Panthak News: ਅਮਰੀਕਾ ਭਰ ਦੀਆਂ ਪੰਥਕ ਜਥੇਬੰਦੀਆਂ ਵਲੋਂ ਬਾਦਲਾਂ ਦੇ ਜਥੇਦਾਰਾਂ ਅਤੇ ਪਿਛਲੱਗਾਂ ਨੂੰ ਚਿਤਾਵਨੀ
Published : Apr 26, 2024, 8:47 am IST
Updated : Apr 26, 2024, 8:47 am IST
SHARE ARTICLE
File Photo
File Photo

ਪੰਥਕ ਸਟੇਜਾਂ ’ਤੇ ਬਾਦਲੀ ਨੁਮਾਇੰਦਿਆਂ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਹਿੰਮਤ ਸਿੰਘ

ਕੋਟਕਪੂਰਾ  (ਗੁਰਿੰਦਰ ਸਿੰਘ) : ਜਿਥੇ ਪਿਛਲੇ ਕਈ ਦਿਨਾਂ ਤੋਂ ਨਿਊਯਾਰਕ ਸਿਟੀ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਣ ਵਾਲੀ 36ਵੀਂ ਸਿੱਖ ਡੇਅ ਪਰੇਡ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀਆਂ ਹਨ ਉੱਥੇ ਹੀ ਕੱੁਝ ਭਾਰਤ-ਸਰਕਾਰ ਪੱਖੀ ਸ਼ਰਾਰਤੀ ਅਨਸਰਾਂ ਵਲੋਂ ਸਿੱਖ ਕੌਮ ਦੀ ਆਜ਼ਾਦੀ ਦੀ ਪ੍ਰਤੀਕ ਮੰਨੀ ਜਾਂਦੀ ‘ਸਿੱਖ ਡੇਅ ਪਰੇਡ’ ਦਾ ਮਾਹੌਲ ਖ਼ਰਾਬ ਕਰਨ ਦੀ ਮਨਸ਼ਾ ਨਾਲ ਭਾਰਤੀ ਸਟੇਟ ਦੇ ਹੱਥ ਠੋਕੇ ਬਾਦਲਾਂ ਵਲੋਂ ਸਿੱਖਾਂ ਸਿਰ ਮੜ੍ਹੇ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਨੂੰ ਇਥੇ ਬੁਲਾਉਣ ਦੀ ਸਾਜ਼ਸ਼ ਰਚੀ ਜਾ ਰਹੀ ਹੈ ਪਰ ਦੂਜੇ ਪਾਸੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਖ਼ਾਲਸਾ, ਪੰਥਕ ਜਥੇਬੰਦੀਆਂ ਅਤੇ ਸਿੱਖ ਕਾਰਕੁਨ ਕਿਸੇ ਵੀ ਤਰ੍ਹਾਂ ਦੀ ਸਰਕਾਰ ਪੱਖੀ ਦਖ਼ਲਅੰਦਾਜ਼ੀ ਨੂੰ ਰੋਕਣ ਲਈ ਹਰ ਕਿਸਮ ਦੀ ਕੁਰਬਾਨੀ ਦੇਣ ਲਈ ਤਿਆਰ ਬੈਠੇ ਹਨ। 

ਅਮਰੀਕਾ ਦੇ ਜ਼ਿਆਦਾਤਰ ਗੁਰਦਵਾਰਿਆਂ ਦੀ ਸਾਂਝੀ ਬਣੀ ਜਥੇਬੰਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਯੂ.ਐਸ.ਏ. ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਵਲੋਂ ‘ਰੋਜ਼ਾਨਾ ਸਪੋਕਸਮੈਨ’ ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਪੈ੍ਰਸ ਨੋਟ ਮੁਤਾਬਕ ਪਿਛਲੇ ਹਫ਼ਤੇ ਤੋਂ ਲੈ ਕੇ ਪੰਥਕ ਜਥੇਬੰਦੀਆਂ ਅਤੇ ਸੰਗਤਾਂ ਵਲੋਂ ਪਰੇਡ ਦੇ ਸੰਚਾਲਕ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਬੰਧਕਾਂ ਨਾਲ ਹੋਈ ਮੀਟਿੰਗ ਵਿਚ ਇਹ ਮਸਲਾ ਵਿਚਾਰਿਆ ਗਿਆ ਸੀ। ਜਿਥੇ ਕਿਸੇ ਵੀ ਪ੍ਰਬੰਧਕ ਜਾਂ ਮੌਜੂਦਾ ਪ੍ਰਧਾਨ ਨੇ ਬਾਦਲੀ ਜਥੇਦਾਰ ਨੂੰ ਬੁਲਾਉਣ ਬਾਰੇ ਕੋਈ ਗੱਲ ਸਪੱਸ਼ਟ ਨਹੀਂ ਕੀਤੀ

 ਸਗੋਂ ਪੰਥਕ ਸੋਚ ਰੱਖਣ ਵਾਲੇ ਕਮੇਟੀ ਦੇ ਬਹੁ-ਗਿਣਤੀ ਮੈਂਬਰਾਂ ਨੇ ਸਰਕਾਰੀ ਨੁਮਾਇੰਦਿਆਂ ਤੇ ਜਥੇਦਾਰਾਂ ਦਾ ਬਾਈਕਟ ਜਾਰੀ ਰੱਖਣ ਦੀ ਗੱਲ ਖੁਲ੍ਹ ਕੇ ਕਹੀ ਅਤੇ ਕੌਮੀ ਭਾਵਨਾਵਾਂ ਅਨੁਸਾਰ ਪੰਥਕ ਜਥੇਬੰਦੀਆਂ ਨਾਲ ਖੜਨ ਬਾਰੇ ਸਪੱਸ਼ਟ ਸੁਨੇਹਾ ਦਿਤਾ। ਭਾਈ ਹਿੰਮਤ ਸਿੰਘ ਮੁਤਾਬਕ ਗੁਰਦਵਾਰਾ ਸਿੱਖ ਕਲਚਰਲ ਸੁਸਾਇਟੀ ਦੇ ਮੌਜੂਦਾ ਪ੍ਰਧਾਨ ਵਲੋਂ ਹਿਕਸਵਿਲ ਵਾਲੇ ਵਿਵਾਦਤ ਡੇਰੇਦਾਰ ਦੇ ਪ੍ਰਭਾਵ ਅਧੀਨ, ਅਪਣੀ ਸ਼ਾਖ ਨੂੰ ਦਾਅ ’ਤੇ ਲਾਉਂਦਿਆਂ ਰਲ-ਮਿਲ ਕੇ ਕਿਸੇ ਚੋਰ ਮੋਰੀ ਰਾਹੀਂ ਗਿਆਨੀ ਰਘਬੀਰ ਸਿੰਘ ਨੂੰ ਗੁਰਦਵਾਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਵਿਚ ਜਾਂ ‘ਸਿੱਖ ਡੇਅ ਪਰੇਡ’ ਦੌਰਾਨ ਬੁਲਾਉਣ ਦੀਆਂ ਕਨਸੋਆਂ ਲਗਾਤਾਰ ਆ ਰਹੀਆਂ ਹਨ। 

ਇਸ ਸਬੰਧ ’ਚ ਅਮਰੀਕਾ ਭਰ ਦੀਆਂ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੀ ਇਕ ਹੰਗਾਮੀ ਤੌਰ ’ਤੇ ਟੈਲੀ ਕਾਨਫ਼ਰੰਸ ਹੋਈ ਜਿਸ ’ਚ ਸਾਰਿਆਂ ਨੇ ਬਹੁਤ ਹੀ ਜੋਸ਼ ਅਤੇ ਕੌਮੀ ਭਾਵਨਾਵਾਂ ਨੂੰ ਮੁੱਖ ਰਖਦਿਆਂ ਸਰਬੱਤ ਖ਼ਾਲਸਾ ਦੇ ਥਾਪੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਅਤੇ ਰਿਪੋਰਟ ਦੀ ਫ਼ਾਈਲ ਦਬੀ ਰੱਖਣ ਵਾਲੇ, 328 ਸਰੂਪਾਂ ਦੇ ਮਸਲੇ ਤੋਂ ਟਾਲਾ ਵੱਟਣ, ਸਮੂਹ ਬੰਦੀ ਸਿੰਘਾਂ ਦੇ ਮਾਮਲਿਆਂ ਤੋਂ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜਨ

 ਸੌਦਾ-ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ, ਸਿੱਖਾਂ ਨੂੰ ਬੇਨਾਮ ਪੁਲਸੀਆਂ ਹੱਥੋਂ ਕਤਲ ਕਰਵਾਉਣ ਵਾਲੇ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸ਼ੀ, ਕਾਤਲ ਪੁਲਸੀਆਂ ਦੀ ਪੁਸ਼ਤ ਪਨਾਹੀ ਕਰਨ ਦੇ ਅਪਰਾਧੀ ਪੰਥ ਦੋਖੀ ਬਾਦਲਾਂ ਅਤੇ ਉਨ੍ਹਾਂ ਦੇ ਥਾਪੇ ਕਠਪੁਤਲੀ ਜਥੇਦਾਰਾਂ ਨੂੰ ਕਰੜੇ ਸ਼ਬਦਾਂ ਵਿਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਿਕਸਵਿਲ ਵਾਲੇ ਵਿਵਾਦਤ ਡੇਰੇਦਾਰ, ਬਾਦਲੀ ਜਥੇਦਾਰ ਅਤੇ ਸਰਕਾਰੀ ਪਿੱਠੂਆਂ ਨੇ ਸਿੱਖ ਕੌਮ ਦੀ ਸਾਂਝੀ ਸਿੱਖ ਡੇਅ ਪਰੇਡ ਵਿਚ ਆ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ

ਤਾਂ ਉਸ ਦੇ ਕਿਸੇ ਵੀ ਨਤੀਜੇ ਲਈ ਵਿਵਾਦਤ ਡੇਰੇਦਾਰ, ਬਾਦਲੀ ਜਥੇਦਾਰ ਖ਼ੁਦ ਜ਼ਿੰਮੇਵਾਰ ਹੋਣਗੇ। ਪੰਥਕ ਨੁਮਾਇੰਦਿਆਂ ਨੇ ਇਹ ਵੀ ਯਾਦ ਕਰਵਾਇਆ ਕਿ ਸਰਕਾਰੀ ਜਥੇਦਾਰ ਗੁਰਬਚਨ ਸਿੰਘ ਦਾ ਪਤਨ ਵੀ ਨਿਊਯਾਰਕ ਵਿਖੇ ਵਿਰੋਧ ਹੋਣ ਤੋਂ ਬਾਅਦ ਹੀ ਸ਼ੁਰੂ ਹੋਇਆ ਸੀ। ਪੰਜਾਬ ਦੀ ਧਰਤੀ ਤੋਂ ਦੂਰ, ਨਿਊਯਾਰਕ ਦਾ ਇਤਿਹਾਸ ਗਵਾਹ ਹੈ ਕਿ ਇਥੋਂ ਪੰਥ-ਪੰਜਾਬ ਦੇ ਕਈ ਵਿਰੋਧੀਆਂ ਨੂੰ ਭਜਾਉਣ ਤੇ ਉਨ੍ਹਾਂ ਦੇ ਹਸ਼ਰ ਤਕ ਪਹੁੰਚਾਉਣ ਦਾ ਮਾਣ ਇਸ ਧਰਤੀ ਅਤੇ ਟਰਾਈ ਸਟੇਟ ਦੇ ਸਿੰਘਾਂ ਨੂੰ ਹਾਸਲ ਹੈ।

 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement