ਕਈ ਗ੍ਰੰਥਾਂ 'ਚ ਗੁਰੂਆਂ ਦੀ ਕੀਤੀ ਗਈ ਹੈ ਨਿੰਦਾ
Published : May 27, 2018, 3:17 am IST
Updated : May 29, 2018, 5:45 pm IST
SHARE ARTICLE
Narayan Das
Narayan Das

ਇਥੇ ਇਕ ਨਾਰਾਇਣ ਦਾਸ ਨਹੀਂ, ਅਣਗਿਣਤ ਨਾਰਾਇਣ ਦਾਸ ਆ ਸਕਦੇ ਹਨ ਸਾਹਮਣੇ ...

 ਸਿੱਖ ਇਤਿਹਾਸ ਦੇ ਮੂਲ ਸਰੋਤ ਵਜੋਂ ਜਾਣੇ ਜਾਂਦੇ ਕੁੱਝ ਗ੍ਰੰਥ ਖਾਸ ਕਰ ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਬਿਲਾਸ ਪਾਤਸ਼ਾਹੀ 10, ਸ੍ਰੀ ਗੁਰੁ ਪ੍ਰਤਾਪ ਸੂਰਜ ਗ੍ਰੰਥ, ਵਿਮਲ ਬਿਬੇਕ ਵਰਧਿ ਨਾਮਕ ਕਿਤਾਬ ਸਮੇਤ ਅਨੇਕ ਅਜਿਹੇ ਗ੍ਰੰਥ ਹਨ ਜਿਨ੍ਹਾਂ ਵਿਚ ਦਿਖਾਵੇ ਦੀ ਉਸਤਤ ਕਰਦਿਆਂ ਗੁਰੂ ਸਾਹਿਬਾਨ ਦੀ ਰੱਜ ਕੇ ਨਿੰਦਾ ਕੀਤੀ ਹੈ। ਇਹਨਾਂ ਅਖੌਤੀ ਗ੍ਰੰਥਾਂ ਵਿਚ ਜਿਥੇ ਗੁਰੂ ਸਾਹਿਬਾਨ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ ਓਥੇ ਗੁਰੂ ਸਾਹਿਬਾਨ ਦੇ ਨਿੱਜੀ ਜੀਵਨ ਨੂੰ ਲੈ ਕੇ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ ਜੋ ਲਿਖਣ ਸਮੇਂ ਕਲਮ ਵੀ ਸ਼ਰਮਾ ਜਾਵੇ।

ਅਫਸੋਸ ਦੀ ਗੱਲ ਇਹ ਹੈ ਕਿ ਵੱਖ ਵੱਖ ਡੇਰਿਆਂ ਵਿਚੋਂ ਪੜ੍ਹੇ ਸਾਡੇ ਵਿਦਵਾਨ ਅਜਿਹੇ ਗ੍ਰੰਥਾਂ ਦੀ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ। ਸ਼ਰਧਾ ਵਸ ਹੋਏ ਸ਼ਰਧਾਲੂ ਗੱਪਾਂ ਨੂੰ ਸੁਣ ਕੇ ਖ਼ੁਸ਼ ਹੋ ਕੇ ਇਨ੍ਹਾਂ ਨਕਲੀ ਵਿਦਵਾਨਾਂ ਦੀਆਂ ਜੇਬਾਂ ਭਰ ਦਿੰਦੇ ਹਨ। ਹਾਲਾਤ ਇਹ ਹਨ ਕਿ ਇਥੇ ਇਕ ਨਾਰਾਇਣ ਦਾਸ ਨਹੀਂ ਅਣਗਿਣਤ ਨਾਰਾਇਣ ਦਾਸ ਸਾਹਮਣੇ ਆ ਸਕਦੇ ਹਨ।

ਗੁਰਬਿਲਾਸ ਪਾਤਸ਼ਾਹੀ ਛੇਵੀਂ ਦਾ ਕਰਤਾ ਵੀ ਗੁਰੂ ਨਿੰਦਾ ਕਰਨ ਵਿਚ ਪਿੱਛੇ ਨਹੀਂ। ਉਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਭੰਗ ਦਾ ਸ਼ੌਕੀਨ ਸਾਬਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦਾ। ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿਚ ਅਧਿਆਏ 18 ਵਿਚ ਲਿਖਿਆ ਹੈ ਕਿ

ਜਬੈ ਜਾਮ ਦਿਨ ਆਨ ਰਹਾਯੋ। 
ਸ੍ਰੀ ਗੁਰ ਬਿਜ਼ੀਆ ਪਾਨ ਕਰਾਯੋ।

ਭਾਵ ਦਿਨ ਚੜੇ ਗੁਰੂ ਸਾਹਿਬ ਨੂੰ ਭੰਗ ਪਿਲਾਈ ਜਾਂਦੀ ਸੀ। ਸੁੱਖਾ ਸਿੰਘ ਦੀ ਰਚਨਾ ਗੁਰਬਿਲਾਸ ਪਾਤਸ਼ਾਹੀ 10 ਵਿਚ ਇਸ ਤੋਂ ਵੀ ਇਕ ਕਦਮ ਹੋਰ ਅਗੇ ਛਾਲ ਮਾਰਦਿਆਂ ਲਿਖਿਆ ਹੈ ਕਿ ਦਸਮ ਪਿਤਾ ਆਪ ਵੀ ਅਫੀਮ ਦਾ ਸੇਵਨ ਕਰਦੇ ਸਨ ਤੇ ਹੋਰਨਾਂ ਨੂੰ ਵੀ ਅਫੀਮ ਦਿੰਦੇ ਸਨ। ਸ੍ਰੀ ਗੁਰੁ ਪ੍ਰਤਾਪ ਸੂਰਜ ਗ੍ਰੰਥ ਦਾ ਕਰਤਾ ਮਹਾਗੱਪੀ ਸੰਤੋਖ ਸਿੰਘ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਾ ਰੁਤ 3 ਅਸੂ 4 ਵਿਚ ਲਿਖਦਾ ਹੈ ਕਿ ਗੁਰੂ ਸਾਹਿਬ ਲਈ ਭੰਗ  ਨੂੰ ਰਗੜਿਆ ਜਾਂਦਾ, ਉਸ ਵਿਚ ਲੌਂਗ, ਇਲਾਚੀ, ਕਾਲੀਆ ਮਿਰਚਾਂ ਗੁਲਾਬ ਤੇ ਅਫੀਮ ਮਿਲਾਈ ਜਾਂਦੀ।

ਵਿਮਲ ਬਿਬੇਕ ਵਰਧਿ ਨਾਮਕ ਕਿਤਾਬ ਵਿਚ ਕਿਸੇ ਭਗਵਾਨ ਸਿੰਘ ਰਹਿਤਨਾਮੀਏ ਨੂੰ ਆਧਾਰ ਬਣਾ ਕੇ ਭਾਈ ਮਨੀ ਸਿੰਘ ਦੇ ਹਵਾਲੇ ਨਾਲ ਲਿਖਿਆ ਮਿਲਦਾ ਹੈ ਕਿ ਗੁਰੂ ਜੀ ਸਭ ਸੰਗਤ ਕੋ ਅੰਮ੍ਰਿਤ ਛਕਾ ਕਰ ਸ਼ਸ਼ਤਰ ਪਕੜਾ ਕਰ ਸਿੰਘ ਸਜਾ ਵਿਦਾ ਕਰਾ, ਤਾਂ ਸਿੱਖਾਂ ਨੂੰ ਕਹਿਆ ਜੋ ਕੁਛ ਅਮਲ ਛਕਿਆ ਤਾਂ ਸਿੱਖ ਅਮਲ ਖਾਨੇ ਲਗੇ ਤਾਂ ਕਿਤਨਿਆ ਦੀ ਬਿਰਤੀਆਂ ਠਹਿਰ ਗਈਆਂ। ਗੁਰਬਾਣੀ ਦੇ ਆਸ਼ੇ ਤੋਂ ਉਲਟ ਲਿਖੇ ਗਏ ਇਹ ਅਖੌਤੀ ਮੂਲ ਸਰੋਤ ਪੜ੍ਹ ਕੇ ਲੋਕ ਕੀ ਸੇਧ ਲੈਣਗੇ? ਇਨ੍ਹਾਂ ਹੀ ਅਖੌਤੀ ਗ੍ਰੰਥਾਂ ਨੂੰ ਪੜ੍ਹ ਕੇ ਨਾਰਾਇਣ ਦਾਸ ਵਰਗੇ ਜਦ ਗੁਰੂ ਸਾਹਿਬਾਨ ਦੀ ਨਿੰਦਾ ਕਰਦੇ ਹਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement