
ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਜਲਦ ਹੀ ਪਹਿਲੀ ਵਾਰ 350 ਰੁਪਏ ਦਾ ਸਿੱਕਾ ਜਾਰੀ ਕਰਨ ਜਾ ਰਿਹਾ ਹੈ
ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਜਲਦ ਹੀ ਪਹਿਲੀ ਵਾਰ 350 ਰੁਪਏ ਦਾ ਸਿੱਕਾ ਜਾਰੀ ਕਰਨ ਜਾ ਰਿਹਾ ਹੈ, ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਪ੍ਰਕਾਸ਼ ਉਤਸਵ 'ਤੇ ਆਮ ਜਨਤਾ ਲਈ ਬਜ਼ਾਰ ‘'ਚ ਪੇਸ਼ ਕਰੇਗਾ। ਹਾਂਲਾਕਿ, ਇਹ ਬਹੁਤ ਹੀ ਛੋਟੇ ਸਮੇਂ ਲਈ ਇਹ ਜਾਰੀ ਕੀਤਾ ਜਾਵੇਗਾ।
ਦੇਸ਼ ਭਰ 'ਚ ਛੋਟੇ ਸਿੱਕਿਆਂ ਦਾ ਪ੍ਰਚਲਨ ਖ਼ਤਮ ਹੋ ਜਾਣ ਦੇ ਬਾਅਦ ਆਰਬੀਆਈ ਦਾ ਪੂਰਾ ਜ਼ੋਰ ਹੁਣ ਬੜੇ ਡਿਨਾਮਿਨੇਸ਼ਨ ਵਾਲੇ ਸਿੱਕਿਆਂ ਦੀ ਤਰਫ਼ ਹੋ ਗਿਆ ਹੈ। ਦਸ ਦਈਏ ਕਿ ਆਰਬੀਆਈ ਕੁੱਝ ਖ਼ਾਸ ਮੌਕਿਆਂ 'ਤੇ ਅਜਿਹੇ ਸਿੱਕਿਆਂ 'ਤੇ ਜਾਰੀ ਕਰਦਾ ਹੈ।Patna Sahib350 ਰੁਪਏ ਦੇ ਸਿੱਕੇ ਵਿਚ ਇਹ ਹੋਵੇਗੀ ਖਾਸੀਅਤ
ਦਸ ਦਈਏ ਕਿ 44 ਐਮ.ਐਮ ਦਾ ਇਹ ਸਿੱਕਾ ਚਾਂਦੀ, ਕਾਪਰ, ਨਿੱਕਲ ਅਤੇ ਜ਼ਿੰਕ ਨਾਲ ਮਿਲ ਕੇ ਬਣਿਆ ਹੋਵੇਗਾ। ਇਸ ਦੇ ਸਾਹਮਣੇ ਵਾਲੇ ਹਿੱਸੇ 'ਚ ਅਸ਼ੋਕ ਸਤੰਭ ਹੋਵੇਗਾ ਅਤੇ ਇਸ ਦੇ ਹੇਠਾਂ ਸੱਤਿਆਮੇਵ ਜਯਤੇ ਲਿਖਿਆ ਹੋਵੇਗਾ। ਸਿੱਕੇ ਦੇ ਦੋਵੇਂ ਪਾਸੇ ਅੰਗਰੇਜ਼ੀ 'ਚ ਇੰਡੀਆ ਅਤੇ ਦੇਵਨਾਗਰੀ 'ਚ ਭਾਰਤ ਲਿਖਿਆ ਹੋਵੇਗਾ। ਇਸ ਹਿੱਸੇ 'ਚ ਰੁਪਏ ਦਾ ਚਿੰਨ੍ਹ ਅਤੇ ਵਿਚ 350 ਲਿਖਿਆ ਹੋਵਗਾ। ਸਿੱਕੇ ਦੇ ਪਿਛੇ ਹਿੱਸੇ 'ਚ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਤਖ਼ਤ ਦਾ ਚਿੱਤਰ ਹੋਵੇਗਾ। ਉਥੇ ਹੀ ਇਸ ਸਿੱਕੇ ਦੇ ਦੋਹਾਂ ਤਰਫ਼ 1666 ਅਤੇ 2016 ਵੀ ਲਿਖਿਆ ਹੋਵੇਗਾ। RBI35 ਗ੍ਰਾਮ ਦਾ ਹੋਵੇਗਾ ਸਿੱਕਾ
ਆਰਬੀਆਈ ਦੇ ਨੋਟੀਫ਼ਿਕੇਸ਼ਨ ਮੁਤਾਬਕ ਸਿੱਕੇ ਦਾ ਭਾਰ 34.65 ਤੋਂ ਲੈ ਕੇ 35.35 ਗ੍ਰਾਮ ਦੇ ਵਿਚ ਹੋਵੇਗਾ। ਆਰਬੀਆਈ ਨੇ ਇਹ ਨਹੀਂ ਦਸਿਆ ਹੈ ਕਿ ਉਹ ਬਾਜ਼ਾਰ ਵਿਚ ਕਿੰਨੇ ਸਿੱਕੇ ਜਾਰੀ ਕਰੇਗਾ।