ਭਾਈ ਗੁਰਇਕਬਾਲ ਸਿੰਘ  ਮਾਫ਼ੀ ਮੰਗੇ : ਜਥੇਦਾਰ 
Published : Apr 27, 2018, 1:57 am IST
Updated : Apr 27, 2018, 1:57 am IST
SHARE ARTICLE
Bhai Guriqbal Singh
Bhai Guriqbal Singh

ਇਸ਼ਤਿਹਾਰ 'ਚ ਜਨਮ ਦਿਨ ਨੂੰ ਆਗਮਨ ਦਿਵਸ ਲਿਖਣ ਦਾ ਮਾਮਲਾ

ਅੰਮ੍ਰਿਤਸਰ, 26 ਅਪ੍ਰੈਲ (ਇੰਦਰ ਮੋਹਣ ਸਿੰਘ 'ਅਣਜਾਨ'):  ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਭਾਈ ਗੁਰਇਕਬਾਲ ਸਿੰਘ ਵਲੋਂ ਛਪਵਾਏ ਇਸ਼ਤਿਹਾਰ ਵਿਚ ਵਰਤੀ ਸ਼ਬਦਾਵਲੀ ਕਾਰਨ ਸਿੱਖ ਸੰਗਤ ਵਿਚ ਕਾਫ਼ੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਈ ਗੁਰਇਕਬਾਲ ਸਿੰਘ ਇਸ ਗ਼ਲਤੀ ਲਈ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਅਪਣਾ ਲਿਖਤੀ ਸਪੱਸ਼ਟੀਕਰਨ ਦੇਵੇ ਕਿ ਅਜਿਹਾ ਕਿਉਂ ਹੋਇਆ। ਜ਼ਿਕਰਯੋਗ ਹੈ ਕਿ ਬਾਬਾ ਦੀਪ ਸਿੰਘ ਸੇਵਾ ਸਿਮਰਨ ਸੁਸਾਇਟੀ ਪਟਿਆਲਾ ਵਲੋਂ ਛਪਵਾਏ ਇਸ਼ਤਿਹਾਰ ਵਿਚ ਭਾਈ ਗੁਰਇਕਬਾਲ ਸਿੰਘ ਦੇ ਜਨਮ ਦਿਨ ਨੂੰ ਆਗਮਨ ਦਿਵਸ ਲਿਖਿਆ ਗਿਆ ਹੈ ਤੇ ਇਹ ਇਸ਼ਤਿਹਾਰ ਵਟਸਐਪ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

gurbachan singh baddoor Giani Gurbachan singh 

ਪਿੰਡ ਭੂੰਦੜ ਵਿਖੇ ਇਕ ਬੀਬੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਜਾਮਲੇ ਵਿਚ ਗਿ. ਗੁਰਬਚਨ ਸਿੰਘ ਨੇ ਪ੍ਰਸ਼ਾਸਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਕੇਸ ਵਿਚ ਬੀਬੀ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਦੇ ਸਬੰਧ ਸੌਦਾ ਸਾਧ ਨਾਲ ਹੋਣ ਦੇ ਸਬੂਤ ਮਿਲ ਰਹੇ ਹਨ। ਇਸ ਬੀਬੀ ਕੋਲੋਂ ਇਹ ਪੁਛਿਆ ਜਾਵੇ ਕਿ ਇਸ ਸਾਜ਼ਸ਼ ਦੇ ਪਿੱਛੇ ਕੌਣ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਅਕਾਲ ਤਖ਼ਤ ਵਲੋਂ ਆਦੇਸ਼ ਅਤੇ ਮੀਡੀਆ ਰਾਹੀਂ ਸੰਗਤ ਅਤੇ ਗੁਰਦੁਆਰਾ ਕਮੇਟੀਆਂ ਨੂੰ ਸੁਚੇਤ ਕੀਤਾ ਜਾਂਦਾ ਰਿਹਾ ਹੈ ਕਿ ਗੁਰਦਵਾਰਿਆਂ ਵਿਚ ਗ੍ਰੰਥੀ ਸਿੰਘ ਅਤੇ ਸੇਵਾਦਾਰ ਜ਼ਰੂਰ ਹਾਜ਼ਰ ਰਹਿਣ ਪਰ ਫਿਰ ਵੀ ਗ੍ਰੰਥੀ ਸਿੰਘ ਬਿਨਾਂ ਸੇਵਾਦਾਰ ਬਿਠਾਏ ਉਸ ਵਕਤ ਕਿਥੇ ਸੀ, ਇਸ ਲਈ ਗ੍ਰੰਥੀ ਸਿੰਘ ਵੀ ਦੋਸ਼ੀ ਹੈ, ਉਸ ਦੇ ਵਿਰੁਧ ਵੀ ਪਰਚਾ ਦਰਜ ਕਰਵਾਇਆ ਜਾਵੇ। 
 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement