ਖ਼ਬਰਾਂ |

ਤਾਜ਼ਾ |

Pakistan News: ਲਾਂਘਾ ਖੁੱਲ੍ਹਣ ਮਗਰੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਇਆ ਪਹਿਲਾ ਅਨੰਦ ਕਾਰਜ
Published : Feb 27, 2024, 1:26 pm IST
Updated : Feb 27, 2024, 1:26 pm IST
SHARE ARTICLE
First Ever Anand Karaj at Gurdwara Sri Darbar Sahib, Kartarpur Sahib After Inauguration of Kartarpur Corridor
First Ever Anand Karaj at Gurdwara Sri Darbar Sahib, Kartarpur Sahib After Inauguration of Kartarpur Corridor

ਅਰਜਨ ਸਿੰਘ ਅਤੇ ਅਮਨ ਕੌਰ ਨੂੰ ਗੁਰਦੁਆਰਾ ਸਾਹਿਬ ਵਲੋਂ ਦਿਤਾ ਗਿਆ ਨਿਕਾਹਨਾਮਾ

Pakistan News ਸਿਆਲਕੋਟ (ਬਾਬਰ ਜਲੰਧਰੀ): ਸਾਲ 2019 ਵਿਚ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਤੋਂ ਬਾਅਦ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਵਿਖੇ ਪਹਿਲੀ ਵਾਰ ਸਿੱਖ ਜੋੜੇ ਦੇ ਅਨੰਦ ਕਾਰਜ ਹੋਏ। ਇਸ ਦੌਰਾਨ ਨਵ-ਵਿਆਹੁਤਾ ਜੋੜੇ ਅਰਜਨ ਸਿੰਘ ਅਤੇ ਅਮਨ ਕੌਰ ਨੂੰ ਗੁਰਦੁਆਰਾ ਸਾਹਿਬ ਵਲੋਂ ਨਿਕਾਹਨਾਮਾ ਵੀ ਦਿਤਾ ਗਿਆ।

First Ever Anand Karaj at Gurdwara Sri Darbar Sahib, Kartarpur Sahib
First Ever Anand Karaj at Gurdwara Sri Darbar Sahib, Kartarpur Sahib

ਪ੍ਰਾਪਤ ਜਾਣਕਾਰੀ ਅਨੁਸਾਰ ਸਿਆਲਕੋਟ ਵਾਸੀ ਅਰਜਨ ਸਿੰਘ ਦਾ ਵਿਆਹ ਨਾਰੋਵਾਲ ਵਾਸੀ ਅਮਨ ਕੌਰ ਨਾਲ ਸਿੱਖ ਰਹਿਤ ਮਰਿਯਾਦਾ ਮੁਤਾਬਕ ਹੋਇਆ। ਇਸ ਮੌਕੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਪਰਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਅਨੰਦ ਕਾਰਜ ਕਰਵਾਏ। ਅਨੰਦ ਕਾਰਜ ਉਪਰੰਤ ਨਵ-ਵਿਆਹੇ ਜੋੜੇ ਨੂੰ ਕਰਤਾਰਪੁਰ ਪ੍ਰਾਜੈਕਟ ਮੈਨੇਜਮੈਂਟ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।  

First Ever Anand Karaj at Gurdwara Sri Darbar Sahib, Kartarpur Sahib First Ever Anand Karaj at Gurdwara Sri Darbar Sahib, Kartarpur Sahib

ਕੀ ਹੈ ਨਿਕਾਹਨਾਮਾ

ਨਿਕਾਹਨਾਮਾ(ਇਸਲਾਮੀ ਸ਼ਰੀਅਤ ਅਨੁਸਾਰ) ਨਿਕਾਹ ਸਬੰਧੀ ਸ਼ਰਤਾਂ ਵਾਲ਼ਾ ਦਸਤਾਵੇਜ਼ ਹੈ। ਦਸਿਆ ਜਾਂਦਾ ਹੈ ਕਿ ਲਹਿਦੇ ਪੰਜਾਬ ਵਿਚ ਕੁੱਝ ਕਾਰਨਾਂ ਕਰ ਕੇ ‘ਦਿ ਪੰਜਾਬ ਸਿੱਖ ਅਨੰਦ ਕਾਰਜ ਮੈਰਿਜ ਐਕਟ’ ਬਿੱਲ ਦਾ ਡਰਾਫਟ ਕਰੀਬ 18 ਸਾਲਾਂ ਤੋਂ ਵਿਚਾਰ ਅਧੀਨ ਹੈ। ਇਸ ਦੇ ਚਲਦਿਆਂ ਸਿੱਖਾਂ ਨੂੰ ਵਿਆਹ ਦੇ ਸਰਟੀਫਿਕੇਟ ਵਜੋਂ ਪਿਸ਼ਾਵਰ ਦੇ ਗੁਰਦੁਆਰਾ ਭਾਈ ਜੋਗਾ ਸਿੰਘ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਵਲੋਂ ਗੁਰਮੁਖੀ ਵਿਚ ਤਿਆਰ ਕੀਤਾ ਨਿਕਾਹਨਾਮਾ ਦਿਤਾ ਜਾਂਦਾ ਹੈ। ਹਾਲਾਂਕਿ ਇਸ ਨੂੰ ਕਾਨੂੰਨੀ ਤੌਰ ’ਤੇ ਮਾਨਤਾ ਪ੍ਰਾਪਤ ਨਹੀਂ ਹੈ।

(For more Punjabi news apart from First Ever Anand Karaj at Gurdwara Sri Darbar Sahib, Kartarpur Sahib After Inauguration of Kartarpur Corridor, stay tuned to Rozana Spokesman)

SHARE ARTICLE

ਏਜੰਸੀ

Advertisement

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM

Trump ਦੀ ਟੈਰਿਫ WAR, ਕੀ ਬਚੇਗਾ ਭਾਰਤੀ ਵਪਾਰ? ਭਾਰਤ 'ਤੇ 100% ਟੈਕਸ ਦੀ ਤਿਆਰੀ! ਝੁਕੇਗਾ ਭਾਰਤ ਜਾਂ ਮੰਨੇਗਾ ਟਰੰਪ?

16 Jul 2026 3:00 PM
Advertisement