
ਸ੍ਰੀ ਗੁਰੂ ਨਾਨਕ ਦੇਵ ਦੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸਬੰਧੀ ਹੁਣ ਤੋਂ ਤਿਆਰੀਆਂ ਆਰੰਭ- ਸਰਨਾ
ਅੰਮ੍ਰਿਤਸਰ 26 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) ਸਿੱਖ ਪੰਥ ਦੇ ਪਹਿਲੇ ਪਾਤਸ਼ਾਹ ਤੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਮਨਾਉਣ ਲਈ ਦੇਸ਼ਾਂ ਵਿਦੇਸ਼ਾਂ ਦੀਆ ਸੰਗਤਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਤੇ ਪਾਕਿਸਤਾਨ ਵਿੱਚ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਵੱਖ ਵੱਖ ਦੇਸ਼ਾਂ ਤੋ ਆਏ ਸਿੱਖਾਂ ਨੇ ਮੀਟਿੰਗ ਕਰਕੇ ਭਰੋਸਾ ਦਿਵਾਇਆ ਕਿ ਯੂਰਪ ਤੇ ਹੋਰ ਦੇਸ਼ਾਂ ਵਿੱਚੋ ਵੱਡੀ ਗਿਣਤੀ ਵਿੱਚ ਸਿੱਖ 2019 ਵਿੱਚਂ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਅਸਥਾਨਾਂ ਤੇ ਕਰਵਾਏ ਜਾਣ ਵਾਲੇ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਭਾਗ ਲੈਣਗੇ ਜਿਸ ਲਈ ਵੱਖ ਵੱਖ ਗੁਰਦੁਆਰਿਆ ਵਿੱਚ ਹੁਣ ਤੋ ਤਿਆਰੀਆ ਸ਼ੁਰੂ ਕਰ ਦਿੱਤੀਆ ਗਈਆ ਹਨ। ਸਰਨਾ ਨਾਲ ਨਾਰਵੇ ਤੋ ਆਏ ਗੁਰਮੇਲ ਸਿੰਘ, ਜਰਮਨੀ ਤੋ ਹਰਜਿੰਦਰ ਸਿੰਘ ਚਾਹਲ ਚੇਅਰਮੈਨ ਉਵਰਸੀਜ ਕਾਂਗਰਸ ਜਰਮਨੀ, ਬਲਵਿੰਦਰ ਸਿੰਘ ਗੁਰਦਾਸਪੁਰੀਆ ਜਰਮਨੀ, ਰਾਜਿੰਦਰਪਾਲ ਸਿੰਘ ਯੂਰਪ, ਨਛੱਤਰ ਸਿੰਘ ਯੂ ਕੇ, ਦਿਲਬਾਗ ਸਿੰਘ ਇਟਲੀ ਨੇ ਮੁਲਾਕਾਤ ਕੀਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮੇਂ ਕਰਵਾਏ ਜਾਣ ਵਾਲੇ ਸਮਾਗਮਾਂ ਬਾਰੇ ਗੱਲਬਾਤ ਕੀਤੀ। ਸਾਰੇ ਪ੍ਰਵਾਸੀਆ ਨੇ ਸਰਨਾ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਆਪਣੇ ਦੇਸ਼ ਵਿੱਚ ਹੀ ਨਹੀ ਸਗੋ ਬਾਕੀ ਦੇਸ਼ਾਂ ਵਿੱਚ ਵੀ ਜਾ ਕੇ ਸੰਗਤਾਂ ਨੂੰ ਵੱਡੀ ਗਿਣਤੀ ਪੁੱਜਣ ਲਈ ਲਾਮਬੰਦ ਕਰਨਗੇ। ਉਹਨਾਂ ਭਰੋਸਾ ਦਿਵਾਇਆ ਕਿ ਜਿਹੜੀ ਵੀ ਸੇਵਾ ਉਹਨਾਂ ਦੇ ਜੁੰਮੇ ਲਗਾਈ ਜਾਵੇਗੀ ਉਹ ਬਾਖੂਬੀ ਨਿਭਾਈ ਜਾਵੇਗੀ। ਸਰਨਾ ਨੇ ਸਾਰੇ ਪ੍ਰਵਾਸੀਆ ਭਰਾਵਾਂ ਵੱਲੋ ਸਹਿਯੋਗ ਦੇਣ ਦਾ ਧੰਨਵਾਦ ਕਰਦਿਆ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਨਨਕਾਣਾ ਸਾਹਿਬ ਵਿਖੇ ਮਨਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ ਤੇ ਇਸ ਤਰੀਕੇ ਨਾਲ ਸਮਾਗਮ ਮਨਾਏ ਜਾਣਗੇ ਕਿ ਉਹ ਮਿਸਾਲ ਬਣ ਜਾਣ।