
ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਅਧੀਨ ਚਲ ਰਹੇ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਅਤੇ ਯੂਨੀਵਰਸਟੀ ਦੀ ਕੰਟੀਨ ਅਤੇ ਮੈਸ ਵਿਚ..
ਅੰਮ੍ਰਿਤਸਰ, 8 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਅਧੀਨ ਚਲ ਰਹੇ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਅਤੇ ਯੂਨੀਵਰਸਟੀ ਦੀ ਕੰਟੀਨ ਅਤੇ ਮੈਸ ਵਿਚ ਮਾਸਾਹਾਰੀ ਭੋਜਣ ਪਰੋਸੇ ਜਾਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵਿਰੁਧ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੁਲਾਰਾ ਮਨਦੀਪ ਸਿੰਘ ਮੰਨਾ ਨੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਸ਼ਿਕਾਇਤ ਕੀਤੀ।
ਜਥੇਦਾਰ ਨੂੰ ਸਾਰੇ ਸਬੂਤਾਂ ਦੇ ਨਾਲ ਸੌਂਪੀ ਚਾਰ ਸਫ਼ਿਆਂ ਦੀ ਲਿਖਤੀ ਸ਼ਿਕਾਇਤ ਵਿਚ ਮੰਨਾ ਨੇ ਮੰਗ ਕੀਤੀ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ, ਇਕ ਸ਼੍ਰੋਮਣੀ ਕਮੇਟੀ ਮੈਂਬਰ ਤੇ ਇਕ ਅਕਾਲੀ ਦਲ ਦੇ ਮੈਂਬਰ ਅਤੇ ਸਿੱਖ ਧਰਮ ਦੀਆਂ ਕਿਤਾਬਾਂ ਪ੍ਰਕਾਸ਼ਤ ਕਰ ਕੇ ਵੇਚਣ ਵਾਲੇ ਇਕ ਪਬਲੀਸ਼ਰ ਦੇ ਪੁੱਤਰ ਨੂੰ ਸਿੱਖ ਧਰਮ ਦੀਆਂ ਮਰਿਆਦਾਵਾਂ ਦੀ ਉਲੰਘਣਾ ਕਾਰਨ ਅਕਾਲ ਤਖ਼ਤ ਵਿਖੇ ਤਲਬ ਕੀਤਾ ਜਾਵੇ। ਗਿ. ਗੁਰਬਚਨ ਸਿੰਘ ਨੇ ਸਾਰੇ ਮਾਮਲੇ ਦੀ ਸੁਣਵਾਈ ਕਰ ਕੇ ਭਰੋਸਾ ਦਿਤਾ ਕਿ ਇਸ ਮਾਮਲੇ ਨੂੰ ਉਹ ਪੰਜ ਜਥੇਦਾਰਾਂ ਦੀ ਹੋਣ ਵਾਲੀ ਅਗਲੀ ਬੈਠਕ ਵਿਚ ਵਿਚਾਰ ਕਰਨਗੇ। ਇਸ ਗੰਭੀਰ ਮਾਮਲੇ 'ਤੇ ਪੰਜ ਜਥੇਦਾਰ ਫ਼ੈਸਲਾ ਕਰਗੇ।
ਜਥੇਦਾਰ ਨੂੰ ਪ੍ਰੋ. ਬਡੂੰਗਰ ਅਤੇ ਹੋਰ ਵਿਰੁਧ ਲਿਖਤੀ ਸ਼ਿਕਾਇਤ ਸੌਂਪਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਦੀਪ ਸਿੰਘ ਮੰਨਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਤੇ ਨਿਯਮ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਹੋਰਨਾਂ ਲਈ ਵੱਖ-ਵੱਖ ਹਨ। ਪੈਸੇ ਦੀ ਦੌੜ 'ਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਪੰਥਕ ਮਰਿਆਦਾਵਾਂ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਆਮ ਸ਼ਰਧਾਲੂਆਂ ਨੂੰ ਧੋਖਾ ਦਿੰਦੇ ਹੋਏ ਗੁਰੂ ਦੀ ਗੋਲਕ ਦੀ ਲੁੱਟ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਦੀ ਸੰਸਥਾ ਮੈਡੀਕਲ ਇਸਟੀਚਿਊਟ ਵੱਲ੍ਹਾ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਦੀ ਮੂਕ ਦਰਸ਼ਕ ਬਣੇ। ਸ਼੍ਰੋਮਣੀ ਕਮੇਟੀ ਅਧਿਕਾਰੀ, ਅਹੁਦੇਦਾਰ ਅਤੇ ਇਕ ਅਕਾਲੀ ਆਗੂ ਅਪਣੀ ਜੇਬ ਭਰਨ ਲਈ ਮੀਟ, ਮੱਛੀ ਆਦਿ ਦੀ ਦੁਕਾਨ ਚਲਾ ਰਹੇ ਹਨ ਜੋ ਸਿੱਖ ਧਾਰਮਕ ਮਰਿਆਦਾ ਦਾ ਘੋਰ ਉਲੰਘਣਾ ਹੈ।