਘ ਨੇ ਦਸਿਆ ਿਕ ਅੱਜ ਸਵੇਰੇ ਉਹ 6.30 ਵਜੇ ਨਤਮਸਤਕ ਹੋਣ  ਗਏ ਸਨ। ਇਸ ਦੇ ਬਆਦ ਦੂਸਰੀ ਧਿਰ ਦੇ ਲੰਬੜਦਾਰ ਮਲਕੀਤ ਸਿੰਘ, ਪੰਚਾਇਤ ਮੈਂਬਰ ਸੁਰਿੰਦਰ ਸਿੰਘ ਆਦਿ ਨੇ ਗੁਰਦਵਾਰਾ ਸਿੰਘ ਸਭਾ ਨਵਾਂ ਪਿੰਡ ਬਹਾਦਰ ਦੀ ਪ੍ਰਧਾਨਗੀ ਅਤੇ ਪੁਰਾਣੀ ਰੰਜ਼ਸ਼ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ।

ਮੌਜੂਦਾ ਸਰਪੰਚ ਦੀ ਧਿਰ ਦੇ ਵਿਅਕਤੀਆਂ ਨੇ ਦਸਿਆ ਕਿ ਮਲਕੀਤ ਸਿੰਘ ਨੇ ਹਰਭਜਨ ਸਿੰਘ ਦੀ ਦਸਤਾਰ ਲਾਹ ਦਿਤੀ। ਇਸ ਸਬੰਧੀ ਥਾਣਾ ਮੁੱਖ ਇੰਸਪੈਕਟਰ ਰਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਪੰਚ ਹਰਭਜਨ ਸਿੰਘ ਦੀ ਪੱਗ ਮਲਕੀਤ ਸਿੰਘ ਤੇ ਸੁਰਿੰਦਰ ਨੇ ਲਾਹੀ ਸੀ। ਹਰਭਜਨ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement