
ਗੁਰਦੁਆਰਾ ਟਾਹਲੀ ਸਾਹਿਬ ਵਿਖੇ ਅਹਿਮ ਬੈਠਕ ਕੀਤੀ ਗਈ
ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਦੀ ਪ੍ਰਬੰਧਕ ਕਮੇਟੀ ਦੇ ਗਠਨ ਦੇ ਵਿਵਾਦ ਨੂੰ ਸੁਲਝਾਉਣ ਲਈ ਅੱਜ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਅਹਿਮ ਬੈਠਕ ਕੀਤੀ ਗਈ। ਜੋ ਬੇਸਿੱਟਾ ਸਾਬਤ ਜਹਮੱ ਵਿਚ ਗੁਰਦੁਆਰਾ ਸਾਹਿਬ ਦੀ ਪੁਰਾਣੀ ਕਮੇਟੀ, ਕਾਲਜ ਦੀ ਕਮੇਟੀ , ਨਰਿੰਦਰ ਬਾੜਾ ਅਤੇ ਉਸ ਦੇ ਸਮਰੱਥਕਾਂ ਨੇ ਭਾਗ ਲਿਆ। ਪ੍ਰਸ਼ਾਸਨ ਵਲੋ ਵਿਸ਼ੇਸ਼ ਤੋਰ ਤੇ ਪਹੁੱਚੇ ਨਾਇਬ ਤਹਿਸੀਲਦਾਰ ਮਹਿੰਦਰ ਪਾਲ ਨੇ ਕਿਹਾ ਕਿ ਕੁੱਝ ਦਿਨ ਪਹਿਲਾ ਦੋਹਾਂ ਧਿਰਾਂ ਵੱਲੋ ਗੁਰਦੁਆਰਾ ਸਾਹਿਬ ਵਿਚ ਬੈਠ ਇਕ ਮੀਟਿੰਗ ਕੀਤੀ ਗਈ ਸੀ ਜਿਸ ਵਿਚ ਇਹ ਫ਼ੈਸਲਾ ਲਿਆ ਗਿਆ ਸੀ ਕਿ ਨਵੀਂ ਕਮੇਟੀ ਅਤੇ ਪੁਰਾਣੀ ਕਮੇਟੀ ਦੋਵੇਂ ੱਧਰਾਂ ਆਪਣੇ 12-12 ਮੈਂਬਰ ਦੇਣਗੀਆਂ ਅਤੇ ਗੁਰਦੁਆਰਾ ਸਾਹਿਬ ਦੇ ਵਧੀਆ ਪ੍ਰਬੰਧ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਜਦ ਅੱਜ ਨਾਇਬ ਤਹਿਸੀਲਦਾਰ ਨੇ ਸੰਗਤ ਦੀ ਹਾਜਰੀ ਵਿਚ ਇਹ ਗੱਲ ਬੋਲੀ ਤਾਂ ਪੁਰਾਣੀ ਕਮੇਟੀ ਦੇ ਸਰਪ੍ਰਸਤ ਤਰਲੋਕ ਸਿੰਘ ਡੂਗਰੀ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਅਤੇ ਕਿਹਾ ਕਿ ਅਸੀ ਇਹੋ ਜਿਹਾ ਕੋਈ ਫ਼ੈਸਲਾ ਨਹੀ ਕੀਤਾ ਸਾਨੂੰ ਨਵੀ ਕਮੇਟੀ ਦੇ 12 ਮੈਂਬਰ ਮਨਜ਼ੂਰ ਨਹੀਂ ਹਨ । ਸੰਗਤ ਦੀ ਹਾਜ਼ਰੀ ਵਿਚ ਜੋ ਕਮੇਟੀ ਬਨੇਗੀ ਸਾਨੂੰ ਮਨਜ਼ੂਰ ਹੋਵੇਗੀ। ਇਸ ਕਮੇਟੀ ਦੇ ਗਠਨ ਨੂੰ ਲੈ ਕੇ ਜੇ ਕੋਈ ਵਿਵਾਦ ਹੁੰਦਾ ਹੈ ਤਾਂ ਪ੍ਰਸ਼ਾਸਨ ਇਸ ਗੱਲ ਦਾ ਜ਼ਿੰਮੇਵਾਰ ਹੋਵੇਗਾ। ਅੱਜ ਮਿਟਿੰਗ ਦੋਰਾਨ ਇਹ ਫੈਸਲਾ ਲਿਆ ਗਿਆ ਕਿ 18 ਅਪ੍ਰੈਲ ਨੂੰ ਸੰਗਤ ਦੀ ਹਾਜਰੀ ਵਿਚ ਨਵੀਂ ਕਮੇਟੀ ਦਾ ਗਠਨ ਕੀਤਾ ਜਾਵੇਗਾ।ਜਿਕਰਯੋਗ ਹੈ ਕਿ ਬਾਬਾ ਸ਼੍ਰੀ ਚੰਦ ਜੀ ਦੀਆਂ ਗੁਰਦੁਆਰਾ ਸਾਹਿਬ ਵਿਖੇ ਦੋਵੇ ਗੋਲਕਾਂ ਨਕੋ ਨੱਕ ਭਰ ਚੁੱਕੀਆਂ ਹਨ ।
Controvery of Gurudwara
ਇਹਨਾਂ ਨੂੰ ਖੋਲਣ ਲਈ ਅਤੇ ਗਿਣਤੀ ਕਰਨ ਲਈ ਇਕ ਵਿਸ਼ੇਸ਼ 30 ਮੈਂਬਰੀ ਕਮੇਟੀ ਬਣਾਈ ਜਿਸ ਦਾ ਵਿਰੋਧ ਕਰਦਿਆਂ ਦਲਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਜੇਕਰ ਕੋਈ ਵੀ ਧਿਰ ਆਰਜੀ ਤੋਰ ਤੇ ਆਪਣੀ ਕਮੇਟੀ ਬਣਾ ਕੇ ਗੋਲਕ ਖੋਲਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀ ਸੰਗਤ ਸਮੇਤ ਉਹਨਾਂ ਦਾ ਸ਼ਖਤ ਵਿਰੋਧ ਕਾਰਾਗੇ ਜਿਸ ਨੂੰ ਦੇਖਦਿਆਂ ਨਾਇਬ ਤਹਿਸੀਲਦਾਰ ਨੇ ਐਸ ਡੀ ਐਮ ਨਾਲ ਫਮਨ ਤੇ ਸਲਾਹ ਕਰਕੇ ਮੋਕੇ ਤੇ ਇਹ ਫੈਸਲਾ ਲਿਆ ਕਿ ਪ੍ਰਸ਼ਾਸ਼ਨ ਵੱਲੋ ਕਿਸੇ ਵੀ ਧਿਰ ਨੂੰ ਗੋਲਕ ਖੋਲਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ ਜਦੋ ਤੱਕ ਨਵੀ ਕਮੇਟੀ ਦੀ ਪੂਰਨ ਚੋਣ ਨਹੀ ਹੁੰਦੀ ।ਜਦੋ ਫੁਨ ਤੇ ਇਸ ਮਿੰਟਗ ਬਾਰੇ ਧਾਰਮਿਕ ਜਥੇਬੰਦੀ ਦੇ ਨੇਤਾ ਅਤੇ ਪੰਜਾਬ ਟੂਰਿੰਜਮ ਵਿਭਾਗ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਬਾਗੀ ਨਾਲ ਗਲ ਕੀਤੀ ਤਾ ਉਹਨਾ ਕਿਹਾ ਜੋ ਧਿਰਾ ਅੱਜ ਗੁਰਦੁਆਰਾ ਸਾਹਿਬ ਵਿਖੇ ਇੱਕਠਿਆਂ ਹੋਈਆ ਹਨ ਇਹ ਸਾਰੀਆ ਲੰਗਾਹ ਦੇ ਪੁਜਾਰੀ ਹਨ । ਉਹਨਾ ਅੱਗੇ ਗੱਲ ਕਰਦੇ ਕਿਹਾ ਪੰਥ ਤੋ '੍ਹੋੁੰ੍ਹੋ ਹੋਏ ਲੰਗਾਹ ਦੇ ਸਮਰੱਥਕਾ ਨੂੰ ਕਦੀ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਵਿਚ ਭਾਗ ਨਹੀ ਲੈਣ ਦਿੱਤਾ ਜਾਵੇਗਾ ।ਉਹਨਾਂ ਕਿਹਾ ਨਰਿੰਦਰ ਬਾੜਾ , ਪਰਮਵੀਰ ਲਾਡੀ ਅਤੇ ਗੁਰਦੁਆਰਾ ਸਾਹਿਬ ਦੀ ਪੁਰਾਣੀ ਕਮੇਟੀ ਦੇ ਮੈਂਬਰਾ ਨੇ ਸ਼੍ਰੋਮਣੀ ਅਕਾਲੀਦਲ ਦੇ ਜਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੇ ਗ੍ਰਹਿ ਵਿਖੇ ਬੈਠ ਕਿ ਇਹ ਫੈਸਲਾ ਕੀਤਾ ਗਿਆ ਸੀ ਕਿ ਨਵੀਂ ਅਤੇ ਪੁਰਾਣੀ ਕਮੇਟੀ ਦੋਹਾਂ ਦੇ 12-12 ਮੈਂਬਰ ਲੈ ਕਿ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ ਤੋ ਪੁਰਾਣੀ ਕਮੇਟੀ ਮੁਕਰਦੀ ਨਜਰ ਆਈ੍ਵ ਉਹਨਾ ਕਿਹਾ ਕਿ ਪੁਰਾਣੀ ਕਮੇਟੀ ਦਾ ਕੋਈ ਦੀਨ ਇਮਾਨ ਨਹੀ ਹੈ । ਸਾਨੂੰ ਅਤੇ ਸੰਗਤ ਨੂੰ ਇਹਨਾਂ ਵਲੋ ਬਣਾਈ ਕੋਈ ਵੀ ਕਮੇਟੀ ਮਨਜ਼ੂਰ ਨਹੀ।