Pakistan to establish ‘Darshan Resort’: ਕਰਤਾਰਪੁਰ ਸਾਹਿਬ 'ਚ ਬਣੇਗਾ 'ਦਰਸ਼ਨ ਰਿਜ਼ੋਰਟ', 2024 ਦੇ ਅੰਤ ਤਕ ਤਿਆਰ ਹੋਣ ਦੀ ਉਮੀਦ
Published : Dec 19, 2023, 8:31 am IST
Updated : Dec 19, 2023, 8:31 am IST
SHARE ARTICLE
Pakistan to establish ‘Darshan Resort’ close to Gurdwara Darbar Sahib in Kartarpur
Pakistan to establish ‘Darshan Resort’ close to Gurdwara Darbar Sahib in Kartarpur

ਗੁਰਦੁਆਰਾ ਸਾਹਿਬ ਦਾ ਸ਼ਾਨਦਾਰ ਨਜ਼ਾਰਾ ਪੇਸ਼ ਕਰੇਗਾ ਇਹ ਰਿਜ਼ੋਰਟ

Pakistan to establish ‘Darshan Resort’: ਪਾਕਿਸਤਾਨ ਵਿਚਲੇ ਪੰਜਾਬ ਸੂਬੇ ਦੀ ਸਰਕਾਰ ਕਰਤਾਰਪੁਰ ਵਿਚ ਗੁਰਦੁਆਰਾ ਦਰਬਾਰ ਸਾਹਿਬ ਦੇ ਨੇੜੇ ਇਕ ‘ਦਰਸ਼ਨ ਰਿਜ਼ੋਰਟ’ ਬਣਾਏਗੀ ਤਾਂ ਜੋ ਉਥੇ ਰਹਿਣ ਵਾਲੇ ਸਿੱਖ ਸ਼ਰਧਾਲੂ ਇਸ ਪਵਿੱਤਰ ਅਸਥਾਨ ਦੇ ਸੁੰਦਰ ਨਜ਼ਾਰਾ ਲੈ ਸਕਣ। ਪੰਜਾਬ ਪ੍ਰਾਂਤ ਦੇ ਸੈਰ ਸਪਾਟਾ ਸਕੱਤਰ ਰਾਜਾ ਜਹਾਂਗੀਰ ਅਨਵਰ ਨੇ ਦਸਿਆ, “ਪੰਜ ਮੰਜ਼ਿਲਾ ਦਰਸ਼ਨ ਰਿਜ਼ੋਰਟ ਦਾ ਨਿਰਮਾਣ ਅਗਲੇ ਮਹੀਨੇ ਸ਼ੁਰੂ ਹੋਵੇਗਾ ਅਤੇ ਇਸ 'ਤੇ 300 ਮਿਲੀਅਨ ਪਾਕਿਸਤਾਨੀ ਰੁਪਏ ਖਰਚ ਹੋਣ ਦਾ ਅਨੁਮਾਨ ਹੈ।

ਕਰਤਾਰਪੁਰ ਲਾਂਘੇ ਦਾ ਉਦਘਾਟਨ 2019 ਵਿਚ ਹੋਇਆ ਸੀ। ਇਹ ਲਾਂਘਾ ਭਾਰਤ ਨੂੰ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜਦਾ ਹੈ, ਜਿਥੇ ਸਿੱਖ ਧਰਮ ਦੇ ਬਾਨੀ, ਗੁਰੂ ਨਾਨਕ ਦੇਵ ਜੀ ਨੇ ਆਖਰੀ ਵਕਤ ਬਿਤਾਇਆ ਸੀ। ਲਗਭਗ ਚਾਰ ਕਿਲੋਮੀਟਰ ਲੰਬਾ ਇਹ ਲਾਂਘਾ ਭਾਰਤੀ ਸ਼ਰਧਾਲੂਆਂ ਨੂੰ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ-ਮੁਕਤ ਸਹੂਲਤ ਪ੍ਰਦਾਨ ਕਰਦਾ ਹੈ।

ਅਨਵਰ ਨੇ ਕਿਹਾ ਕਿ ਇਸ ਪ੍ਰਾਜੈਕਟ ਦੀ ਕਲਪਨਾ ਦੁਨੀਆਂ ਭਰ ਤੋਂ ਆਉਣ ਵਾਲੇ ਸਿੱਖਾਂ ਦੀ ਸਹੂਲਤ ਲਈ ਕੀਤੀ ਗਈ ਹੈ। ਉਨ੍ਹਾਂ ਇਸ ਪ੍ਰਾਜੈਕਟ ਬਾਰੇ ਦਸਿਆ ਕਿ ਇਹ ਰਿਜ਼ੋਰਟ ਗੁਰਦੁਆਰਾ ਦਰਬਾਰ ਸਾਹਿਬ ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਬਣਾਇਆ ਜਾਵੇਗਾ। ਅਨਵਰ ਨੇ ਕਿਹਾ, “ਪ੍ਰਾਜੈਕਟ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ ਅਤੇ ਰਿਜ਼ੋਰਟ ਦੇ 2024 ਦੇ ਅੰਤ ਤਕ ਤਿਆਰ ਹੋਣ ਦੀ ਉਮੀਦ ਹੈ।” ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਪ੍ਰਾਜੈਕਟ ਲਈ ਵਿੱਤੀ ਸਹਾਇਤਾ ਕਰੇਗੀ।

ਪੰਜਾਬ ਸੈਰ ਸਪਾਟਾ ਸਕੱਤਰ ਨੇ ਦਸਿਆ ਕਿ ਦਰਸ਼ਨ ਰਿਜ਼ੋਰਟ ਦੀ ਉਪਰਲੀ ਮੰਜ਼ਿਲ 'ਤੇ ਘੱਟੋ-ਘੱਟ 10 ਸੂਈਟ (ਸੁਵਿਧਾਵਾਂ ਵਾਲੇ ਵਿਸ਼ੇਸ਼ ਕਮਰੇ), ਮਿੰਨੀ ਥੀਏਟਰ ਅਤੇ ਜਿੰਮ ਹੋਣਗੇ। ਉਨ੍ਹਾਂ ਕਿਹਾ ਕਿ ਇਹ ਰਿਜ਼ੋਰਟ ਕਰਤਾਰਪੁਰ ਸਾਹਿਬ ਦਾ ਸ਼ਾਨਦਾਰ ਨਜ਼ਾਰਾ ਪੇਸ਼ ਕਰੇਗਾ। ਅਨਵਰ ਨੇ ਕਿਹਾ, "ਪੰਜਾਬ ਦੇ ਨਿਗਰਾਨ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਪਹਿਲਾਂ ਹੀ ਪੰਜਾਬ ਸੈਰ-ਸਪਾਟਾ ਵਿਭਾਗ ਦੁਆਰਾ 50 ਕਮਰਿਆਂ ਵਾਲੇ ਦਰਸ਼ਨ ਰਿਜ਼ੋਰਟ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿਤੀ ਹੈ।"

(For more news apart from Pakistan to establish ‘Darshan Resort’ close to Gurdwara Darbar Sahib in Kartarpur, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement